GILZIAN NEWS: ਰੂਚੀ ਕਾਲੜਾ ਅਤੇ ਕੁਲਤਾਰ ਸਿੰਘ ਕੈਬਨਿਟ ਮੰਤਰੀ ਸੰਗਤ ਸਿੰਘ ਗਿਲਜੀਆਂ ਨਾਲ ਤੈਨਾਤ, ਜਨ-ਸੰਪਰਕ ਅਧਿਕਾਰੀਆਂ ਨੂੰ ਮੰਤਰੀਆਂ ਦੇ ਨਾਲ ਕੀਤਾ ਤੈਨਾਤ

ਕੈਬਨਿਟ ਮੰਤਰੀਆਂ ਦੇ ਨਾਲ ਜਨ-ਸੰਪਰਕ ਅਧਿਕਾਰੀਆਂ ਨੂੰ ਕੀਤਾ ਗਿਆ ਤੈਨਾਤ
ਹੁਸ਼ਿਆਰਪੁਰ / ਚੰਡੀਗੜ੍ਹ 6 ਅਕਤੂਬਰ (ਜਸਵੀਰ ਪੁਰੇਵਾਲ, ਗੁਰਪ੍ਰੀਤ ਸਿੰਘ, ਹਰਦੇਵ ਹਰਦੇਵ  ਸਿੰਘ ਮਾਨ ) ਜਨ-ਸੰਪਰਕ ਅਧਿਕਾਰੀਆਂ ਨੂੰ ਮੰਤਰੀਆਂ ਦੇ ਨਾਲ ਤੈਨਾਤ ਕੀਤਾ ਗਿਆ ਹੈ ਇਸ ਗੱਲ ਦੀ ਪੁਸ਼ਟੀ ਡਾਇਰੈਕਟਰ ਪਬਲਿਕ ਰਿਲੇਸ਼ਨ ਸੁਮਿਤ ਜਾਰੰਗਲ  ਵੱਲੋਂ ਕੀਤੀ ਗਈ
ਜਾਣਕਾਰੀ ਮੁਤਾਬਕ ਨਵਦੀਪ ਸਿੰਘ ਨੂੰ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਅਤੇ ਸਿਖਿਆ ਮੰਤਰੀ ਪ੍ਰਗਟ ਸਿੰਘ ਦੇ ਨਾਲ ਲਾਇਆ ਗਿਆ ਰੂਚੀ ਕਾਲੜਾ ਅਤੇ ਕੁਲਤਾਰ ਸਿੰਘ ਨੂੰ ਉਪ ਮੁੱਖ ਮੰਤਰੀ ਉਮ ਪ੍ਰਕਾਸ਼ ਸੋਨੀ, ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ, ਜੰਗਲਾਤ ਮੰਤਰੀ ਸੰਗਤ  ਸਿੰਘ ਗਿਲਜੀਆਂ ਨਾਲ ਤੈਨਾਤ ਕੀਤਾ ਗਿਆ ਹੈ। 
ਪਰਮਪ੍ਰੀਤ ਸਿੰਘ ਨਾਰੂਲਾ ਅਤੇ ਰਮਨਦੀਪ ਕੌਰ ਨੂੰ ਸਥਾਨਕ ਮੰਤਰੀ ਬ੍ਰਹਮ ਮਹਿੰਦਰਾ ਅਤੇ ਉਦਯੋਗ ਮੰਤਰੀ ਗੁਰਕੀਰਤ ਸਿੰਘ ਕੋਟਲੀ, ਅਤੇ ਡੀ, ਜੀ,ਪੀ, ਨਾਲ ਲਾਇਆ ਗਿਆ
ਸਰਬਜੀਤ ਸਿੰਘ ਅਤੇ ਹਰਦਿੰਰ ਸਿੰਘ ਨੂੰ ਰਾਜਸਵ ਮੰਤਰੀ, ਅਰੁਣ ਚੌਧਰੀ ਅਤੇ ਲੋਕ ਨਿਰਮਾਣ ਮੰਤਰੀ ਵਿਜੈ ਇੰਦਰ ਸਿੰਗਲਾ , ਅਤੇ ਸਮਾਜਿਕ ਕਲਿਆਣ ਮੰਤਰੀ ਰਾਜ ਕੁਮਾਰ ਵੇਰਕਾ ਨਾਲ ਲਾਇਆ ਗਿਆ. 
ਪ੍ਰੀਤ ਕਵੰਲ ਸਿੰਘ ਅਤੇ ਕੁਲਜੀਤ ਮੀਆਂ ਪੁਰੀ ਅਤੇ ਦਵਿੰਦਰ ਕੌਰ ਨੂੰ ਗ੍ਰਾਮੀਣ ਵਿਕਾਸ ਮੰਤਰੀ ਤਿ੍ਰਪਤ ਰਜਿੰਦਰ ਸਿੰਘ ਬਾਜਵਾ, ਤਕਨੀਕੀ ਸਿੱਖਿਆ ਮੰਤਰੀ ਰਾਣਾ ਗੁਰਜੀਤ ਸਿੰਘ ਅਤੇ ਖੇਤੀਬਾੜੀ ਮੰਤਰੀ ਰਣਦੀਪ ਨਾਭਾ ਦੇ ਨਾਲ ਤੈਨਾਤ ਕੀਤਾ ਗਿਆ
ਨਰਿੰਦਰਪਾਲ ਸਿੰਘ ਅਮਨਦੀਪ ਸਿੰਘ ਅਤੇ ਦਲਵੀਰ ਕੌਰ ਨੂੰ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ, ਮੰਤਰੀ ਰਜ਼ੀਆ ਸੁਲਤਾਨ, ਅਤੇ ਸੁਖਬਿੰਦਰ ਸਰਕਾਰੀਆ, ਅਤੇ ਸਪੀਕਰ ਪੰਜਾਬ ਵਿਧਾਨ ਸਭਾ ਨਾਲ਼ ਤੈਨਾਤ ਕੀਤਾ ਗਿਆ, ਉਥੇ ਹੀ ਬਲਜਿੰਦਰ ਸਿੰਘ ਅਤੇ ਸੁਰੇਸ਼ ਕੁਮਾਰ ਨੂੰ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਾਲ ਤੈਨਾਤ ਕੀਤਾ ਗਿਆ.

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply