ਫੂਡ ਸੇਫਟੀ ਟੀਮ ਵੱਲੋ ਖਾ ਦ ਪਦਰਾਥਾ ਦੇ 14 ਸੈਪਲ ਲਏ ਗਏ

ਫੂਡ ਸੇਫਟੀ ਟੀਮ ਵੱਲੋ ਖਾ ਦ ਪਦਰਾਥਾ ਦੇ 14 ਸੈਪਲ ਲਏ ਗਏ


ਹੁਸ਼ਿਆਰਪੁਰ 14 ਅਕਤੂਬਰ ( ) ਮਿਸ਼ਨ ਤੰਦਰੁਸਤ ਪੰਜਾਬ ਦੀ ਇੰਨ ਬਿੰਨ ਪਾਲਣਾ ਕਰਨ ਅਤੇ ਉਪ ਮੁੱਖ ਮੰਤਰੀ ਪੰਜਾਬ ਕਮ ਸਿਹਤ ਮੰਤਰੀ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਤਿਉਹਾਰਾਂ ਦੇ ਸੀਜਨ ਵਿੱਚ ਲੋਕਾਂ ਨੂੰ ਸਾਫ ਅਤੇ ਮਿਆਰੀ ਖਾਦ ਪਦਾਰਥ ਮੁੱਹਈਆ ਕਰਵਾਉਣ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਜਿਲਾਂ ਸਿਹਤ ਅਫਸਰ ਡਾ ਲਖਵੀਰ ਸਿੰਘ ਤੇ ਫੂਡ ਸੇਫਟੀ ਅਫਸਰ ਰਮਨ ਵਿਰਦੀ ਵੱਲੋ ਸ਼ਹਿਰ ਦੇ ਵੱਖ ਵੱਖ ਖੇਤਰਾ ਵਿੱਚੋ ਦੁੱਧ ਅਤੇ ਮਿਠਿਆਈਆ ਦੇ 14 ਸੈਪਲ
ਜਿਨਾਂ ਵਿੱਚ 8 ਸੈਪਲ ਦੁੱਧ ਅਤੇ 6 ਮਿਠਿਆਈਆ ਦੇ ਇਕੱਤਰ ਕਰਕੇ ਅਗਲੇਰੀ ਜਾਂਚ ਲਈ ਫੂਡ ਟੈਸਟਿੰਗ ਲੈਬ ਨੂੰ ਭੇਜ ਦਿੱਤੇ ਗਏ ਹਨ ਜਿਸ ਦੀ ਰਿਪੋਟ ਆਉਣ ਤੇ ਵਿਭਾਗ ਵਲੋ ਬਣਦੀ ਕਾਰਵਾਈ ਕੀਤੀ ਜਾਵੇਗੀ । ਟੀਮ ਵੱਲੋ ਮੋਕੇ ਤੇ ਮਿਲੀ ਗੈਰ ਮਿਆਰੀ ਮਿਠਿਆਈਆ ਨੂੰ ਨਸ਼ਟ ਵੀ ਕਰਵਾਇਆ ਗਿਆ । ,ਹੋਰ ਜਾਣਕਾਰੀ ਸਾਝੀ ਕਰਦੇ ਹੋਏ ਜਿਲਾ ਸਿਹਤ ਅਫਸਰ ਨੇ ਦੱਸਿਆ ਕਿ ਇਸ ਤਿਉਹਾਰੀ ਸੀਜਨ ਵਿੱਚ ਮਿਠਿਆਈਆ ਦੀ ਮੰਗ ਵੱਧਣ ਕਾਰਨ ਮਿਲਾਵਟ ਖੋਰੀ ਅਤੇ ਘਟੀਆ ਮਿਆਰ ਦਾ ਖਦਸਾ ਹੋ ਸਕਦਾ ਹੈ ਅਤੇ ਵਿਭਾਗ ਦੀ ਲੋਕਾਂ ਨੂੰ ਫੂਡ ਸੇਫਟੀ ਸਟੈਡਰਡ ਐਕਟ ਤਹਿਤ ਮਿਆਰੀ ਖਾਦ ਪਦਾਰਥ ਮੁੱਹਈਆ ਕਰਵਾਉਣ ਦੀ ਜਿਮੇਵਾਰ ਵੀ ਵੱਧ ਜਾਦੀ ਹੈ । ਉਹਨਾਂ ਕਿਹਾ
ਕਿ ਫੂਡ ਸੇਫਟੀ ਟੀਮ ਵੱਲੋ ਚੈਕਿੰਗ ਦੋਰਾਨ ਕਿਸੇ ਵੀ ਹਲਵਾਈ , ਦੋਧੀ ਜਾਂ ਦੁਕਾਨਦਾਨ ਨੂੰ ਪਰੇਸ਼ਾਨ ਨਹੀ ਕੀਤਾ ਜਾਵੇਗਾ ਪਰ ਕੁਆਲਟੀ ਨਾਲ ਕੋਈ ਸਮਝੋਤਾ ਵੀ ਨਹੀ ਕੀਤਾ ਜਾਵੇਗਾ । ਚੈਕਿੰਗ ਦੋਰਾਨ ਉਹਨਾਂ ਦੇ ਦੇਖਣ ਵਿੱਚ ਆਇਆ ਹੈ ਬਹੁਤ ਸਾਰੇ ਦੁਕਾਨਦਾਰਾ ਵੱਲੋ ਫੂਡ ਸੇਫਟੀ ਸਟੈਡਰਡ ਐਕਟ ਤਹਿਤ ਰਜਿਸਟ੍ਰੇਸ਼ਨ ਨਹੀ ਕਰਵਾਈ ਗਈ ਜੋ ਬਹੁਤ ਜਰੂਰੀ ਹੈ । 12 ਲੱਖ ਤੋ ਉਪਰ ਵਾਲੇ ਸੇਲ ਦੇ ਦੁਕਾਨਦਾਰਾ ਦੇ ਸਲਾਨਾ 2000 ਰੁਪਏ ਫੀਸ ਦਾ ਲਾਈਸੈਸ, ਇਸ ਤੋ ਘੱਟ ਵਾਲਿਆ ਦੁਕਾਨਦਾਰਾ ਲਈ
ਰਜਿਸਟ੍ਰੇਸ਼ਨ ਕਰਵਾਉਣਾ ਜਰੂਰੀ ਹੈ ਜਦ ਕਿ ਮੈਨੂੰਫਕਚਰ ਕਰਨ ਵਾਲੇ ਟ੍ਰੇਡਰ ਲਈ 3000 ਰੁਪਏ ਸਲਾਨਾ ਫੀਸ ਨਿਰਧਾਰਿਤ ਹੈ । ਉਹਨਾਂ ਪ੍ਰੈਸ ਰਾਹੀ ਅਪੀਲ ਕੀਤੀ ਕਰਦੇ ਹੋਏ ਸਮੂਹ ਦੁਕਾਨਦਾਰ ਜੋ ਅਨ ਰਜਿਸਰਡ ਹਨ , ਉਹ ਦੋ ਹਫਤੇ ਦੇ ਅੰਦਰ ਅੰਦਰ ਰਜਿਸਟ੍ਰੇਸ਼ਨ ਕਰਵਾਉਣ ਨਹੀ ਤਾ ਉਹਨਾਂ ਤੇ ਬਣਦੀ ਕਾਰਵਾਈ ਕੀਤੀ ਜਾ ਸਕਦੀ ਹੈ । ਫੂਡ ਟੀਮ ਵਿਚ ਰਾਮ ਲੁਭਾਇਆ ਅਤੇ ਨਰੇਸ਼ ਕੁਮਾਰ ਹਾਜਰ ਸਨ ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply