ਮਾਤਾ ਚਿੰਤਪੁਰਨੀ ਮੇਲਾ; ਸ਼ਰਧਾਲੂਆਂ ਦੇ ਅਰਾਮ ਲਈ 10 ਥਾਵਾਂ ‘ਤੇ ਲਗਾਏ ਜਾਣਗੇ ਵਾਟਰ ਪਰੂਫ ਸ਼ੈਡ : ਕੈਬਨਿਟ ਮੰਤਰੀ ਅਰੋੜਾ
ਜ਼ਿਲ•ੇ ਦੇ ਉਦਯੋਗਾਂ ਦੀ ਸਹਾਇਤਾ ਨਾਲ ਹਰੇਕ ਸ਼ੈਡ ‘ਚ ਕਰਵਾਇਆ ਜਾਵੇਗਾ 25-25 ਬੈਡਾਂ ਦਾ ਪ੍ਰਬੰਧ
ਡਿਸਪੋਜੇਬਲ ਚੁੱਕਣ ਲਈ ਲੰਗਰ ਕਮੇਟੀਆਂ ਨੂੰ ਦਿੱਤੇ ਜਾਣਗੇ ਬਾਇਓ ਡਿਗ੍ਰੇਬਲ ਬੈਗ
ਹੁਸ਼ਿਆਰਪੁਰ, (Vikas Julka,Sukhwinder Singh ) : 1 ਅਗਸਤ ਤੋਂ ਸ਼ੁਰੂ ਹੋਣ ਵਾਲੇ ਮਾਤਾ ਚਿੰਤਪੁਰਨੀ ਮੇਲੇ ਦੇ ਪ੍ਰਬੰਧਾਂ ਸਬੰਧੀ ਉਦਯੋਗ ਤੇ ਵਣਜ ਮੰਤਰੀ ਪੰਜਾਬ ਸ਼੍ਰੀ ਸੁੰਦਰ ਸ਼ਾਮ ਅਰੋੜਾ ਨੇ ਅੱਜ ਪ੍ਰਸ਼ਾਸ਼ਨਿਕ ਅਧਿਕਾਰੀਆਂ ਅਤੇ ਜ਼ਿਲ•ੇ ਦੇ ਪ੍ਰਮੁੱਖ ਉਦਯੋਗਾਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਉਨ•ਾਂ ਨਾਲ ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਸ਼੍ਰੀ ਸੁੰਦਰ ਸ਼ਾਮ ਅਰੋੜਾ ਨੇ ਦੱਸਿਆ ਕਿ ਉਦਯੋਗਾਂ ਦੇ ਸਹਿਯੋਗ ਨਾਲ ਭੰਗੀ ਚੋਅ ਪੁੱਲ ਤੋਂ ਲੈ ਕੇ ਮੰਗੂਵਾਲ ਬੈਰੀਅਰ ਤੱਕ 10 ਸਥਾਨਾਂ ‘ਤੇ ਯਾਤਰੀਆਂ ਦੇ ਆਰਾਮ ਲਈ 25-25 ਬੈਡ ਵਾਲੇ ਵਾਟਰ ਪਰੂਫ ਸ਼ੈਡ ਬਣਾਏ ਜਾਣਗੇ, ਜਿਸ ਵਿੱਚ ਯਾਤਰੀਆਂ ਲਈ ਪਾਣੀ, ਚਾਹ, ਬਿਸਕਿਟ ਆਦਿ ਵੀ ਵਿਵਸਥਾ ਹੋਵੇਗੀ। ਉਨ•ਾਂ ਦੱਸਿਆ ਕਿ ਵੱਖ-ਵੱਖ ਉਦਯੋਗਾਂ ਵਲੋਂ ਮੇਲੇ ਵਿੱਚ ਸਫਾਈ ਨੂੰ ਲੈ ਕੇ ਵੀ ਵਿਸ਼ੇਸ਼ ਯੋਗਦਾਨ ਦਿੱਤਾ ਜਾਵੇਗਾ, ਜਿਸ ਵਿੱਚ ਉਦਯੋਗਾਂ ਦੁਆਰਾ ਲੰਗਰ ਕਮੇਟੀਆਂ ਨੂੰ ਡਿਸਪੋਜੇਬਲ ਚੁੱਕਣ ਲਈ ਬਾਇਓ-ਡਿਗ੍ਰੇਬਲ ਬੈਗ ਦਿੱਤੇ ਜਾਣਗੇ, ਤਾਂ ਜੋ ਸੜਕ ਜਾਂ ਆਸ-ਪਾਸ ਕੂੜਾ ਕਰਕਟ ਜਮ•ਾਂ ਨਾ ਹੋ ਸਕੇ। ਉਨ•ਾਂ ਦੱਸਿਆ ਕਿ ਸਾਡਾ ਯਤਨ ਹੈ ਕਿ ਮੇਲੇ ਦੌਰਾਨ ਸਾਫ-ਸਫਾਈ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ, ਤਾਂ ਜੋ ਸ਼ਰਧਾਲੂਆਂ ਨੂੰ ਕਿਸੇ ਤਰ•ਾਂ ਦੀ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।
