ਫੂਡ ਸਪਲਾਈ ਵਿਭਾਗ ਦਾ ਕਾਰਨਾਮਾ” ਲੋਕਾਂ ਦੀ ਜ਼ਿੰਦਗੀ ਨਾਲ ਹੋ ਰਿਹਾ ਖਿਲਵਾੜ ਡਿੱਪੂਆਂ ਤੇ ਮੁਫ਼ਤ ਵੰਡਣ ਲਈ ਭੇਜੀ ਖ਼ਰਾਬ ਕਣਕ
ਲੋਕਾਂ ਨੇ ਵਿਰੋਧ ਕਰਕੇ ਕਰਵਾਈ ਵਾਪਸ —
ਡਿਪੂਆਂ ਤੇ ਵੰਡਣ ਆਈ ਕਣਕ ਸੀ ਖ਼ਰਾਬ, ਇਸ ਕਰਕੇ ਕਰਵਾਈ ਵਾਪਸ: ਫੂਡ ਸਪਲਾਈ ਇੰਸਪੈਕਟਰ
ਬਠਿੰਡਾ 10 ਅਕਤੂਬਰ (ਅਨਿਲ ਵਰਮਾ):-ਫੂਡ ਸਪਲਾਈ ਵਿਭਾਗ ਬਠਿੰਡਾ ਦਾ ਇਕ ਹੈਰਾਨੀਜਨਕ ਕਾਰਨਾਮਾ ਸਾਹਮਣੇ ਆਇਆ ਹੈ। ਬਠਿੰਡਾ ਸ਼ਹਿਰ ਵਿੱਚ ਡਿੱਪੂਆਂ ਤੇ ਮੁਫ਼ਤ ਵੰਡੀ ਜਾਣ ਵਾਲੀ ਕਣਕ ਖ਼ਰਾਬ ਭੇਜੀ ਗਈ, ਜਿਸ ਨੂੰ ਉੱਲੀ ਲੱਗੀ ਹੋਈ ਸੀ, ਜਿਸ ਕਰਕੇ ਲੋਕਾਂ ਵਿਚ ਭਾਰੀ ਰੋਸ ਪਾਇਆ ਗਿਆ , ਭਾਗੂ ਰੋਡ ਤੇ ਸਥਿਤ ਡਿੱਪੂ ਤੇ ਰੌਲਾ ਪੈ ਗਿਆ, ਲੋਕਾਂ ਦੇ ਵਿਰੋਧ ਕਰਨ ਕਰਕੇ ਡਿਪੂ ਮਾਲਕ ਵਲੋਂ ਉਕਤ ਕਣਕ ਵਾਪਸ ਕਰਵਾਈ ਗਈ, ਮੌਕੇ ਤੇ ਫੂਡ ਸਪਲਾਈ ਵਿਭਾਗ ਦਾ ਇੰਸਪੈਕਟਰ ਵੀ ਪਹੁੰਚਿਆ ਜਿਸ ਨੇ ਜਾਂਚ ਕਰਨ ਉਪਰੰਤ ਦੱਸਿਆ ਕਿ ਕੁਝ ਗੱਟੇ ਖ਼ਰਾਬ ਨਿਕਲੇ ਜਿਸ ਕਰਕੇ ਕਣਕ ਵਾਪਸ ਕਰ ਦਿੱਤੀ। ਜਾਣਕਾਰੀ ਅਨੁਸਾਰ ਭਾਗੂ ਰੋਡ ਤੇ ਸਥਿਤ ਡਿੱਪੂ ਤੇ ਕਣਕ ਵੰਡਣ ਲਈ ਟਰਾਲੀ ਭਰ ਕੇ ਆਈ ਸੀ ਜਿਸ ਦੀ ਜਾਂਚ ਕਰਨ ਉਪਰੰਤ ਕਣਕ ਖਰਾਬ ਨਿਕਲੀ ਜਿਸ ਦੀ ਸੂਚਨਾ ਫੂਡ ਸਪਲਾਈ ਇੰਸਪੈਕਟਰ ਦਿੱਤੀ ਕਿ ਮੌਕੇ ਤੇ ਇੰਸਪੈਕਟਰ ਅੰਸ਼ੂ ਕਟਾਰੀਆ ਪਹੁੰਚੇ, ਉਨ੍ਹਾਂ ਕਣਕ ਦੀ ਜਾਂਚ ਕੀਤੀ ਤਾਂ ਮੌਕੇ ਤੇ ਹੀ ਕਣਕ ਖ਼ਰਾਬ ਨਿਕਲੀ ਜਿਸ ਕਰਕੇ ਲੋਕਾਂ ਦੇ ਵਿਰੋਧ ਕਰਨ ਕਰਕੇ ਉਕਤ ਕਣਕ ਵਾਪਸ ਚੁਕਵਾਈ ਗਈ। ਲੋਕਾਂ ਦਾ ਕਹਿਣਾ ਸੀ ਕਿ ਖ਼ਰਾਬ ਕਣਕ ਦੀ ਸਪਲਾਈ ਕਰਨ ਵਾਲੇ ਅਧਿਕਾਰੀਆਂ ਅਤੇ ਸਟੋਰ ਮਾਲਕਾਂ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ, ਜੋ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਹੇ ਹਨ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਇਸ ਮਾਮਲੇ ਤੇ ਜਾਂਚ ਦੀ ਮੰਗ ਕੀਤੀ । ਡਿੱਪੂਆਂ ਤੇ ਖ਼ਰਾਬ ਕਣਕ ਵੰਡਣ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਇਸ ਤੋਂ ਪਹਿਲਾਂ ਵੀ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ ਪ੍ਰੰਤੂ ਹੈਰਾਨਗੀ ਦੀ ਗੱਲ ਹੈ ਕਿ ਫੂਡ ਸਪਲਾਈ ਵਿਭਾਗ ਦੀ ਇਸ ਨਾਲਾਇਕੀ ਤੇ ਸਰਕਾਰ ਵੱਲੋਂ ਵੀ ਕੋਈ ਕਦਮ ਨਹੀਂ ਉਠਾਏ ਜਾ ਰਹੇ ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp