ਅਣਐਲਾਨੀ ਐਮਰਜੈਂਸੀ ਲਾ ਕੇ ਤਾਨਾਸ਼ਾਹੀ ਰਾਜਵੱਲ ਵਧ ਰਹੀ ਹੈ ਮੋਦੀ ਸਰਕਾਰ -ਮੋਰਚਾ ਆਗੂ
ਗੁਰਦਾਸਪੁਰ( ਅਸ਼ਵਨੀ ) :- ਗੁਰਦਾਸਪੁਰ ਦੇ ਰੇਲਵੇ ਸਟੇਸ਼ਨ ਉੱਪਰ ਚੱਲ ਰਹੇ ਪੱਕੇ ਕਿਸਾਨ ਮੋਰਚੇ ਦੇ 372ਵੇਂ ਦਿਨ ਅੱਜ 289ਵੇਂ ਜਥੇ ਨੇ ਭੁੱਖ ਹੜਤਾਲ ਰੱਖੀ ਬਲਬੀਰ ਸਿੰਘ ਬੈਂਸ ਬੈਰੋਂਪੁਰ , ਗੁਰਦੀਪ ਸਿੰਘ ਬਾਂਠਾਵਾਲ , ਗੁਰਦੀਪ ਸਿੰਘ ਮੁਸਤਫਾਬਾਦ , ਸੰਤ ਬੁਢਾ ਸਿੰਘ ਅਤੇ ਗਿਆਨੀ ਮਹਿੰਦਰ ਸਿੰਘ ਪੁੱਡਾ ਕਲੋਨੀ ਆਦਿ ਨੇ ਇਸ ਵਿੱਚ ਹਿੱਸਾ ਲਿਆ ।ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਗੁਰਦੀਪ ਸਿੰਘ ਮੁਸਤਫਾਬਾਦ , ਮੱਖਣ ਸਿੰਘ ਕੁਹਾੜ , ਕਪੂਰ ਸਿੰਘ ਘੁੰਮਣ , ਰਘਬੀਰ ਸਿੰਘ ਚਾਹਲ , ਪਲਵਿੰਦਰ ਸਿੰਘ , ਕਰਨੈਲ ਸਿੰਘ ਪੰਛੀ , ਕੁਲਜੀਤ ਸਿੰਘ ਸਿੱਧਵਾਂ ਜਮੀਤਾਂ , ਨਰਿੰਦਰ ਸਿੰਘ ਕਾਹਲੋਂ , ਹਰਦਿਆਲ ਸਿੰਘ ਸੰਧੂ , ਮਲਕੀਅਤ ਸਿੰਘ ਬੁੱਢਾ ਕੋਟ , ਜੇ ਪੀ ਸੈਣੀ , ਮੰਗਤ ਚੰਚਲ , ਕੁਲਬੀਰ ਸਿੰਘ ਗੁਰਾਇਆ , ਗੁਰਨਾਮ ਸਿੰਘ ਨਵਾਂ ਪਿੰਡ ਆਦਿ ਨੇ ਆਖਿਆ ਕਿ ਭਾਰਤੀ ਜਨਤਾ ਪਾਰਟੀ ਦੀ ਮੋਦੀ ਦੀ ਅਗਵਾਈ ਵਿੱਚ ਕੰਮ ਕਰ ਰਹੀ ਕੇਂਦਰ ਸਰਕਾਰ ਨੇ ਮੁਕੰਮਲ ਤੌਰ ਤੇ ਅਣਐਲਾਨੀ ਐਮਰਜੈਂਸੀ ਲਾਈ ਹੋਈ ਹੈ , ਸੰਵਿਧਾਨ ਨੂੰ ਛਿੱਕੇ ਟੰਗ ਦਿੱਤਾ ਹੈ। ਲੋਕ ਰਾਜੀ ਕਾਇਦੇ ਕਾਨੂੰਨ ਕਿਧਰੇ ਵੀ ਲਾਗੂ ਨਹੀਂ ਹੋ ਰਹੇ ।ਲੋਕਾਂ ਦੇ ਹੱਕ ਮੰਗਣ ਆਪਣੀ ਗੱਲ ਕਹਿਣ ਅਤੇ ਇਕੱਠੇ ਹੋ ਕੇ ਪ੍ਰਦਰਸ਼ਨ ਕਰਨ ਦੇ ਉੱਤੇ ਵੀ ਪਾਬੰਦੀਆਂ ਲੱਗ ਗਈਆਂ ਹਨ
।ਆਪਣੇ ਹੱਕ ਦੀ ਗੱਲ ਕਰਨਾ ਜਾਂ ਮੋਦੀ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕਰਨਾ ਇਕ ਤਰ੍ਹਾਂ ਨਾਲ ਅਪਰਾਧ ਗਿਣਿਆ ਜਾ ਰਿਹਾ ਹੈ ।ਹੱਕਾਂ ਲਈ ਲੜਨ ਵਾਲੇ ਲੋਕਾਂ ਲਈ ਲੱਠਮਾਰ ਫੌਜ ਤਿਆਰ ਕੀਤੀ ਜਾ ਰਹੀ ਹੈ ।ਸਾਰੇ ਹੀ ਸੰਵਿਧਾਨਕ ਉੱਚ ਅਹੁਦਿਆਂ ਉੱਪਰ ਆਰਐੱਸਐੱਸ ਦੇ ਨੁਮਾਇੰਦੇ ਅਧਿਕਾਰੀ ਬਣਾ ਕੇ ਠੋਸੇ ਹੋਏ ਹਨ ਅਤੇ ਉਹ ਆਰਐੱਸਐੱਸ ਦੀਆਂ ਨੀਤੀਆਂ ਅਤੇ ਆਦੇਸ਼ਾਂ ਮੁਤਾਬਕ ਕੰਮ ਕਰਦੇ ਹਨ
।ਲਖੀਮਪੁਰ ਵਿਖੇ ਸਰਕਾਰ ਵੱਲੋਂ ਗਿਣੀ ਮਿਥੀ ਯੋਜਨਾ ਤਹਿਤ ਹੀ ਕੇਂਦਰੀ ਮੰਤਰੀ ਵੱਲੋਂ ਆਦੇਸ਼ ਦੇ ਕੇ ਕਿਸਾਨਾਂ ਉਪਰ ਗੱਡੀਆਂ ਚੜਾ ਕੇ ਉਹਨਾ ਦਾ ਕਤਲ ਕਰਨਾ ਇਸੇ ਹੀ ਨੀਤੀ ਦਾ ਹਿੱਸਾ ਹੈ । ਆਗੂਆਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਚਲਾਇਆ ਜਾ ਰਿਹਾ ਸੰਘਰਸ਼ ਇਕ ਆਸ ਦੀ ਕਿਰਨ ਲੈ ਕੇ ਆਇਆ ਹੈ ਅਤੇ ਉਹ ਕੇਂਦਰ ਸਰਕਾਰ ਦੀਆਂ ਇਨ੍ਹਾਂ ਨੀਤੀਆਂ ਦਾ ਡਟ ਕੇ ਵਿਰੋਧ ਕਰੇਗਾ ਇਸ ਮੋਕੇ ਹੋਰਨਾਂ ਤੋਂ ਇਲਾਵਾ ਦਰਸ਼ਨ ਸਿੰਘ ਤਿੱਬਡ਼ , ਮਹਿੰਦਰ ਸਿੰਘ ਲੱਖਣ ਖੁਰਦ , ਦਵਿੰਦਰ ਸਿੰਘ ਖਹਿਰਾ , ਤਰਸੇਮ ਸਿੰਘ ਹਯਾਤਨਗਰ , ਰਜਵੰਤ ਸਿੰਘ ਸਲੇਮਪੁਰ , ਸੁਖਦੇਵ ਸਿੰਘ ਅਲਾਵਲਪੁਰ , ਮਨੀਸ਼ ਕੁਮਾਰ , ਮੱਖਣ ਸਿੰਘ , ਦਰਸ਼ਨ ਸਿੰਘ ਤਿੱਬਡ਼ ਕਰਮਜੀਤ ਸਿੰਘ ਬਟਾਲਾ ਆਦਿ ਹਾਜ਼ਰ ਸਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp