ਰੇਲਵੇ ਸਟੇਸ਼ਨ ਉਪਰ ਸਾੜੇ ਜਾਣਗੇ ਮੋਦੀ , ਸ਼ਾਹ ਤੇ ਯੋਗੀ ਦੇ ਪੁਤਲੇ
ਗੁਰਦਾਸਪੁਰ 15 ਅਕਤੂਬਰ ( ਅਸ਼ਵਨੀ ) :- ਗੁਰਦਾਸਪੁਰ ਦੇ ਰੇਲਵੇ ਸਟੇਸ਼ਨ ਉੱਪਰ ਚੱਲ ਰਹੇ ਪੱਕੇ ਕਿਸਾਨ ਮੋਰਚੇ ਦੇ 380ਵੇਂ ਦਿਨ ਅੱਜ 297ਵੇਂ ਜਥੇ ਨੇ ਭੁੱਖ ਹੜਤਾਲ ਰੱਖੀ ।ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋਂ ਰਘਬੀਰ ਸਿੰਘ ਚਾਹਲ , ਕੁਲਜੀਤ ਸਿੰਘ ਸਿੱਧਵਾਂ ਜਮੀਤਾਂ , ਅਵਿਨਾਸ਼ ਸਿੰਘ , ਮਲਕੀਅਤ ਸਿੰਘ ਬੁੱਢਾ ਕੋਟ ਅਤੇ ਨਿਰਮਲ ਸਿੰਘ ਬਾਠ ਨੇ ਹਿੱਸਾ ਲਿਆ ।
ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਗੁਰਦੀਪ ਸਿੰਘ ਮੁਸਤਫਾਬਾਦ , ਮੱਖਣ ਸਿੰਘ ਕੁਹਾੜ , ਐੱਸ ਪੀ ਸਿੰਘ ਗੋਸਲ , ਰਘਬੀਰ ਸਿੰਘ ਚਾਹਲ , ਮਲਕੀਅਤ ਸਿੰਘ ਬੁੱਢਾ ਕੋਟ , ਪਲਵਿੰਦਰ ਸਿੰਘ , ਕਰਨੈਲ ਸਿੰਘ ਪੰਛੀ , ਕਪੂਰ ਸਿੰਘ ਘੁੰਮਣ , ਕੈਪਟਨ ਗੁਰਜੀਤ ਸਿੰਘ ਬੱਲ , ਕੁਲਜੀਤ ਸਿੰਘ ਸਿੱਧਵਾਂ ਜਮੀਤਾਂ , ਕੁਲਬੀਰ ਸਿੰਘ ਗੁਰਾਇਆ , ਨਰਿੰਦਰ ਸਿੰਘ ਕਾਹਲੋਂ , ਸੁਰਜਣ ਸਿੰਘ ਬਾਊਪੁਰ , ਸੁਰਿੰਦਰ ਸਿੰਘ ਕੋਠੇ , ਕੈਪਟਨ ਗੁਰਜੀਤ ਸਿੰਘ ਬੱਲ , ਹਰਦਿਆਲ ਸਿੰਘ ਸੰਧੂ , ਨਿਰਮਲ ਸਿੰਘ ਬਾਠ ਆਦਿ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚਾ ਦਿੱਲੀ ਦੇ ਸੱਦੇ ਤੇ ਸਾਰੇ ਦੇਸ਼ ਵਿੱਚ ਲਖੀਮਪੁਰ ਖੀਰੀ ਦੇ ਸ਼ਹੀਦ ਕਿਸਾਨਾ ਦੇ ਕਾਤਲ ਅਜੇ ਮਿਸ਼ਰਾ ਨੂੰ ਮੰਤਰੀ ਮੰਡਲ ਚੋਂ ਕੱਢਣ ਅਤੇ ਉਸ ਵਿਰੁੱਧ ਮੁਕੱਦਮਾ ਦਰਜ ਕਰਨ ਦੀ ਮੰਗ ਨੂੰ ਲੈ ਕੇ ਅੱਜ ਰੇਲਵੇ ਸਟੇਸ਼ਨ ਗੁਰਦਾਸਪੁਰ ਉੱਪਰ ਇਕੱਤਰ ਹੋ ਕੇ ਕਿਸਾਨ ਮੋਰਚੇ ਵੱਲੋਂ ਰਾਵਣ , ਕੁੰਭਕਰਨ ਅਤੇ ਮੇਘਨਾਥ ਦੇ ਰੂਪ ਵਿੱਚ ਨਰਿੰਦਰ ਮੋਦੀ , ਅਮਿਤ ਸ਼ਾਹ ਅਤੇ ਯੋਗੀ ਦੇ ਪੁਤਲੇ ।ਸਾੜੇ ਜਾਣਗੇ।
ਆਗੂਆਂ ਨੇ ਦੱਸਿਆ ਕਿ ਇਸ ਉਪਰੰਤ ਅਠਾਰਾਂ ਅਕਤੂਬਰ ਨੂੰ ਦੇਸ਼ ਭਰ ਵਿੱਚ ਰੇਲਾਂ ਰੋਕੀਆਂ ਜਾਣਗੀਆਂ ।ਆਗੂਆਂ ਨੇ ਕਿਹਾ ਕਿ ਅਗਰ ਕੇਂਦਰ ਦੀ ਮੋਦੀ ਸਰਕਾਰ ਨੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਨੂੰ ਮੰਤਰੀ ਮੰਡਲ ਚੋਂ ਬਾਹਰ ਨਾ ਕੀਤਾ ਤਾਂ ਇਸ ਤੋਂ ਵੀ ਵੱਡੇ ਪ੍ਰੋਗਰਾਮ ਉਲੀਕੇ ਜਾਣਗੇ ।ਆਗੂਆਂ ਨੇ ਅਹਿਦ ਦੁਹਰਾਇਆ ਕਿ ਕਾਲੇ ਕਾਨੂੰਨ ਰੱਦ ਕਰਾਉਣ ਅਤੇ ਐੱਮਐੱਸਪੀਨੂੰ ਕਾਨੂੰਨੀ ਦਰਜਾ ਦੁਆਉਣ ਤਕ ਇਹ ਸੰਘਰਸ਼ ਲਗਾਤਾਰ ਚੱਲਦਾ ਹੀ ਰਹੇਗਾ ਚਾਹੇ ਕੋਈ ਕੁਰਬਾਨੀ ਦੇਣੀ ਪਵੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਮਹਿੰਦਰ ਸਿੰਘ ਲੱਖਣ ਖੁਰਦ , ਦਵਿੰਦਰ ਸਿੰਘ ਖਹਿਰਾ , ਤਰਸੇਮ ਸਿੰਘ ਹਯਾਤਨਗਰ , ਅਮਰਪਾਲ ਸਿੰਘ ਟਾਂਡਾ , ਸੁਖਦੇਵ ਸਿੰਘ ਅਲਾਵਲਪੁਰ , ਮਨੀਸ਼ ਕੁਮਾਰ ਹੀਰਾ ਸਿੰਘ ਸੈਣੀ , ਹਰਦਿਆਲ ਸਿੰਘ ਸੰਧੂ , ਬਾਬਾ ਜਰਨੈਲ ਸਿੰਘ ਆਲੇ ਚੱਕ ਆਦਿ ਹਾਜ਼ਰ ਸਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp