ਘਰੈਲੂ ਤੇ ਵਪਾਰਿਕ ਗੈਸ, ਪੈਟਰੋਲ, ਡੀਜਲ ਦੀਆਂ ਅਸਮਾਨ ਛੂਹ ਰਹੀਆਂ ਕੀਮਤਾਂ ਨੂੰ ਲੈ ਕੇ ਲੇਬਰ ਪਾਰਟੀ ਨੇ ਕੇਂਦਰ ਸਰਕਾਰ ਵਿਰੁੱਧ ਕੀਤਾ ਮੁਜਾਹਰਾ

ਘਰੈਲੂ ਤੇ ਵਪਾਰਿਕ ਗੈਸ, ਪੈਟਰੋਲ, ਡੀਜਲ ਦੀਆਂ ਅਸਮਾਨ ਛੂਹ ਰਹੀਆਂ ਕੀਮਤਾਂ ਨੂੰ ਲੈ ਕੇ ਲੇਬਰ ਪਾਰਟੀ ਨੇ ਕੇਂਦਰ ਸਰਕਾਰ ਵਿਰੁੱਧ ਕੀਤਾ ਮੁਜਾਹਰਾ
ਵਾਰ ਵਾਰ ਕੀਮਤਾਂ ਵਧਾ ਕੇ ਲੋਕਾਂ ਨੂੰ ਮੂਲ ਸੰਵਿਧਾਨਕ ਅਧਿਕਾਰਾਂ ਰਾਇਟ ਟੂ ਲਿਵ ਤੋਂ ਵਾਂਝਾ ਕਰਨਾ ਗੈਰ ਸੰਵਿਧਾਨਕ : ਧੀਮਾਨ
ਮਾਹਿਲਪੁਰ 14 ਅਕਤੂਬਰ (ਮੋਹਿਤ ਕੁਮਾਰ) ਅੱਜ ਮਾਹਿਲਪੁਰ ਦੇ ਪਿੰਡ ਹਕੂਮਤਪੁਰ ‘ਚ ਲੇਬਰ ਪਾਰਟੀ ਵਲੋਂ ਹਰ ਰੋਜ਼ ਜਾਣਬੁਝ ਕੇ ਘਰੈਲੂ ਤੇ ਵਪਾਰਿਕ ਗੈਸ ਅਤੇ ਪੈਟਰੋਲ ਤੇ ਡੀਜਲ ਦੀਆਂ ਕੇਂਦਰ ਸਰਕਾਰ ਵਲੋਂ ਵਾਰ ਵਾਰ ਕੀਮਤਾਂ ਵਧਾਉਣ ਕਾਰਨ ਆਮ ਮੱਧ ਵਰਗ,ਗਰੀਬ ਪਰਿਵਾਰਾਂ ਤੇ ਉਨ੍ਹਾਂ ਦੇ ਬੱਚਿਆਂ ਦੀ ਸਿਹਤ ਉਤੇ ਪੈ ਰਹੇ ਬੁਰੇ ਪ੍ਰਭਾਵਾਂ ਤੇ ਇਨ੍ਹਾਂ ਕਾਰਨ ਸਬਜੀਆਂ ਦੇ ਸਹਾਇਕ, ਮਸਾਲੇ, ਦਵਾਈਆਂ ਦੀਆਂ ਵੱਧ ਰਹੀਆਂ

ਆਦਿ ਨੂੰ ਲੈ ਕੇ ਪਾਰਟੀ ਪ੍ਰਧਾਨ ਜੈ ਗੋਪਾਲ ਧੀਮਾਨ ਅਤੇ ਪਾਰਟੀ ਆਗੂ ਸੂਰਜ ਪ੍ਰਕਾਸ ਦੀ ਅਗਵਾਈ ਵਿਚ ਹੱਥਾਂ ਵਿਚ ਗੈਸ ਸਿੰਲਡਰ ਚੁੱਕ ਕੇ ਮੋਦੀ ਸਰਕਾਰ ਵਿਰੁਧ ਮੁਜਾਹਰਾ ਕੀਤਾ ਤੇ ਧੀਮਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਜਾਣਬੁਝ ਕੇ ਗਰੀਬ ਲੋਕਾ ਨੂੰ ਆਰਥਿਕ ਅਤੇ ਸਮਾਜਿਕ ਪੱਖ ਤੋਂ ਕੰਮਜੋਰ ਕਰ ਰਹੀ ਹੈ ਤੇ ਸਭ ਤੋਂ ਮਾੜੀ ਗੱਲ ਇਹ ਹੈ ਕਿ ਗਰੀਬਾਂ ਦੇ ਦਲਿਤਾਂ ਦੀ ਅਗਵਾਈ ਕਰਨ ਵਾਲੇ ਲੋਕ ਇਸ ਸਰਕਾਰੀ ਜੁਲਮ ਦੇ ਵਿਰੁੱਧ ਚੁੰਪੀ ਧਾਰ ਕੇ ਬੈਠੇ ਹਨ ਤੇ ਸਿਰਫ ਵੋਟਾਂ ਵੇਲੇ ਹੀ ਇਨ੍ਹਾਂ ਨੂੰ ਸਭ ਕੁਝ ਯਾਦ ਆਉਂਦਾ ਹੈ। ਧੀਮਾਨ ਨੇ ਦਸਿਆ ਕਿ ਸਾਰੇ ਗੈਸ ਸਿਲੰਡਰਾਂ ਵਿਚ ਇਕੋਂ ਹੀ ਤਰ੍ਹਾਂ ਦੀ ਗੈਸ ਹੁੰਦੀ ਹੈ ਤੇ ਉਸ ਦੇ ਹੀ ਸਰਕਾਰ ਵਲੋਂ ਅਲੱਗ ਅਲੱਗ ਰੇਟ ਤਹਿ ਕਰ ਦਿਤੇ ਜਾਦੇ ਹਨ।ਘਰੈਲੂ 14 ਕਿਲੋ 200 ਗ੍ਰਾਮ ਦੇ ਗੈਸ ਸਿਲੰਡਰ ਦੀ ਕੀਮਤ 932 ਰੁ: ਪ੍ਰਤੀ ਸਿਲੰਡਰ ਹੈ ਤੇ ਜ਼ੋ ਪ੍ਰਤੀ ਕਿਲੋਂ 65 ਰੁ: 63 ਪੈਸੇ ਪੈਂਦੀ ਹੈ।ਤੇ ਮੋਦੀ ਸਰਕਾਰ ਨੇ 5 ਕਿਲੋ ਵਾਲੇ ਗੈਸ ਸਿਲੰਡਰ ਦਾ ਐਨਾ ਵਪਾਰੀਕਰਨ ਕਰ ਦਿੱਤਾ ਕਿ ਗਰੀਬ ਲੋਕਾਂ ਦੇ ਘਰਾਂ ਵਿਚੋਂ ਐਮਰਜੇਂਸੀ ਹਲਾਤਾਂ ਵਿਚ ਵਰਤਣ ਦੇ ਸਪਨੇ ਵੀ ਚਕਨਾ ਚਰ ਕਰ ਦਿਤੇ ਹਨ,ਜਿਸ ਦੀ ਕੀਮਤ ਪ੍ਰਤੀ ਸਿੰਲਡਰ 502 ਰੁ: ਹੈ। ਇਸੇ ਤਰ੍ਹਾਂ ਕਮਰਸੀਅਲ ਸਿਲੰਡਰ 19 ਕਿਲੋਂ ਵਾਲੇ ਦੀ ਕੀਮਤ 1806 ਰੁ: ਹੈ। ਉਨ੍ਹਾਂ ਨੇ ਦਸਿਆ ਕਿ ਚਾਹੇ ਕੇਂਦਰ ਸਰਕਾਰ ਹੈ ਤੇ ਚਾਹੇ ਪ੍ਰਦੇਸ ਸਰਕਾਰਾਂ

ਹਨ ਸਾਰੀਆਂ ਲੋਕਾਂ ਉਤੇ ਆਰਥਿਕ ਬੋਝ ਪਾ ਰਹੀਆਂ ਹਨ ਤੇ ਕੋਈ ਵੀ ਗੈਸ ਸਿਲੰਡਰ ਜ਼ੋ ਚੁਲ੍ਹੇ ਦਾ ਬਾਲਣ ਹੈ ਉਸ ਦੀ ਕੀਮਤ ਘੱਟ ਕਰਨ ਨਹੀਂ ਤਿਆਰ ਤੱਕ ਨਹੀਂ। ਇਸੇ ਤਰ੍ਹਾਂ ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ ਨੂੰ ਜੀਐਸਟੀ ਅਧੀਨ ਲਿਆਉਣ ਦਾ ਵਿਰੋਧ ਕਰਦੀਆਂ ਹਨ

ਤੇ ਸਭ ਤੋਂ ਜਿਆਦਾ ਵਿਰੋਧ ਕੇਜਰੀਵਾਲ ਸਰਕਾਰ ਕਰ ਰਹੀ ਹੈ ਤੇ ਉਲਟਾ ਲੋਕ ਪੱਖੀ ਹੋਣ ਦਾ ਢਕੋਂਜ ਰੱਚ ਰਹੀ ਹੈ। ਕੇਂਦਰ ਸਰਕਾਰ ਨੇ ਪੈਟਰੋਲ ਅਤੇ ਡੀਜਲ ਨੂੰ ਨਾਲ ਜੀ,ਐਸ,ਟੀ ਗੂੱਡਜ ਘੋਸਿਤ ਕਰ ਰੱਖਿਆ ਹੋਇਆ ਹੈ ਤੇ ਉਸ ਵਲੋਂ ਬੇਸਿਕ ਐਕਸਾਇਜ ਡਿਊਟੀ 1ਰੁ: 40 ਪੈਸ ਪ੍ਰਤੀ ਲੀਟਰ ਪਲਸ ਸਪੈਸਲ ਅਡੀਸਨ ਐਕਸਾਇਜ ਡਿਊਟੀ 11 ਰੁ: ਪ੍ਰਤੀ ਲੀਟਰ ਪਲਸ 2 ਰੁ: 50 ਪੈਸ ਐਗਰੀਕਲਚਰ ਇਨਫਰਾਸਟਰਕਚਰ ਐਂਡ ਡਿਵੈਲਪਮੈਂਟ ਸੈਸ ਪਲਸ 18 ਰੁ: ਪ੍ਰਤੀ ਲੀਟਰ ਅਡੀਸਨਲ ਐਕਸਾਇਜ ਡਿਉਟੀ

(ਰੋਡ ਐਂਡ ਇਨਫਰਾਸਟਰਕਚਰ ਸੈਸ) ਆਦਿ ਲਗਾਇਆ ਹੋਇਆ ਹੈ। ਇਸੇ ਤਰਾਂ ਬਰੈਂਡਡ ਪੈਟਰੋਲ ਉਤੇ 1 ਰੁ: 20 ਪੈਸੇ ਸਧਾਰਨ ਪੈਟਰੋਲ ਨਾਲੋਂ ਜਿਆਦਾ ਹੈ।ਧੀਮਾਨ ਨੇ ਦੱਸਿਆ ਕਿ ਇਸੇ ਤਰਾਂ ਡੀਜ਼ਲ ਉੱਤੇ ਟੈਕਸ ਹੈ। ਲਗਭਗ ਪ੍ਰੇਦਸਾਂ ਦੀਆਂ ਸਰਕਾਰਾਂ ਵੀ ਇਸੇ ਭਾਵਨਾ ਨਾਲ ਲੁੱਟ ਕਰ ਰਹੀਆਂ ਹਨ। ਸਰਕਾਰ ਨੂੰ ਦੱਸਿਆ ਜਾ ਸਕੇ ਕਿ ਲੋਕ ਹੋਰ ਜਿਆਦਾ ਮੰਹਿਗਾਈ ਦਾ ਮਾਰ ਨਹੀਂ ਝੱਲ ਸਕਦੇ। ਪਿੰਡ ਮੰਹਿਗਾਈ ਦੇ ਵਿਰੁੱਧ ਲੋਕਾਂ ਨੂੰ ਲੇਬਰ ਪਾਰਟੀ ਲਾਮਬੰਦ ਕਰੇਗੀ। ਇਸ ਮੋਕੇ ਦਰਸਨ ਰਾਮ, ਰਵਿੰਦਰ ਸਿੰਘ,

ਮਨਜੀਤ ਸਿੰਘ, ਸੁਖਵਿੰਦਰ ਸਿੰਘ, ਰਾਮ ਲਾਲ, ਸਤਨਾਮ ਸਿੰਘ, ਗੁਰਦਿਆਲ ਸਿੰਘ, ਅਮਰਜੀਤ , ਸੋਹਨ ਸਿੰਘ, ਸੋਨੂ, ਰੋਸ਼ਨ ਆਦਿ ਹਾਜ਼ਰ ਸਨ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply