ਅਹਿਰਾਣਾ ਕਲਾਂ ਵਿਖੇ ਫ੍ਰੀ ਮੈਡੀਕਲ ਕੈਂਪ ਦਾ ਆਯੋਜਨ
ਹੁਸ਼ਿਆਰਪੁਰ,(Vikas Julka) : ‘ਮਿਸ਼ਨ ਤੰਦਰੁਸਤ ਪੰਜਾਬ’ ਵਿੱਚ ਹਰ ਸਰਕਾਰੀ- ਗੈਰ ਸਰਕਾਰੀ ਸੰਸਥਾਵਾਂ ਅਤੇ ਆਮ ਜਨਤਾ ਵੱਧ-ਚੜ ਕੇ ਯੋਗਦਾਨ ਪਾ ਰਹੀ ਹੈ। ਇਸੀ ਅਭਿਆਨ ਤਹਿਤ ਹੁਸ਼ਿਆਰਪੁਰ ਦੀ ਗੈਰ- ਸਰਕਾਰੀ ਸੰਸਥਾ ‘ਕੋਸ਼ਿਸ਼’ ਦੁਆਰਾ ਪਿੰਡ ਅਹਿਰਾਣਾ ਕਲਾਂ ਵਿਖੇ ਫ੍ਰੀ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਵਿੱਚ ਚੱਬੇਵਾਲ ਵਿਧਾਇਕ ਡਾ. ਰਾਜ ਕੁਮਾਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰ ਇਸ ਦਾ ਉਦਘਾਟਨ ਕੀਤਾ। ਇਸ ਮੌਕੇ ਤੇ ਡਾ.ਰਾਜ ਨੇ ਕਿਹਾ ਕਿ ‘ਕੋਸ਼ਿਸ਼’ ਸੰਸਥਾ ਨਾਲ ਉਹਨਾਂ ਦਾ ਵਿਸ਼ੇਸ਼ ਲਗਾਵ ਹੈ। ਕਿਉਂਕਿ ਇਸ ਰਾਹੀਂ ਉਹਨਾਂ ਨੇ ਸਾਲਾਂ ਪਹਿਲਾਂ ਸਮਾਜ ਸੇਵਾ ਦੀ ਦਿਸ਼ਾ ਵਿੱਚ ਕਦਮ ਵਧਾਏ ਸਨ।
ਇਸ ਮੈਡੀਕਲ ਕੈਂਪ ਦੇ ਸਫਲ ਆਯੋਜਨ ਲਈ ਉਹਨਾਂ ਨੇ ਆਯੋਜਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਗਰੀਬ ਅਤੇ ਬੀਮਾਰਾਂ ਦੀ ਸੇਵਾ ਕਰਣ ਤੋਂ ਵੱਡਾ ਕੋਈ ਪੁੰਨ ਨਹੀਂ ਹੋ ਸਕਦਾ। ਡਾ. ਰਾਜ ਨੇ ਕੈਂਪ ਵਿੱਚ ਆਏ ਲੋਕਾਂ ਨਾਲ ਗੱਲਬਾਤ ਕਰ, ਉਹਨਾਂ ਦੇ ਰੋਗਾਂ ਬਾਰੇ ਉਚਿਤ ਡਾਕਟਰੀ ਸਲਾਹ ਵੀ ਦਿੱਤੀ ।
ਇਸ ਕੈਂਪ ਵਿੱਚ ਡਾ. ਸਮੀਰ, ਡਾ. ਰਣਜੀਤ ਸਿੰਘ ਅਤੇ ਸਟਾਫ, ਮਹਿੰਦਰ ਸਿੰਘ ਮੱਲ, ਡਾ. ਕ੍ਰਿਸ਼ਨ ਗੋਪਾਲ, ਅਨਿਲ ਕੁਮਾਰ , ਰਣਜੀਤ ਕੌਰ, ਹਰਮਿੰਦਰ ਸਿੰਘ ਲੱਕੀ, ਰਜਨੀ ਬਾਲਾ ਆਦਿ ਮੁੱਖ ਰੂਪ ਤੇ ਸ਼ਾਮਿਲ ਸਨ। ਮੇਜਰ ਸਿੰਘ ਸਰਪੰਚ, ਸੁਰੇਸ਼ ਕੁਮਾਰ ਪੰਚ, ਨਰਿੰਦਰ ਪੰਚ, ਆਦਿ ਨੇ ਸਾਰੇ ਪਿੰਡ ਵਾਸੀਆਂ ਵਲੋਂ ਡਾ. ਰਾਜ , ਕੋਸ਼ਿਸ਼ ਸੰਸਥਾ ਦੇ ਨੁਮਾਇੰਦਿਆਂ ਅਤੇ ਕੈਂਪ ਲਗਾਉਣ ਨਾਲ ਜੁੜੇ ਸਾਰੇ ਆਯੋਜਕਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp