ਕੁਲਵੰਤ ਸਿੰਘ ਹੀਰ ਨੇ ਐਸ.ਐਸ.ਪੀ. ਵਜੋਂ ਅਹੁਦਾ ਸੰਭਾਲਿਆ

ਕੁਲਵੰਤ ਸਿੰਘ ਹੀਰ ਨੇ ਐਸ.ਐਸ.ਪੀ. ਵਜੋਂ ਅਹੁਦਾ ਸੰਭਾਲਿਆ
ਅਮਨ-ਕਾਨੂੰਨ ਬਣਾਈ ਰੱਖਣਾ, ਸਮਾਜ ਵਿਰੋਧੀ ਅਨਸਰਾਂ ਨੂੰ ਠੱਲ੍ਹਣਾ
, ਪੁਲਿਸ-

ਪਬਲਿਕ ਸਾਂਝ ਦੀ ਹੋਰ ਮਜ਼ਬੂਤੀ ਹੋਣਗੀਆਂ ਮੁੱਖ ਤਰਜ਼ੀਹਾਂ
ਸ਼ਹਿਰਾਂ ’ਚ ਟਰੈਫਿਕ ਸਮੱਸਿਆ ਦੇ ਹੱਲ ਲਈ ਵਿਸ਼ੇਸ਼ ਪ੍ਰੋਗਰਾਮ ਉਲੀਕਿਆ ਜਾਵੇਗਾ

ਹੁਸ਼ਿਆਰਪੁਰ, 14 ਅਕਤੂਬਰ:
ਪੀ.ਪੀ.ਐਸ. ਅਧਿਕਾਰੀ ਕੁਲਵੰਤ ਸਿੰਘ ਹੀਰ ਨੇ ਅੱਜ ਜ਼ਿਲ੍ਹਾ ਪੁਲਿਸ ਮੁਖੀ ਵਜੋਂ ਅਹੁਦਾ ਸੰਭਾਲਦਿਆਂ ਕਿਹਾ ਕਿ ਅਮਨ-ਕਾਨੂੰਨ ਦੀ ਵਿਵਸਥਾ ਨੂੰ ਬਣਾ ਕੇ ਰੱਖਣਾ, ਭੈੜੇ ਅਨਸਰਾਂ ਖਿਲਾਫ਼ ਚੱਲ ਰਹੀ ਮੁਹਿੰਮ ਨੂੰ ਹੋਰ ਤੇਜ਼ ਕਰਨਾ, ਟਰੈਫਿਕ ਵਿਵਸਥਾ ਨੂੰ ਹੋਰ ਦਰੁਸਤ ਕਰਨਾ ਅਤੇ ਪੁਲਿਸ-ਪਬਲਿਕ ਦੀ ਆਪਸੀ ਸਾਂਝ ਨੂੰ ਨਵੀਂ ਮਜ਼ਬੂਤੀ ਪ੍ਰਦਾਨ ਕਰਨਾ ਉਨ੍ਹਾਂ ਦੀ ਤਰਜ਼ੀਹ ਰਹੇਗੀ।
ਸਥਾਨਕ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਚ ਐਸ.ਐਸ.ਪੀ. ਦਫ਼ਤਰ ਵਿਖੇ ਚਾਰਜ ਲੈਣ ਤੋਂ ਪਹਿਲਾਂ ਜ਼ਿਲ੍ਹਾ ਪੁਲਿਸ ਵਲੋਂ ਕੁਲਵੰਤ ਸਿੰਘ ਹੀਰ ਨੂੰ ਗਾਰਡ ਆਫ਼ ਆਨਰ ਦਿੱਤਾ ਗਿਆ ਜਿਥੇ ਸੀਨੀਅਰ ਪੁਲਿਸ ਅਧਿਕਾਰੀ ਮੌਜੂਦ ਸਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸ.ਐਸ.ਪੀ. ਕੁਲਵੰਤ ਸਿੰਘ ਹੀਰ ਨੇ ਕਿਹਾ ਕਿ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਉਨ੍ਹਾਂ ਦੀ ਲੰਬਾ ਸਮਾਂ ਸਰਵਿਸ ਰਹੀ ਹੈ ਅਤੇ ਉਹ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ ਤੇ ਪਹਿਲੂਆਂ ਤੋਂ ਵਾਕਿਫ ਹਨ ਅਤੇ ਉਨ੍ਹਾਂ ਦਾ ਇਹ ਤਜ਼ਰਬਾ ਜ਼ਿਲ੍ਹਾ ਪੁਲਿਸ ਮੁਖੀ ਵਜੋਂ ਅਮਨ-ਕਾਨੂੰਨ ਦੀ ਸਥਿਤੀ ਨੂੰ ਬਣਾਈ ਰੱਖਣਾ ਅਤੇ ਲੋਕ ਮਸਲਿਆਂ ਦੇ ਤੁਰੰਤ ਨਬੇੜਿਆ ਵਿਚ ਸਹਾਈ ਹੋਵੇਗਾ। ਉਨ੍ਹਾਂ ਕਿਹਾ ਕਿ ਭੈੜੇ ਅਨਸਰਾਂ ਖਿਲਾਫ਼ ਪਹਿਲਾਂ ਤੋਂ ਹੀ ਵੱਡੇ ਪੱਧਰ ’ਤੇ ਚਲਾਈ ਜਾ ਰਹੀ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇਗਾ ਤਾਂ ਜੋ ਗੈਰ ਸਮਾਜੀ ਅਨਸਰਾਂ ਨਾਲ ਪੂਰੀ ਸਖਤੀ ਨਾਲ ਨਜਿਠਿਆ ਜਾ ਸਕੇ। ਉਨ੍ਹਾਂ ਕਿਹਾ ਕਿ ਸ਼ਹਿਰਾਂ ਵਿਚ ਟਰੈਫਿਕ ਦੀ ਸਮੱਸਿਆ ਦੇ ਢੁਕਵੇਂ ਹੱਲ ਲਈ ਉਹ ਆਉਂਦੇ ਦਿਨਾਂ ’ਚ ਖੁਦ ਸਥਿਤੀ ਦਾ ਜਾਇਜ਼ਾ ਲੈਣਗੇ ਤਾਂ ਜੋ ਲੋਕਾਂ ਦੀ ਸਹੂਲਤ ਲਈ ਵਿਸ਼ੇਸ਼ ਉਪਰਾਲੇ ਕਰਕੇ ਇਸ ਸਮੱਸਿਆ ਨੂੰ ਹੱਲ ਕੀਤਾ ਜਾ ਸਕੇ।
ਕੁਲਵੰਤ ਸਿੰਘ ਹੀਰ ਨੇ ਜ਼ਿਲ੍ਹਾ ਵਾਸੀਆਂ ਤੋਂ ਪੂਰਨ ਸਹਿਯੋਗ ਦੀ ਤਵੱਕੋਂ ਕਰਦਿਆਂ ਕਿਹਾ ਕਿ ਲੋਕ ਸਹਿਯੋਗ ਤੋਂ ਬਿਨ੍ਹਾਂ ਕਿਸੇ ਵੀ ਮਕਸਦ ਨੂੰ ਹਾਸਲ ਕਰਨਾ ਔਖਾ ਹੈ ਅਤੇ ਸਮਾਜਿਕ ਬੁਰਾਈਆਂ, ਜ਼ੁਰਮਾਂ ਅਤੇ ਗੈਰ ਸਮਾਜਿਕ ਕਰਵਾਈਆਂ ਨੂੰ ਰੋਕਣ ਲਈ ਲੋਕਾਂ ਦਾ ਸਹਿਯੋਗ ਬਹੁਤ ਲਾਜ਼ਮੀ ਹੈ। ਲੋਕ ਮਸਲਿਆਂ ਅਤੇ ਸ਼ਿਕਾਇਤਾਂ ਦੇ ਨਿਪਟਾਰੇ ਨੂੰ ਬਿਨ੍ਹਾਂ ਬੇਲੋੜੀ ਦੇਰੀ ਹੱਲ ਕਰਨ ਦੀ ਗੱਲ ਕਰਦਿਆਂ ਐਸ.ਐਸ.ਪੀ. ਨੇ ਕਿਹਾ ਕਿ ਪੀੜਤ ਧਿਰਾਂ ਨੂੰ ਨਿਆਂ ਦੁਆਉਣਾ ਵੀ ਉਨ੍ਹਾਂ ਦੀ ਇਕ ਮੁੱਖ ਤਰਜ਼ੀਹ ਹੋਵੇਗੀ। ਜ਼ਿਕਰਯੋਗ ਹੈ ਕਿ ਕੁਲਵੰਤ ਸਿੰਘ ਹੀਰ ਇਸ ਤੋਂ ਪਹਿਲਾਂ 27 ਬਟਾਲੀਅਨ ਪੀ.ਏ.ਪੀ. ਜਲੰਧਰ ਦੇ ਕਮਾਂਡੈਂਟ ਸਨ।
ਇਸ ਮੌਕੇ ਐਸ.ਪੀ. (ਐਚ) ਰਮਿੰਦਰ ਸਿੰਘ, ਐਸ.ਪੀ. (ਡੀ) ਰਵਿੰਦਰ ਪਾਲ ਸਿੰਘ ਸੰਧੂ, ਐਸ.ਪੀ. (ਪੀ.ਬੀ.ਆਈ.) ਮਨਦੀਪ ਸਿੰਘ, ਏ.ਐਸ.ਪੀ. ਗੜ੍ਹਸ਼ੰਕਰ ਤੁਸ਼ਾਰ ਗੁਪਤਾ, ਡੀ.ਐਸ.ਪੀਜ਼ ਗੁਰਪ੍ਰੀਤ ਸਿੰਘ, ਜਸਪ੍ਰੀਤ ਸਿੰਘ, ਗੋਪਾਲ ਸਿੰਘ, ਪ੍ਰਵੇਸ਼ ਚੋਪੜਾ, ਰਾਕੇਸ਼ ਕੁਮਾਰ, ਮਨਜੋਤ ਕੌਰ, ਅਮਰਿੰਦਰ ਸਿੰਘ, ਜੰਗ ਬਹਾਦਰ ਸ਼ਰਮਾ, ਪ੍ਰੇਮ ਸਿੰਘ ਅਤੇ ਹੋਰ ਪੁਲਿਸ ਅਧਿਕਾਰੀ ਮੌਜੂਦ ਸਨ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply