ਰੇਲਵੇ ਸਟੇਸ਼ਨ  ਕਿਸਾਨ ਮੋਰਚੇ ਉੱਪਰ ਅੱਜ291ਵੇਂ ਜਥੇ ਨੇ ਭੁੱਖ ਹੜਤਾਲ ਰੱਖੀ , ਸੰਯੁਕਤ ਮੋਰਚੇ ਦੀ ਮੀਟਿੰਗ ਅੱਜ   

ਰੇਲਵੇ ਸਟੇਸ਼ਨ  ਕਿਸਾਨ ਮੋਰਚੇ ਉੱਪਰ ਅੱਜ291ਵੇਂ ਜਥੇ ਨੇ ਭੁੱਖ ਹੜਤਾਲ ਰੱਖੀ , ਸੰਯੁਕਤ ਮੋਰਚੇ ਦੀ ਮੀਟਿੰਗ ਅੱਜ   
ਗੁਰਦਾਸਪੁਰ 9 ਅਕਤੂਬਰ ( ਅਸ਼ਵਨੀ ) :-  ਗੁਰਦਾਸਪੁਰ ਦੇ ਰੇਲਵੇ ਸਟੇਸ਼ਨ ਉੱਪਰ  ਚੱਲ ਰਹੇ ਪੱਕੇ  ਕਿਸਾਨ ਮੋਰਚੇ ਦੇ 374ਵੇਂ ਦਿਨ  ਅੱਜ 291ਵੇਂ ਜਥੇ ਨੇ ਭੁੱਖ ਹੜਤਾਲ ਰੱਖੀ ।ਸਾਬਕਾ ਸੈਨਿਕ ਸੰਘਰਸ਼ ਕਮੇਟੀ ਵੱਲੋਂ ਐੱਸ ਪੀ ਸਿੰਘ ਗੋਸਲ ਕੁਲਬੀਰ ਸਿੰਘ ਗੁਰਾਇਆ ਸੁਰਜਨ ਸਿੰਘ ਬਾਊਪੁਰ ਤਰਸੇਮ ਸਿੰਘ

ਹਯਾਤਨਗਰ   ਹਵਾਲਦਾਰ ਗੁਰਨਾਮ ਸਿੰਘ  ਆਦਿ ਨੇ ਇਸ ਵਿੱਚ ਹਿੱਸਾ ਲਿਆ  ।  ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ  ਗੁਰਦੀਪ ਸਿੰਘ ਮੁਸਤਫਾਬਾਦ ਮੱਖਣ ਸਿੰਘ ਕੁਹਾੜ ਐੱਸ ਪੀ ਸਿੰਘ ਗੋਸਲ ਤਰਲੋਕ ਸਿੰਘ ਬਹਿਰਾਮਪੁਰ  ਸੁਖਦੇਵ ਸਿੰਘ ਗੋਸਲ ਰਘਬੀਰ ਸਿੰਘ ਚਾਹਲ ਮਲਕੀਅਤ ਸਿੰਘ ਬੁਢਾ ਕੋਟ ਪਲਵਿੰਦਰ ਸਿੰਘ ਕਰਨੈਲ ਸਿੰਘ ਪੰਛੀ  ਕੁਲਜੀਤ ਸਿੰਘ ਸਿੱਧਵਾਂ ਜਮੀਤਾਂ ਆਦਿ  ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚਾ ਦਿੱਲੀ ਦੇ ਪ੍ਰੋਗਰਾਮਾਂ ਨੂੰ ਸਿਰੇ ਚਾੜ੍ਹਨ ਵਾਸਤੇ ਅੱਜ ਦਸ ਅਕਤੂਬਰ ਨੂੰ ਬਾਰਾਂ ਵਜੇ ਰੇਲਵੇ ਸਟੇਸ਼ਨ ਤੇ ਕਿਸਾਨ  ਮੋਰਚੇ ਨਾਲ ਸਬੰਧਤ ਜਥੇਬੰਦੀਆਂ ਦੀ ਇਕ ਹੰਗਾਮੀ ਮੀਟਿੰਗ ਸੱਦੀ ਗਈ ਹੈ ਇਸ ਵਿੱਚ  ਬਾਰਾਂ ਅਕਤੂਬਰ ਦੇ ਲਖੀਮਪੁਰ ਖੀਰੀ ਦੇ ਸ਼ਹੀਦਾਂ ਦੀ ਯਾਦ ਵਿਚ ਕੀਤਾ ਜਾਣ ਵਾਲਾ ਸ਼ਹੀਦੀ ਸਮਾਗਮ ਅਤੇ ਅਠਾਰਾਂ ਅਕਤੂਬਰ ਨੂੰ ਰੇਲਾਂ ਦਾ ਚੱਕਾ ਜਾਮ ਕਰਨ ਤੋਂ ਇਲਾਵਾ  ਹੋਰ ਸਾਰੇ ਪ੍ਰੋਗਰਾਮਾਂ ਨੂੰ ਲਾਗੂ ਕਰਨ ਲਈ ਰਣਨੀਤੀ ਉਲੀਕੀ ਜਾਵੇਗੀ ।ਆਗੂਆਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇਸ਼ ਵਿੱਚ ਲੋਕਰਾਜੀ ਢਾਂਚੇ ਨੂੰ ਤਬਾਹ ਕਰਨਾ ਚਾਹੁੰਦੀ ਹੈ ਪਰ ਇਸ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇਗਾ।
ਭਾਰਤੀ ਜਨਤਾ ਪਾਰਟੀ ਲੋਕਾਂ ਦੇ ਆਪਣੇ ਮੱਸਿਆ ਲਈ ਹੱਕ ਮੰਗਣ ਤੇ ਤੋਂ ਵੀ ਇਨਕਾਰੀ ਹੋ ਰਹੀ ਹੈ ਅਤੇ ਇਸ ਤੇ ਪਾਬੰਦੀਆਂ ਲਾਉਣਾ ਚਾਹੁੰਦੀ ਹੈ ।ਏਅਰ ਇੰਡੀਆ ਨੂੰ ਟਾਟਾ ਕੰਪਨੀ ਕੋਲ ਵੇਚਣ ਨੇ ਸਾਬਿਤ ਕਰ ਦਿੱਤਾ ਹੈ ਇਹ ਸਹਿਜੇ ਸਹਿਜੇ ਇਹ ਸਰਕਾਰ ਸਮੁੱਚਾ ਦੇਸ਼ ਵੀ ਵੇਚ ਦੇਵੇਗੀ ਆਗੂਆਂ ਨੇ ਸਮੂਹ ਅਮਨ ਪਸੰਦ ਸ਼ਹਿਰੀਆਂ ਮਨੁੱਖਤਾ ਦੇ ਹਨ ਅਤੇ ਸਾਨੂੰ ਇਸ ਸੰਘਰਸ਼ ਦੀ ਹਮਾਇਤ ਕਰਦਿਆਂ ਲੋਕਾਂ ਨੂੰ ਬੇਨਤੀ ਕੀਤੀ ਕਿ ਉਹ ਬਾਰਾਂ ਤਰੀਕ ਨੂੰ ਆਪਣੇ ਘਰਾਂ ਅੱਗੇ ਲਖੀਮਪੁਰ ਖੀਰੀ ਦੇ ਸ਼ਹੀਦਾਂ ਦੀ ਯਾਦ ਵਿੱਚ ਮੋਮਬੱਤੀਆਂ ਜਗਾਉਣ  ।
   

ਹੋਰਨਾਂ ਤੋਂ ਇਲਾਵਾ ਧਰਨੇ ਵਿੱਚ ਮਹਿੰਦਰ ਸਿੰਘ ਲੱਖਣ ਖੁਰਦ ਦਵਿੰਦਰ ਸਿੰਘ ਖਹਿਰਾ ਤਰਸੇਮ ਸਿੰਘ ਹਯਾਤਨਗਰ ਰਜਵੰਤ ਸਿੰਘ ਸਲੇਮਪੁਰ  ਸੁਖਦੇਵ ਸਿੰਘ  ਅਲਾਵਲਪੁਰ  ਮਨੀਸ਼ ਕੁਮਾਰ  ਹੀਰਾ ਸਿੰਘ ਸੈਣੀ  ਹਰਦਿਆਲ ਸਿੰਘ ਸੰਧੂ  ਡਾ ਤਰਲੋਕ ਸਿੰਘ ਰਾਊਵਾਲ  ਹਰਭਜਨ ਸਿੰਘਗੁਰਦੀਪ ਸਿੰਘ ਕਾਮਲਪੁਰਾ  ਬਲਵੰਤ ਸਿੰਘ ਗੁਰਦਾਸਪੁਰ  ਗੁਰਦਾਸਪੁਰ  ਆਦਿ ਵੀ ਹਾਜ਼ਰ ਸਨ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply