#BSP_SAD_HOSHIARPUR : ਮੇਰੇ ਜੀਵਨ ਦਾ ਇਕੋ ਮਕਸਦ ਲੋਕਾਂ ਦੀ ਸੇਵਾ ਕਰਨਾ ਹੈ- ਵਰਿੰਦਰ ਪਰਹਾਰ

BSP_SAD_HOSHIARPUR : ਮੇਰੇ ਜੀਵਨ ਦਾ ਇਕੋ ਮਕਸਦ ਲੋਕਾਂ ਦੀ ਸੇਵਾ ਕਰਨਾ ਹੈ- ਵਰਿੰਦਰ ਪਰਹਾਰ
ਹੁਸ਼ਿਆਰਪੁਰ (ਪੁਰੇਵਾਲ, ਗੁਰਪ੍ਰੀਤ )
ਮੇਰੀ ਜਿੰਦਗੀ ਦਾ ਇਕੋ-ਇਕ ਮਕਸਦ ਆਪਣੇ ਲੋਕਾਂ ਦੀ ਸੇਵਾ ਕਰਨਾ ਹੈ ਤੇ ਇਸੇ ਮਕਸਦ ਨੂੰ ਵੱਡੇ ਪੱਧਰ ’ਤੇ ਪੂਰਾ ਕਰਨ ਲਈ ਮੈਂ ਸਿਆਸਤ ਵਿਚ ਆਇਆ ਹਾ ਤਾਂ ਜੋ ਸਰਕਾਰ ਦਾ ਹਿੱਸਾ ਬਣ ਕੇ ਜਰੂਰਤਮੰਦ ਲੋਕਾਂ ਤੱਕ ਵੱਧ ਤੋਂ ਵੱਧ ਸਹੂਲਤਾਂ ਪਹੁੰਚਾ ਸਕਾ, ਇਹ ਪ੍ਰਗਟਾਵਾ ਵਿਧਾਨ ਸਭਾ ਹਲਕਾ ਹੁਸ਼ਿਆਰਪੁਰ ਤੋਂ ਬਸਪਾ-ਅਕਾਲੀ ਦਲ ਦੇ ਸਾਂਝੇ ਉਮੀਦਵਾਰ ਵਰਿੰਦਰ ਪਰਹਾਰ ਵੱਲੋਂ ਹਲਕੇ ਦੇ ਪਿੰਡ ਬਸੀ ਹਸਤ ਖਾਂ ਵਿਖੇ ਪਿੰਡ ਵਾਸੀਆਂ ਨਾਲ ਕੀਤੀ ਗਈ ਮੀਟਿੰਗ ਦੌਰਾਨ ਕੀਤਾ ਗਿਆ।

ਪਿੰਡ ਵਾਸੀਆਂ ਨਾਲ ਮੀਟਿੰਗ ਦੌਰਾਨ ਵਰਿੰਦਰ ਪਰਹਾਰ, ਸੁਮਿੱਤਰ ਸੀਕਰੀ ਤੇ ਹੋਰ।
ਇਸ ਮੌਕੇ ਬਸਪਾ ਦੇ ਜਨਰਲ ਸਕੱਤਰ ਪੰਜਾਬ ਸੁਮਿੱਤਰ ਸਿੰਘ ਸੀਕਰੀ ਵੀ ਵਿਸ਼ੇਸ਼ ਤੌਰ ’ਤੇ ਹਾਜਰ ਰਹੇ। ਵਰਿੰਦਰ ਪਰਹਾਰ ਨੇ ਅੱਗੇ ਕਿਹਾ ਕਿ ਪਿਛਲੇ ਸਾਲਾਂ ਦੌਰਾਨ ਸਾਡੀ ਸੰਸਥਾ ਹੋਮ ਫਾਰ ਹੋਮਲੈਂਸ ਵੱਲੋਂ 60 ਤੋਂ ਉੱਪਰ ਉਨਾਂ ਪਰਿਵਾਰਾਂ ਨੂੰ ਘਰ ਬਣਾ ਕੇ ਦਿੱਤੇ ਜਿਨਾਂ ਦੇ ਸਿਰ ’ਤੇ ਛੱਤ ਨਹੀਂ ਸੀ ਤੇ ਇਸ ਦੌਰਾਨ ਲੋਕਾਂ ਵੱਲੋਂ ਵੀ ਉਨ੍ਹਾਂ ਦੀ ਮਦਦ ਕੀਤੀ ਗਈ ਲੇਕਿਨ ਇਸ ਸਮੇਂ ਦੌਰਾਨ ਦੇਖਣ ਵਿਚ ਆਇਆ ਕਿ ਸਮਾਜ ਦਾ ਇਕ ਵੱਡਾ ਹਿੱਸਾ ਜੀਵਨ ਦੀਆਂ ਮੁੱਢਲੀਆਂ ਸਹੂਲਤਾਂ ਤੋਂ ਵੀ ਸੱਖਣਾ ਹੈ ਤੇ ਅਜਿਹੇ ਲੋਕਾਂ ਤੱਕ ਮਦਦ ਸਿਸਟਮ ਦਾ ਹਿੱਸਾ ਬਣ ਕੇ ਹੀ ਪੁੱਜਦੀ ਕੀਤੀ ਜਾ ਸਕਦੀ ਹੈ. ਜਿਸ ਉਪਰੰਤ ਸਿਆਸਤ ਵਿਚ ਆਉਣ ਦਾ ਫੈਸਲਾ ਕੀਤਾ ਗਿਆ  ਤੇ ਹੁਣ ਉਸ ਪਾਰਟੀ ਦਾ ਹਿੱਸਾ ਬਣ ਕੇ ਅਸੀਂ ਮੈਂਦਾਨ ਵਿਚ ਉੱਤਰੇ ਹੋਏ ਹਾ ਜਿਸ ਪਾਰਟੀ ਨੇ ਹਮੇਸ਼ਾ ਦੱਬੇ-ਕੁਚਲੇ ਹੋਏ ਲੋਕਾਂ ਦੀ ਆਵਾਜ ਨੂੰ ਬੁਲੰਦ ਕੀਤਾ। ਪਰਹਾਰ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਲੋਕਾਂ ਦੇ ਸਾਥ ਨਾਲ ਸਮਾਜ ਦੀ ਦਸ਼ਾ ਤੇ ਦਿਸ਼ਾ ਨੂੰ ਬਦਲਣ ਲਈ ਪੂਰਾ ਜੋਰ ਲਗਾਇਆ ਜਾਵੇਗਾ।
ਇਸ ਮੌਕੇ ਮਲਕੀਤ ਸਿੰਘ, ਰਾਜ ਕੁਮਾਰ, ਤਰਲੋਚਨ ਸਿੰਘ, ਸ਼ੀਤਲ ਸਿੰਘ, ਦਿਲਬਾਗ, ਜੀਵਨ ਲਾਲ, ਜਰਨੈਲ ਸਿੰਘ ਸਾਬਕਾ ਸਰਪੰਚ, ਸੁਖਦੇਵ ਸਿੰਘ, ਜਗਤ ਰਾਮ, ਰਾਮ ਕ੍ਰਿਸ਼ਨ, ਮਨਜੀਤ ਸਿੰਘ, ਜਸਵੀਰ ਸਿੰਘ, ਸੁਖਵਿੰਦਰ ਸਿੰਘ, ਧਰਮਪਾਲ, ਸੋਨੂੰ ਸਮੇਤ ਹੋਰ ਪਿੰਡ ਵਾਸੀ ਵੀ ਮੌਜੂਦ ਸਨ।
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply