UPDATED :ਬੱਚੇ ਨੂੰ ਦੁੱਧ ਪਿਲਾਕੇ ਸਿੱਧਾ ਨਾ ਲਿਟਾਇਆ ਜਾਵੇ, ਤੇ ਇਕ ਪਾਸੇ ਨੂੰ ਲਿਟਾ ਦਿੱਤਾ ਜਾਵੇ : ਡਾ. ਸੀਮਾ ਗਰਗ

ਬੱਚੇ ਨੂੰ ਸਿਰਫ ਤੇ ਸਿਰਫ ਪਹਿਲੇ 6 ਮਹੀਨੇ ਮਾਂ ਦਾ ਦੁੱਧ ਹੀ ਪਿਲਾਉਣਾ ਚਾਹੀਦਾ

ਹੁਸ਼ਿਆਰਪੁਰ 13 ਅਕਤੂਬਰ:  ਅੱਜ ਸਿਵਲ ਸਰਜਨ ਦਫਤਰ ਦੇ ਟ੍ਰੇਨਿੰਗ ਹਾਲ ਵਿੱਚ ਜਿਲਾ ਟੀਕਾਕਰਨ ਅਫਸਰ ਡਾ. ਸੀਮਾ ਗਰਗ ਨੇ ਚੈਇਲਡ ਡੈਥ ਰਿਵੀਊ ( ਸੀ. ਡੀ. ਆਰ. ) ਦੀ ਮੀਟਿੰਗ ਕੀਤੀ  । ਜਿਸ ਵਿੱਚ ਡੀ. ਪੀ. ਐਮ .ਮੁਹੰਮਦ ਆਸਿਫ ਅਤੇ ਅਨੁਰਾਧਾ ਠਾਕਰ ਤੇ ਜਿਲਾ ਭਰ ਦੀਆਂ ਐਲ. ਐਚ. ਵੀ. ਵੀ  ਹਾਜਰ ਹੋਈਆ  । ਇਸ ਮੋਕੇ ਡਾ ਗਰਗ ਨੇ ਦੱਸਿਆ ਕਿ ਸਤੰਬਰ ਮਹੀਨੇ ਵਿੱਚ 21 ਤੇ  ਅਗਸਤ ਵਿੱਚ 15  ਸਰਕਾਰੀ ਅਤੇ ਪ੍ਰਈਵੇਟ ਹਸਪਤਾਲਾ ਬੱਚਿਆਂ ਦੀ ਮੌਤ ਹੋਈ  ਹੈ ।

Advertisements

ਇਸ ਬਾਰੇ ਮੋਕੇ ਤੇ ਡੂੰਗੀ ਵਿਚਾਰ ਕੀਤੀ ਗਈ ਤੇ ਬੱਚਿਆਂ  ਦੀ ਮੌਤ ਕਿਸਾ ਤਰਾਂ ਨਾਲ ਹੋਈ ਇਸ ਦੀ ਜਾਣਕਾਰੀ ਵੀ ਲਈ ਗਈ । ਇਸ ਮੋਕੇ ਮਾਂ ਪ੍ਰੋਗਰਾਮ ਬਾਰੇ ਵੀ ਜਾਣਕਾਰੀ ਦਿੱਤੀ ਗਈ.  ਡਾ ਗਰਗ ਨੇ  ਮਾਂਵਾਂ ਨੂੰ ਬੱਚਿਆ ਦੁੱਧ ਪਿਲਾਉਣ ਦੀ ਅਹਿਮਤ ਬਾਰੇ  ਦੱਸਦਿਆ ਕਿਹਾ ਕਿ  ਪਹਿਲੇ 6 ਮਹੀਨੇ ਦੁੱਧ ਬੱਚੇ ਨੂੰ ਸਿਰਫ ਮਾਂ ਦਾ ਦੁੱਧ ਹੀ ਪਿਲਾਉਣਾ ਚਾਹੀਦਾ ਹੈ । ਉਹਨਾਂ ਇਹ ਵੀ ਦੱਸਿਆ  ਕਿ ਨਵੀਆ ਗਰਭਵਤੀ ਔਰਤਾਂ ਨੂੰ ਇਸ ਗੱਲ ਬਾਰੇ ਵੀ ਦੱਸਿਆ ਜਾਣਾ ਜਰੂਰੀ ਹੈ , ਬੱਚੇ ਨੂੰ ਦੁੱਧ ਪਿਲਾਕੇ ਸਿੱਧਾ ਨਾ ਲਿਟਾਇਆ ਜਾਵੇ, ਸਗੋ ਉਸ ਨੂੰ ਮੋਡੇ ਨਾਲ ਲਗਾ ਕੇ ਡਕਾਰ ਦਵਾਇਆ ਜਾਵੇ ਤੇ ਇਕ ਪਾਸੇ ਨੂੰ ਲਿਟਾ ਦਿੱਤਾ ਜਾਵੇ । 

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply