2022 ਚੋਣਾਂ ਲਈ ਪਾਰਟੀ ਵਰਕਰ ਪੂਰੀ ਤਰਾਂ ਤਿਆਰ, ਵੱਡੀ ਜਿੱਤ ਪ੍ਰਾਪਤ ਕਰ ਬਣਾਵੇਂਗੇ ਸਰਕਾਰ- ਜਿੰਪਾ
ਹੁਸ਼ਿਆਰਪੁਰ (ਸੌਰਵ ਗਰੋਵਰ ) 2022 ਵਿੱਚ ਪੰਜਾਬ ਵਿਧਾਨਸਭਾ ਚੋਣਾਂ ਦੇ ਲਈ ਆਮ ਆਦਮੀ ਪਾਰਟੀ ਦਾ ਹਰੇਕ ਵਰਕਰ ਪੂਰੀ ਤਰਾਂ ਨਾਲ ਤਿਆਰ ਹੈ ਅਤੇ ਪਾਰਟੀ ਵੱਡੀ ਜਿੱਤ ਪ੍ਰਾਪਤ ਕਰਕੇ ਪੰਜਾਬ ਵਿੱਚ ਸਰਕਾਰ ਬਣਾਵੇਗੀ। ਕਿਉਂਕਿ ਜਨਤਾ ਵੀ ਇਸਦੇ ਲਈ ਪੂਰੀ ਤਰਾਂ ਨਾਲ ਉਤਸ਼ਾਹਿਤ ਹੈ ਅਤੇ ਉਸਨੂੰ ਵੀ ਚੋਣਾਂ ਦੀ ਉਡੀਕ ਹੈ। ਇਹ ਗੱਲ ਹਲਕਾ ਇੰਚਾਰਜ ਐਮਸੀ ਬ੍ਰਹੱਮਸ਼ੰਕਰ ਜਿੰਪਾ ਨੇ ਪਾਰਟੀ ਵਰਕਰਾਂ ਦੀ ਬੈਠਕ ਨੂੰ ਸੰਬੋਧਤ ਕਰਦੇ ਹੋਏ ਕਹੀ। ਉਹਨਾਂ ਨੇ ਕਿਹਾ ਕਿ ਪਾਰਟੀ ਮੁੱਖੀ ਅਤੇ ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਜੋ ਘੋਸ਼ਣਾਵਾਂ ਕੀਤੀਆਂ ਗਈਆਂ ਹਨ ਉਹ ਸਾਰੇ ਵਰਗਾ ਲਈ ਹਨ ਅਤੇ ਦਿੱਲੀ ਦੀ ਤਰਜ ਤੇ ਹਰ ਵਰਗ ਨੂੰ ਸਰਕਾਰੀ ਯੋਜਨਾਵਾਂ ਦਾ ਲਾਭ ਦਿੱਤਾ ਜਾਵੇਗਾ।
ਉਹਨਾਂ ਨੇ ਕਿਹਾ ਕਿ ਦਿੱਲੀ ਦਾ ਵਿਕਾਸ ਦਾ ਮਾਡਲ ਸਾਰਿਆਂ ਸਾਹਮਣੇ ਹੈ। ਜਿਸਦੇ ਚਲਦੇ ਜਨਤਾ ਦਾ ਵਿਸ਼ਵਾਸ ਪਾਰਟੀ ਦੇ ਪ੍ਰਤੀ ਹੋਰ ਵਧਿਆ ਹੈ। ਸ਼੍ਰੀ ਜਿੰਪਾ ਨੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਪਾਰਟੀ ਦੀਆਂ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਹੋਰ ਵੀ ਤੇਜੀ ਨਾਲ ਕੰਮ ਕਰਨ। ਜਨਤਾ ਵਿੱਚ ਜਿੰਨੀ ਜਾਗਰੁਕਤਾ ਆਵੇਗੀ ਪਾਰਟੀ ਦੀ ਜਿੱਤ ਓਨੀਂ ਵੱਡੀ ਹੋਵੇਗੀ। ਇਸ ਮੌਕੇ ਤੇ ਹੋਰਨਾਂ ਲੀਡਰਾਂ ਨੇ ਵੀ ਆਪਣੇ ਵਿਚਾਰ ਰਖੇ ਅਤੇ ਵਰਕਰਾਂ ਨੂੰ ਲਾਮਬੰਦ ਕੀਤਾ।
ਇਸ ਮੌਕੇ ਤੇ ਇੰਚਾਰਜ ਵਿਸ਼ਵੇਂਦਰ ਸਿੰਘ, ਹਲਕਾ ਇੰਚਾਰਜ ਹਰਮਿੰਦਰ ਬਖਸ਼ੀ, ਜਿਲਾ ਪ੍ਰਧਾਨ ਦਲੀਪ ਓਹਰੀ, ਸਕੱਤਰ ਕਰਮਜੀਤ ਕੌਰ, ਮਹਿਲਾ ਵਿੰਗ ਪ੍ਰਧਾਨ ਮਨਜੋਤ ਕੌਰ, ਰਵਿੰਦਰ ਸ਼ਰਮਾ, ਸੰਤੋਸ਼ ਸੈਣੀ, ਅਮਰਜੋਤ ਸਿੰਘ ਸੈਣੀ, ਅਮਨਦੀਪ ਸਿੰਘ ਬਿੰਦਾ, ਰਜਿੰਦਰ ਕੁਮਾਰ, ਕਰਮਜੀਤ ਬੱਬੂ, ਸਵਿਤਾ ਸ਼ਰਮਾ, ਕਮਲਜੀਤ ਗਰੇਵਾਲ, ਮਨਦੀਪ ਕੌਰ, ਆਰਤੀ ਨੰਦਾ, ਐਡਵੋਕੇਟ ਵਿਸ਼ਾਲ ਕੁਮਾਰ ਨੰਦਾ, ਪਿ੍ਰਤਪਾਲ ਸਿੰਘ, ਸੰਦੀਪ ਚੇਚੀ, ਵਿਪਨ ਜੈਨ, ਕਮਲੇਸ਼ ਰਾਣੀ, ਨਿਤਿਸ਼, ਗੁਰਮੇਲ ਸਿੰਘ, ਦੀਪਕ ਆਦੀਆ, ਸੁਖਦੇਵ ਵਾਲਿਆ, ਸਤਵੰਤ ਸਿੰਘ ਸਿਆਣ, ਹਰਜਿੰਦਰ ਵਿਰਦੀ, ਜਸਪਾਲ, ਸੁਮਨ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਮੌਜੂਦ ਸਨ.
EDITOR
CANADIAN DOABA TIMES
Email: editor@doabatimes.com
Mob:. 98146-40032 whtsapp