ਯੂਪੀ ਦੇ ਲਖੀਮਪੁਰ ਖੀਰੀ ਵਿੱਚ ਸ਼ਹੀਦ ਹੋਏ ਕਿਸਾਨਾਂ ਨੂੰ ਲੈਕੇ ਵੱਖ-ਵੱਖ ਜਥੇਬੰਦੀਆਂ ਵੱਲੋਂ ਕੱਢਿਆ ਗਿਆ ਕੈਂਡਲ ਮਾਰਚ
ਗੜਦੀਵਾਲਾ /ਹੁਸ਼ਿਆਰਪੁਰ 5 ਅਕਤੂਬਰ (ਜਸਵੀਰ ਪੁਰੇਵਾਲ, ਗੁਰਪ੍ਰੀਤ ਸਿੰਘ)
ਯੂਪੀ ਦੇ ਲਖੀਮਪੁਰ ਖੀਰੀ ਵਿੱਚ ਬੀਤੇ ਦਿਨੀਂ ਵਾਪਰਿਆਂ ਦੁੱਖਦਾਈ ਘਟਨਾ ਕ੍ਰਮ ਲੈਕੇ ਜਿਸ ਵਿੱਚ ਸ਼ਾਂਤਮਾਈ ਤਰੀਕੇ ਨਾਲ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਉਪਰ ਆਪਣੀ ਗੱਡੀ ਚਾੜ੍ਹ ਕੇ ਯੂਪੀ ਦੇ ਗ੍ਰਹਿ ਮੰਤਰੀ ਦੇ ਪੁੱਤਰ ਵੱਲੋਂ ਕਿਸਾਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ ਅੱਜ ਗੜਦੀਵਾਲਾ ਵਿੱਚ ਸ਼ਹੀਦ ਭਗਤ ਸਿੰਘ ਸਪੋਰਟਸ ਐਂਡ ਵੈਲਫੇਅਰ(ਰਜਿ) ਗੜਦੀਵਾਲਾ, ਕਿਸਾਨ ਮਜ਼ਦੂਰ ਯੂਨੀਅਨ ਗੜਦੀਵਾਲਾ, ਅਤੇ ਸੰਤ ਸਮਾਜ ਗੁਰੂਦੁਆਰਾ ਸ੍ਰੀ ਖੇੜਾ ਸਾਹਿਬ ਜੀ ਦੇ ਮੁੱਖ ਸੇਵਾਦਾਰ ਸੰਤ ਬਾਬਾ ਸੇਵਾ ਸਿੰਘ ਜੀ ਅਤੇ ਸਮੂਹ ਗੜਦੀਵਾਲਾ ਦੇ ਲੋਕਾਂ ਵੱਲੋਂ ਸਾਂਝ ਤੌਰ ਤੇ ਇੱਕ ਕੈਂਡਲ ਮਾਰਚ ਕੱਢਿਆ ਗਿਆ ਅਤੇ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ. #LAKHIMPUR_KHIRI_INCIDENT_LATEST_NEWS
ਇਸ ਮੌਕੇ ਬੋਲਦਿਆਂ ਸੰਤ ਬਾਬਾ ਸੇਵਾ ਸਿੰਘ ਜੀ ਖੇੜਾ ਸਾਹਿਬ ਵਾਲਿਆਂ ਕਿਹਾ ਕਿ ਕੇਂਦਰ ਸਰਕਾਰ ਬੌਖਲਾਹਟ ਵਿੱਚ ਆਕੇ ਇਸ ਤਰ੍ਹਾਂ ਦੇ ਘਟੀਆ ਕੰਮ ਕਰਨ ਤੇ ਉਤਾਰੂ ਹੋ ਗਈ ਹੈ ਉਨਾਂ ਕਿਹਾ ਕਿ ਮੌਦੀ ਸਰਕਾਰ ਗਰੀਬ ਅਤੇ ਕਿਸਾਨਾਂ ਨੂੰ ਮਾਰਨ ਦੀ ਨੀਤੀ ਲੈਕੇ ਚੱਲ ਰਹੀ ਹੈ ਉਨ੍ਹਾਂ ਯੂਪੀ ਵਿੱਚ ਹੋਇਆ ਅਤੀ ਨਿੰਦਨਯੋਗ ਘਟਨਾ ਕ੍ਰਮ ਲੈਕੇ ਕਿਹਾ ਕਿ ਸਰਕਾਰ ਫੌਰੀ ਤੌਰ ਤੇ ਯੂਪੀ ਦੇ ਕੇਂਦਰੀ ਮੰਤਰੀ ਅਜੇ ਮਿਸ਼ਰਾ ਨੂੰ ਅਹੁਦੇ ਤੋਂ ਬਰਖ਼ਾਸਤ ਕਰਕੇ ਉਸ ਦੋਸ਼ੀ ਪੁੱਤਰ ਅਸ਼ੀਸ਼ ਮਿਸ਼ਰਾ ਨੂੰ ਗਿਰਫ਼ਤਾਰ ਕੀਤਾ ਜਾਵੇ, ਸ਼ਹੀਦ ਕਿਸਾਨਾਂ ਨੂੰ ਸ਼ਹੀਦੀ ਦਾ ਦਰਜਾ ਦਿੱਤਾ ਜਾਵੇ
ਕਿਸਾਨਾਂ ਤੇ ਲਾਗੂ ਕੀਤੇ ਤਿੰਨ ਬਿੱਲ ਫੌਰੀ ਤੌਰ ਤੇ ਰੱਦ ਕੀਤੇ ਜਾਣ
ਸੰਤ ਬਾਬਾ ਸੇਵਾ ਸਿੰਘ ਜੀ ਖੇੜਾ ਸਾਹਿਬ ਵਾਲਿਆਂ ਕਿਹਾ ਕਿਕਿ ਪਿਛਲੇ 11 ਮਹੀਨਿਆਂ ਤੋਂ ਲਗਾਤਾਰ ਕਿਸਾਨ ਦਿਨ-ਰਾਤ ਦਿੱਲੀ ਦੇ ਬਾਰਡਰ ਤੇ ਪ੍ਰਦਰਸ਼ਨ ਕਰ ਰਹੇ ਹਨ ਪਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨਣ ਦੀ ਥਾਂ ਇਸ ਤਰ੍ਹਾਂ ਦੇ ਘਨਿਉਣੇ ਕੰਮ ਕਰਕੇ ਕਿਸਾਨਾਂ ਨੂੰ ਡਰਾਉਣਾ ਚਾਹੁੰਦੀ ਹੈ ਪਰ ਪੂਰੇ ਦੇਸ਼ ਅੰਨ ਦਾਤੇ ਦੇ ਨਾਲ ਖੜਾ ਹੈ ਜੇਕਰ ਸਰਕਾਰ ਆਪਣੀ ਇਜ਼ਤ ਆਬਰੂ ਬਚਾਈਂ ਰੱਖਣਾ ਚਾਹੁੰਦੀ ਹੈ ਤਾਂ ਫੌਰੀ ਤੌਰ ਤੇ ਲਾਗੂ ਕੀਤੇ ਤਿੰਨ ਕਾਲੇ ਕਾਨੂੰਨਾਂ ਵਾਪਸ ਲੈਣ
ਨਹੀਂ ਤਾਂ ਇਹ ਸੰਘਰਸ਼ ਦਿਨੋ-ਦਿਨ ਵਧਦਾ ਜਾਵੇਗਾ ਇਸ ਮੌਕੇ ਜੱਥੇਬੰਦੀਆਂ ਅਤੇ ਸੰਤ ਬਾਬਾ ਸੇਵਾ ਸਿੰਘ ਜੀ ਦੇ ਨਾਲ਼ ਹਜ਼ਾਰਾਂ ਲੋਕਾਂ ਵੱਲੋਂ ਕੈਂਡਲ ਮਾਰਚ ਕੱਢ ਕੇ ਸ਼ਰਧਾਂਜਲੀ ਦਿੱਤੀ ਗਈ.
EDITOR
CANADIAN DOABA TIMES
Email: editor@doabatimes.com
Mob:. 98146-40032 whtsapp