ਕੈਬਨਿਟ ਮੰਤਰੀ ਸ਼੍ਰੀ ਅਰੋੜਾ ਨੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਮੇਲੇ ਦੌਰਾਨ ਸੁਚਾਰੂ ਵਿਵਸਥਾ ਬਣਾਈ ਰੱਖਣ ਦੇ ਨਿਰਦੇਸ਼ ਦਿੱਤੇ। ਉਨ•ਾਂ ਕਿਹਾ ਕਿ ਪ੍ਰਸ਼ਾਸ਼ਨ ਵਲੋਂ ਮੇਲੇ ਦੀਆਂ ਤਿਆਰੀਆਂ ਨੂੰ ਲੈ ਕੇ ਕਿਸੇ ਤਰ•ਾਂ ਦੀ ਕੋਈ ਕਮੀ ਨਹੀਂ ਰਹਿਣੀ ਚਾਹੀਦੀ। ਉਨ•ਾਂ ਕਿਹਾ ਕਿ ਮੇਲੇ ਨੂੰ ਸੁਚਾਰੂ ਢੰਗ ਨਾਲ ਸਫਲ ਬਣਾਉਣ ਲਈ ਲੰਗਰ ਕਮੇਟੀਆਂ ਅਤੇ ਸਮਾਜਿਕ ਸੰਸਥਾਵਾਂ ਦਾ ਸਹਿਯੋਗ ਵੀ ਲਿਆ ਜਾਵੇ।
ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਨੇ ਕਿਹਾ ਕਿ ਮੇਲੇ ਵਿੱਚ ਸਫਾਈ, ਸਿਹਤ ਸਹੂਲਤਾਂ, ਟਰੈਫਿਕ ਅਤੇ ਹੋਰ ਪ੍ਰਬੰਧ ਪੁਖਤਾ ਤਰੀਕੇ ਨਾਲ ਨੇਪਰੇ ਚਾੜ•ੇ ਜਾਣਗੇ, ਤਾਂ ਜੋ ਸ਼ਰਧਾਲੂਆਂ ਨੂੰ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਉਨ•ਾਂ ਸਬੰਧਤ ਵਿਭਾਗਾਂ ਨੂੰ ਨਿਰਦੇਸ਼ ਦਿੱਤੇ ਕਿ ਮੇਲੇ ਦੀਆਂ ਤਿਆਰੀਆਂ ਨੂੰ ਲੈ ਕੇ ਸਾਰੇ ਪ੍ਰਬੰਧ ਮੇਲਾ ਸ਼ੁਰੂ ਹੋਣ ਤੋਂ ਪਹਿਲਾਂ ਪੂਰੇ ਹੋ ਜਾਣੇ ਚਾਹੀਦੇ ਹਨ। ਉਨ•ਾਂ ਕਿਹਾ ਕਿ ਲੰਗਰ ਲਗਾਉਣ ਦੌਰਾਨ ਅਗੇਤੀਆਂ ਮਨਜ਼ੂਰੀਆਂ ਐਸ.ਡੀ.ਐਮ. ਦਫ਼ਤਰ ਹੁਸ਼ਿਆਰਪੁਰ ਵਿਖੇ ਦਿੱਤੀਆਂ ਜਾਣਗੀਆਂ।
ਇਸ ਮੌਕੇ ਕਮਿਸ਼ਨਰ ਨਗਰ ਨਿਗਮ ਸ਼੍ਰੀ ਹਰਪ੍ਰੀਤ ਸਿੰਘ ਸੂਦਨ, ਐਸ.ਡੀ.ਐਮ. ਹੁਸ਼ਿਆਰਪੁਰ ਸ੍ਰੀ ਅਮਿਤ ਸਰੀਨ, ਜੀ.ਐਮ. ਇੰਡਸਟਰੀ ਸ਼੍ਰੀ ਅਮਰਜੀਤ ਸਿੰਘ, ਰਿਲਾਇੰਸ ਇੰਡਸਟਰੀ ਤੋਂ ਸ਼੍ਰੀ ਭੁਪਿੰਦਰ ਸਿੰਘ, ਸੈਂਚਰੀ ਪਲਾਈਵੁੱਡ ਤੋਂ ਸ਼੍ਰੀ ਬੀ.ਐਸ. ਜਸਵਾਲ, ਜੇ.ਸੀ.ਟੀ. ਤੋਂ ਸ਼੍ਰੀ ਰਾਜਨ ਸ਼ਰਮਾ, ਸੋਨਾਲੀਕਾ ਤੋਂ ਸ਼੍ਰੀ ਐਸ.ਕੇ. ਪੋਮਰਾ, ਹਾਕਿੰਗ ਕੂਕਰ ਤੋਂ ਸ਼੍ਰੀ ਸੰਦੀਪ ਕੁਮਾਰ, ਵਰਧਮਾਨ ਤੋਂ ਸ਼੍ਰੀ ਪ੍ਰਦੀਪ ਡਡਵਾਲ, ਸ਼੍ਰੀ ਰਜਨੀਸ਼ ਕੁਮਾਰ, ਐਡਵੋਕੇਟ ਸ਼੍ਰੀ ਰਾਕੇਸ਼ ਮਰਵਾਹਾ, ਸ਼੍ਰੀ ਸ਼ਾਦੀ ਲਾਲ, ਸ਼੍ਰੀ ਗੁਲਸ਼ਨ ਰਾਏ ਤੋਂ ਇਲਾਵਾ ਹੋਰ ਵੀ ਸ਼ਖ਼ਸੀਅਤਾ ਹਾਜ਼ਰ ਸਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp