ਚੰਡੀਗੜ੍ਹ : ਪੰਜਾਬ ‘ਚ ਸਰਕਾਰ ਬਦਲਣ ਤੋਂ ਬਾਅਦ ਅਧਿਕਾਰੀਆਂ ਦੇ ਤਬਾਦਲੇ ਸ਼ੁਰੂ ਹੋ ਗਏ ਹਨ। ਨਵੀਂ ਚੰਨੀ ਸਰਕਾਰ ਨੇ 24 ਆਈਏਐਸ ਅਤੇ 12 ਪੀਸੀਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਹੁਣ ਬਠਿੰਡਾ ਵਿੱਚ ਬੀ. ਸ੍ਰੀਨਿਵਾਸਨ ਦੀ ਥਾਂ ਅਰਵਿੰਦ ਪਾਲ ਸਿੰਘ ਸੰਧੂ, ਮੋਗਾ ਵਿੱਚ ਸੰਦੀਪ ਹੰਸ ਦੀ ਜਗ੍ਹਾ ਹਰੀਸ਼ ਨਾਇਰ, ਪਟਿਆਲਾ ਵਿੱਚ ਕੁਮਾਰ ਅਮਿਤ ਦੀ ਥਾਂ ਸੰਦੀਪ ਹੰਸ, ਬਰਨਾਲਾ ਵਿੱਚ ਤੇਜ ਪ੍ਰਤਾਪ ਸਿੰਘ ਫੂਲਕਾ ਦੀ ਥਾਂ ਕੁਮਾਰ ਸੌਰਭ ਰਾਜ, ਮੁਕਤਸਰ ਵਿੱਚ ਐਮਕੇ ਅਰਵਿੰਦ ਦੀ ਥਾਂ ਹਰਪ੍ਰੀਤ ਸਿੰਘ ਸੂਦਨ, ਸ਼ੇਨਾ ਅਗਰਵਾਲ ਦੀ ਥਾਂ ਐਸਬੀਐਸ ਸਪੈਸ਼ਲ ਸਾਰੰਗਲ ਅਤੇ ਫਾਜ਼ਿਲਕਾ ਵਿੱਚ ਬਬੀਤਾ ਨੂੰ ਡਿਪਟੀ ਕਮਿਸ਼ਨਰ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਜਲੰਧਰ, ਪਟਿਆਲਾ, ਅੰਮ੍ਰਿਤਸਰ ਅਤੇ ਬਠਿੰਡਾ ਦੇ ਖੇਤਰੀ ਟਰਾਂਸਪੋਰਟ ਅਥਾਰਟੀ (ਆਰਟੀਏ) ਦੇ ਸਕੱਤਰਾਂ ਨੂੰ ਵੀ ਬਦਲਿਆ ਗਿਆ ਹੈ।
ਸਿੱਖਿਆ ਵਿਭਾਗ ‘ਚ ਮੰਤਰੀ ਵਿਜੇ ਇੰਦਰ ਸਿੰਗਲਾ ਦੇ ਜਾਣ ਤੋਂ ਬਾਅਦ ਕ੍ਰਿਸ਼ਨ ਕੁਮਾਰ ਨੂੰ ਵੀ ਹਟਾ ਦਿੱਤਾ ਗਿਆ ਹੈ। ਉਨ੍ਹਾਂ ਦੀ ਥਾਂ ਅਜੋਏ ਸ਼ਰਮਾ ਹੁਣ ਸਕੂਲ ਸਿੱਖਿਆ ਦੇ ਸਕੱਤਰ ਹੋਣਗੇ। ਨਵੀਂ ਸਰਕਾਰ ਵਿੱਚ ਵਿਜੇ ਇੰਦਰ ਸਿੰਗਲਾ ਤੋਂ ਸਿੱਖਿਆ ਮੰਤਰਾਲਾ ਪ੍ਰਗਟ ਸਿੰਘ ਨੂੰ ਦਿੱਤਾ ਗਿਆ ਹੈ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp