ਸਰਹਿੰਦ : ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਗ਼ਰੀਬ ਪਰਿਵਾਰਾਂ ਨੂੰ ਬਿਜਲੀ ਦੇਣ ਦਾ ਦਾਅਵਾ ਕਰਦੇ ਹਨ ਕਿ ਕਿਸੇ ਗਰੀਬ ਦਾ ਕੁਨੈਕਸ਼ਨ ਨਹੀਂ ਕੱਟਿਆ ਜਾਵੇਗਾ। ਦੂਜੇ ਪਾਸੇ ਸਰਹਿੰਦ ’ਚ ਪਾਵਰਕਾਮ ਦਾ ਇਕ ਜੇਈ ਆਪਣਾ ਫਰਮਾਨ ਦੇ ਕੇ ਬਕਾਇਆ ਰਾਸ਼ੀ ਵਾਲੇ ਕੁਨੈਕਸ਼ਨ ਕੱਟਵਾ ਰਿਹਾ ਹੈ।
ਸ਼ਿਵਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਰੁਪਿੰਦਰਪਾਲ ਸਿੰਘ ਨੇ ਨਾਂ ’ਤੇ ਬਿਜਲੀ ਕੁਨੈਕਸ਼ਨ ਹੈ। ਪਿਤਾ ਦੀ ਮੌਤ ਤੋਂ ਬਾਅਦ ਘਰ ’ਚ ਆਰਥਿਕ ਤੰਗੀ ਦੇ ਚਲਦੇ ਬਿੱਲ ਨਹੀਂ ਜਮ੍ਹਾਂ ਕਰਵਾ ਸਕੇ। ਜਿਸ ਦੇ ਚਲਦੇ ਉਨ੍ਹਾਂ ਦਾ ਕਰੀਬ 12 ਹਜ਼ਾਰ ਰੁਪਏ ਬਕਾਇਆ ਹੈ। ਉਹ ਬਾਹਰ ਕੰਮ ਕਰਦਾ ਹੈ। ਬੁੱਧਵਾਰ ਦੇਰ ਸ਼ਾਮ ਘਰ ਪਹੁੰਚਿਆ ਤਾਂ ਦੇਖਿਆ ਕਿ ਪਤਨੀ, ਮਾਸੂਮ ਬੱਚਾ ਤੇ ਬਜ਼ੁਰਗ ਮਾਂ ਹਨ੍ਹੇਰੇ ’ਚ ਬੈਠੀ ਸੀ। ਕਾਰਨ ਪੁੱਛਿਆ ਤਾਂ ਪਤਾ ਚਲਿਆ ਕਿ ਬਿਜਲੀ ਵਾਲੇ ਕੁਨੈਕਸ਼ਨ ਕੱਟ ਗਏ। ਸ਼ਿਵਪ੍ਰੀਤ ਨੇ ਕਿਹਾ ਕਿ ਮੁੱਖ ਮੰਤਰੀ ਗਰੀਬ ਪਰਿਵਾਰਾਂ ਨੂੰ ਸੁਵਿਧਾ ਦੇਣ ਦੀ ਗੱਲ ਕਰ ਰਹੇ ਹਨ ਇਸ ਦੇ ਉਲਟ ਪਾਵਰਕਾਮ ਦੇ ਅਧਿਕਾਰੀ ਉਨ੍ਹਾਂ ਨੇ ਬਿਜਲੀ ਦੀ ਸੁਵਿਧਾ ਤੋਂ ਵਾਂਝੇ ਕਰ ਰਹੇ ਹਨ।
ਕੁਨੈਕਸ਼ਨ ਕੱਟਣ ਵਾਲੇ ਲਾਈਨਮੈਨ ਕਾਂਸੀ ਰਾਮ ਨੇ ਕਿਹਾ ਕਿ ਜੇਈ ਬਲਵੀਰ ਸਿੰਘ ਨੇ ਮੰਗਲਵਾਰ ਨੂੰ ਜਦ ਉਨ੍ਹਾਂ ਨੇ ਕੁਨੈਕਸ਼ਨ ਕੱਟਣ ਦੇ ਆਦੇਸ਼ ਦਿੱਤੇ ਸੀ ਉਨ੍ਹਾਂ ਨੇ ਬਕਾਇਦਾ ਇਕ ਵੀਡੀਓ ਵੀ ਦਿਖਾਈ ਸੀ, ਜਿਸ ’ਚ ਸੀਐੱਮ ਦੇ ਆਦੇਸ਼ ਹਨ ਕਿ ਕਿਸੇ ਗਰੀਬ ਦਾ ਕੁਨੈਕਸ਼ਨ ਨਾ ਕੱਟਿਆ ਜਾਵੇ। ਇਸ ਦੇ ਬਾਵਜੂਦ ਜੇਈ ਨੇ ਉਨ੍ਹਾਂ ਨੂੰ ਕਿਹਾ ਕਿ ਜੋ ਮੈਂ ਕਿਹਾ ਓਹ ਸੁਣੋ, ਕੁਨੈਕਸ਼ਨ ਕੱਟ ਦਿਓ।
ਉਹ ਜੇਈ ਦੇ ਅਧੀਨ ਹਨ ਤਾਂ ਉਨ੍ਹਾਂ ਨੂੰ ਜਾਣਾ ਪਿਆ। ਉਨ੍ਹਾਂ ਨੇ ਇਲਾਕੇ ’ਚ ਇਕ ਦਰਜ਼ਨ ਦੇ ਕਰੀਬ ਕੁਨੈਕਸ਼ਨ ਕੱਟੇ। ਜੇਈ ਬਲਵੀਰ ਸਿੰਘ ਨੇ ਕਿਹਾ ਕਿ ਕੁਨੈਕਸ਼ਨ ਨਾ ਕੱਟਣ ਨੂੰ ਲੈ ਕੇ ਉਨ੍ਹਾਂ ਦੇ ਕੋਲ ਅਜੇ ਕੋਈ ਲਿਖਿਤ ਆਦੇਸ਼ ਨਹੀਂ ਹੈ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp