ਜ਼ਾਲਮ ਤੇ ਗੈਰ ਜ਼ਿੰਮੇਵਾਰ ਸਰਕਾਰ ਨੂੰ ਜ਼ੁਲਮ ਕਰਨ ਤੋਂ ਬਾਜ਼ ਆਉਣ ਲਈ ਚੇਤਾਵਨੀ, ਸੰਯੁਕਤ ਕਿਸਾਨ ਮੋਰਚੇ ਦੇ ਸਮੱਰਥਕਾਂ ਵਲੋਂ ਲਖੀਮਪੁਰ ਖੀਰੀ ਦੇ ਸ਼ਹੀਦਾਂ ਨਮਿੱਤ ਅਰਦਾਸ

ਸੰਯੁਕਤ ਕਿਸਾਨ ਮੋਰਚੇ ਦੇ ਸਮੱਰਥਕਾਂ ਵਲੋਂ ਲਖੀਮਪੁਰ ਖੀਰੀ ਦੇ ਸ਼ਹੀਦਾਂ ਨਮਿੱਤ ਅਰਦਾਸ
ਮਾਹਿਲਪੁਰ 12 ਅਕਤੂਬਰ (ਮੋਹਿਤ ਕੁਮਾਰ) ਅੱਜ ਸੰਯੁਕਤ ਕਿਸਾਨ ਮੋਰਚਾ ਦਿੱਲੀ ਵਲੋਂ ਦਿੱਤੇ ਸੱਦੇ ਤਹਿਤ ਇਲਾਕਾ ਮਾਹਿਲਪੁਰ ਚੱਬੇਵਾਲ ਦੇ ਸਮੂਹ ਅੰਦੋਲਨ ਸਮੱਰਥਕਾਂ ਵਲੋਂ ਗੁਰਦੁਆਰਾ ਸ਼ਹੀਦਾਂ ਲੱਧੇਵਾਲ ਮਾਹਿਲਪੁਰ ਵਿਖੇ ਪਹੁੰਚ ਕੇ ਲਖੀਮਪੁਰ ਖੀਰੀ ਦੇ ਸ਼ਹੀਦਾਂ ਭਾਈ ਗੁਰਵਿੰਦਰ ਸਿੰਘ 19 ਸਾਲ, ਲਵਪ੍ਰੀਤ ਸਿੰਘ 20 ਸਾਲ, ਦਲਜੀਤ ਸਿੰਘ 35 ਸਾਲ ਤੇ ਸ਼ਹੀਦ ਨਛੱਤਰ ਸਿੰਘ 60 ਸਾਲ ਦੀ ਆਤਮਿਕ ਸ਼ਾਂਤੀ,ਸ਼ਹੀਦਾਂ ਦੇ ਪਰਿਵਾਰਾਂ ਦੀ ਚੜ੍ਹਦੀ ਕਲ੍ਹਾ ਤੇ ਅੰਦੋਲਨ ਦੀ ਸਫ਼ਲਤਾ ਲਈ ਅਰਦਾਸ ਕਰਵਾਈ ਗਈ। ਸਰਕਾਰੀ ਜ਼ਬਰ-ਜ਼ੁਲਮ ਦਾ ਸ਼ਿਕਾਰ ਹੋਏ ਸ਼ਹੀਦਾਂ ਦੀ ਸ਼ਹਾਦਤ ਨੂੰ ਸਿਜਦਾ ਕਰਦਿਆਂ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਸਰਬੱਤ ਦੇ ਭਲੇ ਵਾਸਤੇ ਅਰਦਾਸ ਕੀਤੀ ਗਈ।

ਮੋਦੀ ਸਰਕਾਰ ਦੇ ਅਤਿੱਆਚਾਰ ਵਿਰੁੱਧ ਲਗਾਤਾਰ ਡਟੇ ਰਹਿਣ ਲਈ ਗੱਦੀ ਤੇ ਬਿਰਾਜਮਾਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪਾਸੋਂ ਅੰਦੋਲਨ ਸਮੱਰਥਕਾਂ ਨੇ ਆਸ਼ੀਰਵਾਦ ਵੀ ਪ੍ਰਾਪਤ ਕੀਤਾ ਗਿਆ। ਇਸ ਅੰਦੋਲਨ ਸਮੱਰਥਕਾਂ ਨੇ ਹਰ ਦੁੱਖ-ਸੁੱਖ ਵਿੱਚ ਸ਼ਹੀਦਾਂ ਦੇ ਪਰਿਵਾਰਾਂ ਨਾਲ ਖੜਨ ਅਤੇ ਸਾਥ ਦੇਣ ਦਾ ਭਰੋਸਾ ਦਿਵਾਇਆ ਕਿ ਜ਼ਾਲਮ ਤੇ ਗੈਰ ਜ਼ਿੰਮੇਵਾਰ ਸਰਕਾਰਾਂ ਨੂੰ ਜ਼ੁਲਮ ਕਰਨ ਤੋਂ ਬਾਜ਼ ਆਉਣ ਲਈ ਚੇਤਾਵਨੀ ਦਿੱਤੀ ਗਈ। ਅੰਦੋਲਨਕਾਰੀਆਂ ਨੇ ਮਰਦੇ ਦਮ ਤੱਕ ਸਰਕਾਰ ਦਾ ਹਰ ਜ਼ਬਰ-ਜ਼ੁਲਮ ਸਬਰ ਸ਼ਾਂਤੀ ਨਾਲ ਜ਼ਰਨ ਅਤੇ ਦੇਸ਼ ਦੀ ਏਕਤਾ ਅਤੇ ਅਖੰਡਤਾ ਬਣਾਈ ਰੱਖਣ ਲਈ ਵਚਨਬੱਧਤਾ ਦੁਹਰਾਈ। ਸਮੱਰਥਕਾਂ ਵਲੋਂ ਇਲਾਕਾ ਨਿਵਾਸੀਆਂ ਨੂੰ ਹਰ ਪਿੰਡ ਵਿੱਚੋਂ ਦਿੱਲੀ ਬਾਰਡਰਾਂ ਤੇ ਹਾਜ਼ਰੀ ਯਕੀਨੀ ਬਣਾਉਣ ਲਈ ਵੀ ਕਿਹਾ ਗਿਆ।ਇਸ ਮੌਕੇ ਗੁਰਮਿੰਦਰ ਕੈਂਡੋਵਾਲ, ਯੁੱਧਵੀਰ ਸਿੰਘ ਬਰਾੜ, ਜੁਝਾਰ ਸਿੰਘ ਮਹਿਨਾ, ਤਲਵਿੰਦਰ ਸਿੰਘ ਹੀਰ ਨੰਗਲ ਖਿਲਾੜੀਆਂ, ਬਲਜੀਤ ਸਿੰਘ ਕੁੱਕੀ ਪ੍ਰਧਾਨ,ਸਾਬੀ ਮਰੂਲਾ,ਲੱਡੂ ਬਾੜੀਆਂ ਕਲਾਂ, ਪਰਮਿੰਦਰ ਪਿੰਦਾ,ਜਸਵਿੰਦਰ ਬੰਗਾ,ਖੁਸ਼ਵੰਤ ਬੈਂਸ, ਚਰਨਜੀਤ ਸਾਰੰਗਵਾਲ, ਮਨੀ ਬਿਹਾਲਾ, ਜਸਵੀਰ ਸ਼ੀਰਾ, ਗੁਰਦੀਪ ਸਿੰਘ, ਮਨਦੀਪ ਸਿੰਘ ਬੈਂਸ ਮੰਗਾ, ਅਮਨਦੀਪ ਸਰਪੰਚ, ਪਰਮਜੀਤ ਪੰਮਾ, ਵਿਜੇ ਬੰਬੇਲੀ, ਅਵਤਾਰ ਲੰਗੇਰੀ, ਮਲਕੀਤ ਬਾਹੋਵਾਲ, ਗੁਰਵਿੰਦਰ ਢੱਕੋਂ, ਸੁਖਦੇਵ ਸਿੰਘ, ਲਾਲਾ ਬੰਬੇਲੀ,ਸੱਤਾ ਹਵੇਲੀ ਆਦਿ ਸ਼ਾਮਲ ਸਨ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply