ਪਟਿਆਲਾ / ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਨਾਂ ਮੰਗ-ਪੱਤਰ ਦੇ ਕੇ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ ਤੇ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਪੰਥਕ ਰਹੁ-ਰੀਤਾਂ ਦੀ ਉਲੰਘਣਾ ਕਰਨ ਕਾਰਨ ਮਰਿਆਦਾ ਮੁਤਾਬਕ ਕਾਰਵਾਈ ਦੀ ਮੰਗ ਕੀਤੀ ਹੈ।
ਅਕਾਲੀ ਦਲ ਅੰਮ੍ਰਿਤਸਰ ਦੇ ਵਫਦ ਨੇ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਦੀ ਗੈਰ-ਹਾਜ਼ਰੀ ਵਿਚ ਨਿਜੀ ਸਹਾਇਕ ਜਸਪਾਲ ਸਿੰਘ ਅਤੇ ਰਣਜੀਤ ਸਿੰਘ ਕੱਲਾ ਨੂੰ ਮੰਗ ਪੱਤਰ ਸੋਂਪਿਆ।
ਓਧਰ ਪੰਜਾਬ ਪ੍ਰਦੇਸ਼ ਕਾਂਗਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੰਗਲਵਾਰ ਨੂੰ ਸ਼੍ਰੀ ਕਾਲੀ ਦੇਵੀ ਜੀ ਦੇ ਮੰਦਰ ‘ਚ ਮੱਥਾ ਟੇਕ ਕੇ ਮਾਂ ਕਾਲੀ ਤੋਂ ਅਸ਼ੀਰਵਾਦ ਹਾਸਲ ਕੀਤਾ। ਨਵਜੋਤ ਸਿੱਧੂ ਸ਼ਾਮ ਕਰੀਬ 5 ਤੋਂ ਸਵਾ 5 ਵਜੇ ਦੇ ਵਿਚਕਾਰ ਮੰਦਰ ਪੁੱਜੇ ਤੇ ਕਰੀਬ ਸਵਾ ਸੱਤ ਵਜੇ ਤਕ ਮੰਦਰ ‘ਚ ਰਹੇ। ਉਨ੍ਹਾਂ ਮੱਥਾ ਟੇਕਣ ਤੋਂ ਬਾਅਦ ਮੰਦਰ ਦੇ ਮੁੱਖ ਭਵਨ ‘ਚ ਦੋ ਘੰਟੇ ਤਕ ਧਿਆਨ ਲਗਾਇਆ। ਇਸ ਦੌਰਾਨ ਸੁਰੱਖਿਆ ਮੁਲਾਜ਼ਮ ਸਮੇਤ ਕੋਤਵਾਲੀ ਥਾਣੇ ਦੀ ਪੁਲਿਸ ਵੀ ਭਵਨ ‘ਚ ਮੌਜੂਦ ਰਹੇ.
ਇਸ ਮੰਗ ਪੱਤਰ ਵਿਚ ਮੰਗ ਕੀਤੀ ਗਈ ਕਿ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਐੱਮਪੀ ਹਰਸਿਮਰਤ ਕੌਰ ਅਤੇ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਸਿੱਖ ਪ੍ਰਪਰਾਵਾਂ ਦੀ ਉਲੰਘਣਾ ਕੀਤੀ ਹੈ। ਗੁਰੂ ਸਹਿਬਾਨ ਨੇ ਸਿੱਖ ਨੂੰ ਜੀਵਨ ਬਤੀਤ ਕਰਨ ਲਈ ਕੁਝ ਹਦਾਇਤਾਂ ਕੀਤੀਆਂ ਹੋਈਆਂ ਹਨ। ਸਦੀਆਂ ਤੋਂ ਸਿੱਖ ਕੌਮ ਆਪਣੇ ਮਰਿਆਦਾ, ਅਸੂਲਾਂ ਤੇ ਪਹਿਰਾ ਦਿੰਦੀ ਆਈ ਹੈ, ਜਦ ਵੀ ਕਿਸੇ ਸਿੱਖ ਵਲੋਂ ਕੋਈ ਅਵੱਗਿਆ ਹੁੰਦੀ ਹੈ ਤਾਂ ਅਕਾਲ ਤਖ਼ਤ ਤੇ ਦੂਜੇ ਤਖਤਾਂ ਦੇ ਜਥੇਦਾਰ ਸਾਹਿਬਾਨ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ ਪਰ ਦੁੱਖ ਦੀ ਗੱਲ ਹੈ ਕਿ ਉਪਰੋਕਤ ਸਿਆਸੀ ਆਗੂਆਂ ਨੇ ਸਿੱਖ ਰਹਿਤ ਮਰਿਆਦਾ ਦੇ ਉਲਟ ਕੰਮ ਕੀਤੇ ਹਨ, ਜਿਸ ਕਾਰਨ ਅਕਾਲ ਤਖਤ ’ਤੇ ਤਲਬ ਕਰ ਕੇ ਧਾਰਮਿਕ ਕਾਰਵਾਈ ਕੀਤੀ ਜਾਵੇ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp