ਅੱਜ ਅਜ਼ਾਦ ਕਿਸਾਨ ਕਮੇਟੀ ਦੋਆਬਾ ਹੁਸ਼ਿਆਰਪੁਰ ਦੇ ਰਿਲਾਇੰਸ ਸ਼ੋਰੂਮ ਤੇ ਪ੍ਰਧਾਨ ਸੁਖਪਾਲ ਸਿੰਘ ਕਾਹਰੀ ਅਤੇ ਦਲਵੀਰ ਸਿੰਘ ਕਾਹਰੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਪ੍ਰਧਾਨ ਮੰਤਰੀ ਮੋਦੀ, ਅਮਿਤ ਸ਼ਾਹ ਅਤੇ ਅਜੇ ਮਿਸ਼ਰਾ ਦੇ ਪੁਤਲੇ ਫੂਕੇ ਗਏ।
ਪੁਤਲੇ ਫੂਕਣ ਤੋਂ ਪਹਿਲਾਂ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਰਾਜਿੰਦਰ ਸਿੰਘ ਅਜ਼ਾਦ ਨੇ ਕਿਹਾ ਕਿ ਮੋਦੀ ਸਰਕਾਰ ਵਲੋਂ ਤਿੰਨ ਕਾਲੇ ਕਨੂੰਨਾਂ ਨੂੰ ਰੱਦ ਕਰਵਾਉਣ ਲਈ 369 ਦਿਨਾਂ ਤੋਂ ਧਰਨਾ ਲਗਾਇਆ ਹੋਇਆ ਹੈ ਪਰ ਮੋਦੀ ਦੀ ਸਰਕਾਰ ਅਤੇ ਭਾਜਪਾ ਦੇ ਹੰਕਾਰੀ ਕੇਂਦਰੀ ਮੰਤਰੀ ਸੱਤਾ ਦੇ ਨਸ਼ੇ `ਚ ਲਖੀਮਪੁਰ ਖੀਰੀ ਉਤਰ ਪ੍ਰਦੇਸ਼ ਵਿਚ ਸ਼ਾਂਤਮਈ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਆਪਣੀਆਂ ਗੱਡੀਆਂ ਥੱਲੇ ਦਰੜ ਕੇ ਸ਼ਹੀਦ ਕਰ ਦਿੱਤਾ ਗਿਆ।
ਮੋਦੀ ਸਰਕਾਰ ਇਸ ਭੁਲੇਖੇ ਵਿਚ ਹੈ ਕਿ ਕਿਸਾਨ ਇਹੋ ਜਿਹੀਆਂ ਕਾਰਵਾਈਆਂ ਤੋਂ ਡਰ ਜਾਣਗੇ। ਸੰਯੁਕਤ ਕਿਸਾਨ ਮੋਰਚਾ ਦਿੱਲੀ ਦੇ ਹੁਕਮਾਂ ਮੁਤਾਬਕ ਕਿਸਾਨਾਂ ਵਲੋਂ ਮੋਦੀ, ਸ਼ਾਹ ਅਤੇ ਅਜੇ ਮਿਸ਼ਰਾ ਦੇ ਪੁਤਲੇ ਨੂੰ ਅੱਜ 16 ਅਕਤੂਬਰ ਨੂੰ ਸੂਤੈਹਰੀ ਰੋੜ ਰਿਲਾਇੰਸ ਸ਼ੋਰੂਮ ਤੇ ਫੂਕਿਆ ਗਿਆ । ਸੰਯੁਕਤ ਕਿਸਾਨ ਮੋਰਚਾ ਦਿੱਲੀ ਦੇ ਹੁਕਮਾਂ ਮੁਤਾਬਕ ਉਦੋਂ ਤੱਕ ਰੋਸ ਮੁਜਾਹਰੇ ਹੁੰਦੇ ਰਹਿਣਗੇ ਜਿਤਨੀ ਦੇਰ ਤੱਕ ਕੇਂਦਰੀ ਉਪ ਗ੍ਰਹਿ ਮੰਤਰੀ ਅਜੇ ਮਿਸ਼ਰਾ ਨੂੰ ਗੱਦੀ ਤੋਂ ਲਾਂਭੇ ਨਹੀਂ ਕੀਤਾ ਜਾਂਦਾ। ਕਿਉਂਕਿ ਮੰਤਰੀ ਦੇ ਸੱਤਾ ਵਿੱਚ ਹੋਣ ਤੇ ਜਾਂਚ ਪ੍ਰਭਾਵਿਤ ਹੋਵੇਗੀ ਇਸ ਲਈ ਕੇਂਦਰੀ ਮੰਤਰੀ ਮਿਸ਼ਰਾ ਨੂੰ ਕੁਰਸੀ ਤੋਂ ਲਾਹਿਆ ਜਾਣਾ ਜ਼ਰੂਰੀ ਹੈ ।
ਇਸ ਤੋਂ ਬਾਅਦ ਗਿਆਨ ਸਿੰਘ ਭਲੇਠੂ ਨੇ ਮੋਦੀ ਸਰਕਾਰ ਦੀਆਂ ਕਾਰਪੋਰੇਟਾਂ ਨੂੰ ਦੇਸ਼ ਦੀ ਬਾਗਡੋਰ ਸੌਂਪਣ ਦੀਆਂ ਚਾਲਾਂ ਬਾਰੇ ਜਾਣੂ ਕਰਵਾਇਆ ਕਿ ਮੋਦੀ ਨੇ ਰੇਲ, ਹਵਾਈ ਜਹਾਜ਼, ਬੈਂਕ, ਵੇਚ ਕੇ ਨੌਜਵਾਨਾਂ ਨੂੰ ਬੇਰੁਜ਼ਗਾਰੀ ਦੇ ਮੂੰਹ ਵਿਚ ਧੱਕ ਦਿਤਾ ਹੈ ,ਦੇਸ਼ ਦੇ ਨੌਜਵਾਨ ਡਿਗਰੀਆਂ ਲੈਕੇ ਵਿਦੇਸ਼ਾਂ ਨੂੰ ਭੱਜ ਰਹੇ ਹਨ । ਸਾਰੇ ਮਹਿਕਮੇ ਵੇਚੇ ਜਾ ਰਹੇ ਹਨ ।
ਇਸ ਮੌਕੇ ਸੁਖਪਾਲ ਸਿੰਘ ਕਾਹਰੀ, ਮੰਗਤ ਸਿੰਘ ਹੁਸ਼ਿਆਰਪੁਰੀ, ਜਸਵੀਰ ਸਿੰਘ ਇਸਲਾਮਾਬਾਦ, ਐਸ ਪੀ ਸ਼ਰਮਾ, ਹਰਦਿਆਲ ਸਿੰਘ ਭਰਤ, ਕਿਸ਼ਨ ਸਿੰਘ ਗਗਨੌਲੀ, ਗਿਆਨ ਸਿੰਘ ਭਲੇਠੂ, ਅਸ਼ੋਕ ਕੁਮਾਰ ਸ਼ਰਮਾ ਪੱਟੀ, ਜਸਵੀਰ ਸਿੰਘ ਸ਼ੀਰਾ,ਸੁਰਜੀਤਸਿੰਘ ਸੈਣੀ, ਗੁਰਨਾਮ ਸਿੰਘ ਕੋਟਲਾ ਨੌਧ ਸਿੰਘ, ਜੋਗਾ ਸਿੰਘ, ਗੋਪਾਲ ਸਿੰਘ, ਜੁਗਿੰਦਰ ਸਿੰਘ, ਮਲਕੀਤ ਸਿੰਘ ਹੁੱਕੜਾਂ, ਜਸਵੀਰ ਸਿੰਘ, ਦਲਵੀਰ ਸਿੰਘ, ਵਰਿੰਦਰ ਸਿੰਘ ਚੀਮਾ, ਨਿਰਮਲ ਸਿੰਘ, ਅਮਨਦੀਪ ਸਿੰਘ ਮੋਨਾ ਕਲਾਂ, ਵਰਿੰਦਰ ਸਿੰਘ ਮੋਨਾ ਕਲਾਂ ਅਤੇ ਅਵਤਾਰ ਸਿੰਘ ਨੇ ਕੇਂਦਰ ਸਰਕਾਰ ਮੋਦੀ ਭਾਜਪਾ ਸਰਕਾਰ ਦੇ ਮੁਰਦਾਬਾਦ ਦੇ ਨਾਹਰੇ ਲਗਾਏ ਅਤੇ ਪ੍ਰਣ ਕੀਤਾ ਕਿ ਅਗਲੀਆਂ ਵਿਧਾਨ ਸਭਾ ਅਤੇ ਪਾਰਲੀਮੈਂਟ ਦੀਆਂ ਚੋਣਾਂ ਵਿੱਚ ਭਾਜਪਾ ਨੂੰ ਸਬਕ ਸਿਖਾਇਆ ਜਾਵੇਗਾ ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp