ਸੁੰਦਰ ਸ਼ਾਮ ਅਰੋੜਾ ਨੇ ਵੰਡੇ ਕਰਜ਼ਾ ਰਾਹਤ ਦੇ ਚੈੱਕ, ਕਿਹਾ ਪੰਜਾਬ ਸਰਕਾਰ ਨੇ ਲੋਕ ਪੱਖ ‘ਚ ਲਏ ਇਤਿਹਾਸਕਾ ਫ਼ੈਸਲੇ
19 ਲੱਖ ਰੁਪਏ ਤੋਂ ਵੱਧ ਦੀ ਕਰਜ਼ਾ ਰਾਹਤ ਕਰਵਾਈ ਮੁੱਹਈਆ
ਹੁਸ਼ਿਆਰਪੁਰ, 12 ਅਕਤੂਬਰ: ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਖੇਤ ਮਜਦੂਰਾਂ ਅਤੇ ਬੇਜਮੀਨੇ ਕਿਸਾਨਾਂ ਲਈ ਕਰਜਾਂ ਰਾਹਤ ਸਕੀਮ ਤਹਿਤ ਵਿਧਾਇਕ ਸੁੰਦਰ ਸ਼ਾਮ ਅਰੋੜਾ ਨੇ ਪਿੰਡ ਸੇਰਗੜ੍ਹ, ਨੰਗਲ ਸ਼ਹੀਦਾਂ, ਬਿਲਾਸਪੁਰ, ਮਹਿਤਪੁਰ, ਕਿਲਾ ਸ਼ੇਰ ਖਾਨ ਅਤੇ ਬੱਸੀ ਜਮਾਲ ਖਾਨ ਦੇ 90 ਲਾਭਪਾਤਰੀਆਂ ਨੂੰ ਕਰਜ਼ਾ ਰਾਹਤ ਦੇ ਚੈੱਕ ਸੌਂਪਦਿਆਂ ਕਿਹਾ ਕਿ ਲੋਕ ਭਲਾਈ ਦੇ ਖੇਤਰ ਵਿੱਚ ਪੰਜਾਬ ਸਰਕਾਰ ਨੇ ਇਤਿਹਾਸਕ ਫ਼ੈਸਲੇ ਲਏ ਹਨ।
ਐਮ. ਐਲ. ਏ. ਸੁੰਦਰ ਸ਼ਾਮ ਅਰੋੜਾ ਨੇ ਲ਼ਾਭਪਾਤਰੀਆਂ ਨੂੰ ਚੈੱਕ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਇਸ ਕਰਜ਼ਾ ਰਾਹਤ ਸਕੀਮ ਤਹਿਤ 2.85 ਲੱਖ ਲੋਕਾਂ ਦਾ 520 ਕਰੋੜ ਰੁਪਏ ਦਾ ਕਰਜ ਮਾਫ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ ਲੋਕ ਪੱਖੀ ਕਦਮ ਨਾਲ ਸੂਬੇ ਦੇ ਵੱਖ ਵੱਖ ਖੇਤਰਾਂ ਵਿੱਚ ਰਹਿੰਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ । ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਹਿਲਾਂ ਹੀ 5.85 ਲੱਖ ਕਿਸਾਨਾਂ ਦਾ ਕਰੀਬ 4700 ਕਰੋੜ ਰੁਪਏ ਦਾ ਕਰਜ਼ਾ ਮੁਆਫ਼ ਕੀਤਾ ਜਾ ਚੁੱਕਾ ਹੈ ਜੋ ਕਿ ਆਪਣੇ-ਆਪ ਵਿੱਚ ਵੱਡਾ ਕਦਮ ਹੈ ਜਿਸ ਨਾਲ ਕਿਸਾਨਾਂ ਨੂੰ ਭਾਰੀ ਰਾਹਤ ਮਿਲੀ ਹੈ। ਉਨ੍ਹਾਂ ਕਿਹਾ ਕਿ ਸਮਾਜਿਕ ਸੁਰੱਖਿਆ ਪੈਨਸ਼ਨ ਦੀ ਮਾਸਿਕ ਰਕਮ 750 ਰੁਪਏ ਤੋਂ ਵਧਾ ਕੇ 1500 ਰੁਪਏ ਕਰਨਾ, ਆਸ਼ੀਰਵਾਦ ਸਕੀਮ ਤਹਿਤ 21,000 ਰੁਪਏ ਤੋਂ ਵਧਾ ਕੇ ਰਕਮ 51,000 ਰੁਪਏ ਕਰਨਾ ਵੀ ਸਰਕਾਰ ਦੇ ਵੱਡੇ ਲੋਕ ਪੱਖੀ ਫ਼ੈਸਲੇ ਹਨ ਜਿਸ ਨਾਲ ਸੰਬੰਧਤ ਵਰਗਾਂ ਨੂੰ ਭਾਰੀ ਮਦਦ ਮਿਲੀ ਹੈ ।
ਵਿਧਾਇਕ ਵੱਲੋਂ ਸ਼ੇਰਗੜ੍ਹ ਦੇ 67 ਲਾਭਪਾਤਰੀਆਂ ਨੂੰ ਕਰੀਬ 16.45 ਲੱਖ ਰੁਪਏ, ਨੰਗਲ ਸ਼ਹੀਦਾਂ ਦੇ 15 ਲਾਭਪਾਤਰੀਆਂ ਨੂੰ 1.68 ਲੱਖ, ਬਿਲਾਸਪੁਰ ਦੇ 5 ਲਾਭਪਾਤਰੀਆਂ ਨੂੰ 69,892 ਰੁਪਏ ਦੀ ਕਰਜ਼ਾ ਰਾਹਤ ਦੇ ਚੈੱਕ ਸੌਂਪੇ ਗਏ। ਇਸੇ ਤਰ੍ਹਾਂ ਮਹਿਤਪੁਰ, ਕਿਲਾ ਸ਼ੇਰ ਖਾਨ ਅਤੇ ਬਸੀ ਜਮਾਲ ਖ਼ਾਨ ਦੇ 3 ਲਾਭਪਾਤਰੀਆਂ ਨੂੰ ਕਰੀਬ 60 ਹਜ਼ਾਰ ਰੁਪਏ ਦੀ ਰਾਹਤ ਮੁਹੱਈਆ ਕਰਵਾਈ ਗਈ।
ਇਸ ਮੌਕੇ ਹੋਰਨਾਂ ਤੋਂ ਸਰਪੰਚ ਗੁਰਮੀਤ ਕੌਰ, ਸਾਬਕਾ ਸਰਪੰਚ ਨਰਿੰਦਰ ਕੌਰ, ਉਜਾਗਰ ਸਿੰਘ, ਬਲਾਕ ਸੰਮਤੀ ਮੈਂਬਰ ਬਲਵਿੰਦਰ ਸਿੰਘ, ਪੰਚ ਮਲਕੀਤ ਸਿੰਘ, ਮੋਹਨ ਲਾਲ, ਜੁਗਰਾਜ ਬੈਂਸ, ਅਨਿਲ ਸਰਦਾਨਾ ਅਤੇ ਅਮਰਜੀਤ ਕੌਰ ਆਦਿ ਮੌਜੂਦ ਸਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp