ਮਹਿਲਾ ਸਰਪੰਚ ਤੇ ਦੋਸ਼ ਦਲਿਤ ਮੁਹੱਲੇ ਦੇ ਨਹੀਂ ਬਣਾ ਕੇ ਦਿੱ ਤੀ ਜਾ ਰਹੀ ਹੈ ਗਲੀ ਦਲਿਤਾਂ ਨਾਲ਼ ਕੀਤਾ ਜਾਂਦਾ ਭੇਦ ਭਾਵ
ਮੁਕੇਰੀਆਂ,29 ਸਤੰਬਰ (ਜਸਵੀਰ ਪੁਰੇਵਾਲ, ਗੁਰਪ੍ਰੀਤ ਸਿੰਘ) ਮੁਕੇਰੀਆਂ ਤਹਿਸੀਲ ਅੰਦਰ ਪੈਂਦੇ ਪਿੰਡ ਘੱਲੂਵਾਲ ਦੇ ਕੁਝ ਦਲਿਤ ਭਾਈਚਾਰੇ ਦੇ ਲੋਕਾਂ ਵੱਲੋਂ ਪਿੰਡ ਦੀ ਸਰਪੰਚ ਤੇ ਦੋਸ਼ ਲਗਾਏ ਗਏ ਹਨ ਕਿ ਦਲਿਤ ਹੋਣ ਕਰਕੇ ਉਨ੍ਹਾਂ ਨਾਲ ਜਾਣਬੁੱਝ ਕੇ ਭੇਦਭਾਵ ਕੀਤਾ ਜਾ ਰਿਹਾ ਹੈ ।ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਵਿੱਚ ਬਾਕੀ ਸਾਰੀਆਂ ਗਲੀਆਂ ਪੱਕੀਆਂ ਬਣੀਆਂ ਹਨ ਇਥੋਂ ਤੱਕ ਕਿ ਪਿੰਡ ਦੇ ਮੇਨ ਗਲੀ ਨੂੰ ਇੰਨਟਰਲੋਕ ਨਾਲ ਪੱਕਾ ਕੀਤਾ ਗਿਆ ਪਰ ਜਦੋਂ ਕਿ ਮੇਨ ਗਲੀ ਨੂੰ ਜਾਣਬੁੱਝ ਕੇ ਘੁੰਮਾ ਕੇ ਬਣਾਇਆ ਹੋਇਆ ਹੈ ਕਿਉਂਕਿ ਪ੍ਰਾਣੀ ਗਲ਼ੀ ਦਲਿਤ ਭਾਈਚਾਰੇ ਦੇ ਘਰਾਂ ਨੂੰ ਜਾਂਦੀ ਹੈ ਅਤੇ ਇਹ ਸਿੱਧੀ ਪਿੰਡ ਦੀ ਪ੍ਰਾਣੀ ਧਾਰਮਿਕ ਜਗਾ ਬਾਬਾ ਨਜ਼ਰ ਸ਼ਾਹ ਦੇ ਦਰਬਾਰ ਤੱਕ ਜਾਂਦੀ ਸੀ
ਪਰ ਪਿੰਡ ਦੀ ਸਰਪੰਚ ਵੱਲੋਂ ਉਸ ਗਲੀ ਨੂੰ ਛੱਡ ਕੇ ਦੂਸਰੀ ਗਲ਼ੀ ਨੂੰ ਪੱਕਾ ਕਰ ਦਿੱਤਾ ਗਿਆ ਜਿਸ ਦੀ ਕੋਈ ਜ਼ਿਆਦਾ ਜ਼ਰੂਰਤ ਨਹੀਂ ਸੀ
ਪਿੰਡ ਵਾਸੀ ਸੂਬੇਦਾਰ ਕੇਤਪਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੀਂਹ ਪੈਣ ਨਾਲ ਗੱਲੀ ਵਿੱਚ ਪਾਣੀ ਖੜ ਜਾਂਦਾ ਜਿਸ ਨਾਲ ਮੱਛਰ ਸੱਪ ਆਦਿ ਨਿਕਲਦੇ ਰਹਿਦੇ ਹਨ ਮੁੱਹਲਾ ਵਾਸੀਆਂ ਨੇ ਦੱਸਿਆ ਕਿ ਗੱਲੀ ਵਿੱਚ ਪਾਣੀ ਖਲੋਣ ਕਰਕੇ ਉਨ੍ਹਾਂ ਦੇ ਘਰਾਂ ਵਿੱਚ ਰਿਸ਼ਤੇਦਾਰ ਤੱਕ ਨਹੀਂ ਆਉਂਦੇ ਉਨ੍ਹਾਂ ਕਿਹਾ ਕਿ ਇੱਕ ਪਾਸੇ ਤਾਂ ਸਰਕਾਰ ਪੰਜਾਬ ਦੇ ਪਿੰਡਾਂ ਦੇ ਵਿਕਾਸ ਨੂੰ ਲੈਕੇ ਵੱਡੇ ਵੱਡੇ ਦਾਅਵੇ ਕਰ ਰਹੀ ਹੈ
ਉਨ੍ਹਾਂ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਬੇਨਤੀ ਕੀਤੀ ਕਿ ਜੇਕਰ ਤੁਸੀਂ ਸੱਚ ਵਿੱਚ ਦਲਿਤ ਭਾਈਚਾਰੇ ਨੂੰ ਪਹਿਲ ਦਿੰਦੇ ਹੋ ਤਾਂ ਸਾਡੀ ਇਹ ਸਮਸਿਆ ਦਾ ਹਲ ਕੀਤਾ ਜਾਵੇ
ਉਧਰ ਦੂਸਰੇ ਜਦੋਂ ਪਿੰਡ ਦੀ ਸਰਪੰਚ ਨਾਲ ਇਸ ਮਾਮਲੇ ਸਬੰਧੀ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਪੂਰਾ ਪਿੰਡ ਮੇਰਾ ਪਰਿਵਾਰ ਹੈ ਅਤੇ ਉਨ੍ਹਾਂ ਦਾ ਕੰਮ ਕਰਨਾ ਮੇਰੀ ਜ਼ਿਮੇਵਾਰੀ ਹੈ ਇਸ ਗਲ਼ੀ ਦਾ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਅਤੇ ਉਹ ਜਦੋਂ ਵੀ ਕੋਈ ਗਰਾਂਟ ਆਉਂਦੀ ਹੈ ਪਹਿਲ ਦੇ ਆਧਾਰ ਤੇ ਉਨ੍ਹਾਂ ਦੀ ਗਲੀ ਦਾ ਕੰਮ ਕੀਤਾ ਜਾਵੇਗਾ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੇ ਪਿੰਡ ਸਿਰਫ਼ 89000 ਹਜ਼ਾਰ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ ਬਾਕੀ ਗ੍ਰਾਂਟਾਂ ਸੇਂਟਰ ਗੋਰਮਿੰਟ ਵੱਲੋਂ ਦਿਤੀਆਂ ਗਈਆਂ ਹਨ ਜਿਸ ਦੇ ਚਲਦਿਆਂ ਉਨ੍ਹਾਂ ਨੂੰ ਥੋੜੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ
EDITOR
CANADIAN DOABA TIMES
Email: editor@doabatimes.com
Mob:. 98146-40032 whtsapp