ਪਟਿਆਲਾ :ਅਸਤੀਫ਼ੇ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਬੁੱਧਵਾਰ ਦੀ ਸਵੇਰ ਆਪਣੀ ਪਹਿਲੀ ਵੀਡੀਓ ਸੋਸ਼ਲ ਮੀਡੀਆ ‘ਤੇ ਜਾਰੀ ਕੀਤੀ ਹੈ। ਸਿੱਧੂ ਨੇ ਫੇਰ ਪੰਜਾਬ ਦੇ ਮਸਲਿਆਂ ਨੂੰ ਲੈ ਕੇ ਅਸੂਲਾਂ ‘ਤੇ ਅੜੇ ਰਹਿਣ ਤੇ ਅਸੂਲਾਂ ਲਈ ਲੜਨ ਦੀ ਗੱਲ ਦੁਹਰਾਈ ਹੈ।
ਇਸ ਵਿੱਚ ਕੋਈ ਸਮਝੌਤਾ ਹੀ ਨਹੀਂ ਸੀ ਤੇ ਅਹੁਦਿਆਂ ਦਾ ਵੀ ਕੋਈ ਮਾਅਨਾ ਹੀ ਨਹੀਂ ਸੀ, ਇਹ ਮੇਰਾ ਧਰਮ ਤੇ ਮੇਰਾ ਫ਼ਰਜ਼ ਸੀ।
ਇਹ ਸਭ ਦੇਖ ਕੇ ਮੇਰੀ ਰੂਹ ਕੁਰਲਾਉਂਦੀ ਹੈ।
https://twitter.com/sherryontopp/status/1443082640689545216?ref_src=twsrc%5Etfw%7Ctwcamp%5Etweetembed%7Ctwterm%5E1443082640689545216%7Ctwgr%5E%7Ctwcon%5Es1_c10&ref_url=https%3A%2F%2Fwww.punjabijagran.com%2Fpunjab%2Fpatiala-after-resignation-navjot-singh-sidhu-first-video-tweet-see-what-he-says-8960515.html
ਬਲੈਂਕੇਟ ਬੇਲ ਦੇਣ ਵਾਲੇ ਐਡਵੋਕੇਟ ਜਨਰਲ ਹਨ। ਜਿਹੜੇ ਲੋਕ ਮਸਲਿਆਂ ਦੀ ਗੱਲ ਕਰਦੇ ਸਨ ਉਹ ਮਸਲੇ ਕਿੱਥੇ ਹਨ ਤੇ ਉਹ ਸਾਧਨ ਕਿੱਥੇ ਹਨ ਜਿਨ੍ਹਾਂ ਨਾਲ ਅਸੀਂ ਆਪਣੇ ਮੁਕਾਮ ਤਕ ਪੁੱਜਣਾ ਹੈ। ਸਿੱਧੂ ਨੇ ਕਿਹਾ ਕਿ ਨਾ ਮੈਂ ਹਾਈ ਕਮਾਂਡ ਨੂੰ ਗੁੰਮਰਾਹ ਕਰ ਸਕਦਾ ਅਤੇ ਨਾ ਗੁੰਮਰਾਹ ਹੋਣ ਦੇ ਸਕਦਾ ਹਾਂ।
ਗੁਰੂ ਦੇ ਇਨਸਾਫ਼ ਲਈ ਲੜਨ ਲਈ ਪੰਜਾਬ ਦੇ ਲੋਕਾਂ ਦੀ ਜ਼ਿੰਦਗੀ ਬਿਹਤਰ ਬਣਾਉਣ ਲਈ ਤੇ ਸਾਧਨਾ ਲਈ ਲੜਾਈ ਲੜਨ ਲਈ ਕਿਸੇ ਵੀ ਚੀਜ਼ ਦੀ ਕੁਰਬਾਨੀ ਦੇਵਾਂਗਾ ਤੇ ਆਪਣੇ ਸਿਧਾਂਤਾਂ ‘ਤੇ ਕਾਇਮ ਰਹਾਂਗਾ। ਸਿੱਧੂ ਨੇ ਕਿਹਾ ਕਿ ਇਸ ਸਭ ਲਈ ਮੈਨੂੰ ਸੋਚਣ ਦੀ ਕੋਈ ਲੋੜ ਨਹੀਂ ਹੈ
ਦਾਗੀ ਲੀਡਰਾਂ ਤੇ ਦਾਗੀ ਅਫਸਰਾਂ ਦਾ ਸਿਸਟਮ ਭੰਨਿਆ ਸੀ ਪਰ ਦੁਬਾਰਾ ਉਨ੍ਹਾਂ ਨੂੰ ਲਿਆ ਕੇ ਉਹੀ ਸਿਸਟਮ ਖੜ੍ਹਾ ਨਹੀਂ ਕੀਤਾ ਜਾ ਸਕਦਾ। ਸਭ ਤੋਂ ਵੱਡਾ ਮੁੱਦਾ ਸੀ ਕਿ ਮਾਵਾਂ ਦੀਆਂ ਕੁੱਖਾਂ ਨੂੰ ਰੋਲਣ ਵਾਲਿਆਂ ਦੀ ਰੱਖਿਆ ਕਰਨ ਵਾਲਿਆਂ ਨੂੰ ਹੋਈ ਪਹਿਰੇਦਾਰ ਬਣਾਇਆ ਜਾ ਰਿਹਾ ਹੈ। ਸਿੱਧੂ ਨੇ ਕਿਹਾ ਮੈਂ ਤਾਂ ਅੜੂੰ ਤੇ ਲੜੂੰ, ਜਾਂਦਾ ਸਭ ਕੁਝ ਜਾਵੇ, ਅਸੂਲੋਂ ਪੇ ਆਂਚ ਆਏ ਤੋਂ ਟਕਰਾਨਾ ਜ਼ਰੂਰੀ ਹੈ ਹੋਰ ਜ਼ਿੰਦਾ ਹੋ ਤੋ ਤੂੰ ਜ਼ਿੰਦਾ ਨਜ਼ਰ ਆਨਾ ਜ਼ਰੂਰੀ ਹੈ। ਪਿਤਾ ਨੂੰ ਯਾਦ ਕਰਦਿਆਂ ਸਿੱਧੂ ਭਾਵੁਕ ਵੀ ਹੋਏ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp