ਮੋਦੀ ਸਰਕਾਰ ਵਲੋਂ ਦੇਸ਼ ਦੇ ਸਰਹੱਦੀ ਪ੍ਰਾਂਤਾ ਦੀਆਂ ਸਰਕਾਰਾਂ ਤੋਂ ਬਿਨਾਂ ਸਲਾਹ ਕੀਤਿਆਂ ਬੀ.ਐਸ.ਐਫ. ਦਾ ਦਾਇਰਾ ਵਧਾਉਣਾ ਦੇਸ਼ ਦੇ ਸੰਘੀ ਢਾਂਚੇ ਤੇ ਹਮਲਾ
ਹੁਸ਼ਿਆਰਪੁਰ 16 ਅਕਤੂਬਰ ਸਮਾਜਿਕ ਸੰਘਰਸ਼ ਪਾਰਟੀ ਪੰਜਾਬ ਨੇ ਮੋਦੀ ਸਰਕਾਰ ਵਲੋਂ ਸਰਹੱਦੀ ਪ੍ਰਾਤਾਂ ਦੀਆਂ ਸਰਕਾਰਾਂ ਤੋਂ ਬਿਨਾਂ ਸਲਾਹ ਮਸ਼ਵਰਾ ਕੀਤਿਆਂ ਸਰਹਦਾਂ ਤੇ ਬੀ.ਐਸ.ਐਫ. ਦੇ ਅਧਿਕਾਰ ਵਿੱਚ ਵਾਧਾ ਕਰਨ ਨੂੰ ਦੇਸ਼ ਦੇ ਸੰਘੀ ਢਾਂਚੇ ਤੇ ਹਮਲਾ ਕਰਾਰ ਦੇਂਦਿਆਂ ਇਸ ਤੇ ਮੁੜ ਵਿਚਾਰ ਕਰਨ ਦੀ ਮੰਗ ਕੀਤੀ ਹੈ।
ਪਾਰਟੀ ਦੇ ਆਗੂਆਂ ਸਰਵ ਸ਼੍ਰੀ ਇੰਜੀ:ਕਿਸ਼ੋਰ ਗੁਰੂ (ਇਨਚਾਰਜ ਪੰਜਾਰ ਚੰਡੀਗੜ੍ਹ), ਸੂਬਾ ਪ੍ਰਧਾਨ ਮਾਸਟਰ ਮਹਿੰਦਰ ਸਿੰਘ ਹੀਰ, ਤੀਰਥ ਰਾਮ ਤੋਗੜੀਆ (ਜਨਰਲ ਸਕੱਤਰ ਪੰਜਾਬ) ਅਤੇ ਹਰਵਿੰਦਰ ਸਿੰਘ ਪ੍ਰਿੰਸ ਨੇ ਇਕ ਸਾਂਝੇ ਬਿਆਨ ਵਿੱਚ ਕਿਹਾ ਕਿ ਕੇਂਦਰ ਸਰਕਾਰ ਦੇ ਇਸ ਫੈਸਲੇ ਨਾਲ ਪੰਜਾਬ ਦਾ ਬਹੁਤ ਵੱਡਾ ਖੇਤਰਫਲ ਬੀ.ਐਸ.ਐਫ. ਦੇ ਅਧਿਕਾਰ ਵਿੱਚ ਆ ਜਾਵੇਗਾ ਜਿਸ ਕਾਰਨ ਜਿਥੇ ਖੇਤੀਬਾੜੀ ਸਬੰਧੀ ਮੁਸ਼ਕਲਾਂ ਵਿੱਚ ਵਾਧਾ ਹੋਵੇਗਾ ਉਥੇ ਪੰਜਾਬ ਪੁਲਿਸ ਦੇ ਅਧਿਕਾਰਾਂ ਦਾ ਵੀ ਹਨਨ ਹੋਵੇਗਾ ਕਿਉਂਕਿ ਬੀ.ਐਸ.ਐਫ. ਤੇ ਫੌਜਾਂ ਸਰਹੱਦਾਂ ਤੇ ਰਾਖੀ ਕਰਨ ਲਈ ਤਾਇਨਾਤ ਹਨ
ਤੇ ਬਾਕੀ ਥਾਵਾਂ ਤੇ ਲਾਅ-ਐਂਡ ਆਰਡਰ ਨੂੰ ਕਾਇਮ ਰੱਖਣ ਲਈ ਪੰਜਾਬ ਪੁਲਿਸ ਜ਼ਿੰਮੇਵਾਰ ਹੁੰਦੀ ਹੈ । ਜੇਕਰ ਦੇਸ਼ ਨੂੰ ਬਾਹਰੀ ਖਤਰਾ ਮਹਿਸੂਸ ਹੋਵੇ ਤਾਂ ਸੰਵਿਧਾਨ ਵਿੱਚ ਅਜਿਹੇ ਫੈਸਲੇ ਕਰਨ ਦਾ ਅਧਿਕਾਰ ਕੇਂਦਰ ਸਰਕਾਰ ਕੋਲ ਹੁੰਦਾ ਹੈ। ਸੂਬਾ ਆਗੂ ਮਾਸਟਰ ਮਹਿੰਦਰ ਸਿੰਘ ਹੀਰ ਨੇ ਕਿਹਾ ਕਿ ਇਕ ਪਾਸੇ ਕਿਸਾਨ ਇਕ ਸਾਲ ਤੋਂ ਖੇਤੀਬਾੜੀ ਵਿਰੋਧੀ ਕਾਨੂੰਨ ਰੱਦ ਕਰਵਾਉਣ ਲਈ ਸੜਕਾਂ ਤੇ ਸੰਘਰਸ਼ ਕਰ ਰਹੇ ਹਨ ਦੂਜੇ ਪਾਸੇ ਕੇਂਦਰੀ/ਭਾਜਪਾ ਦੀ ਮੋਦੀ ਸਰਕਾਰ ਉਹਨਾਂ ਦੇ ਸੰਘਰਸ਼ਾਂ ਨੂੰ ਦਬਾਉਣ ਲਈ ਸਾਜਿਸ਼ਾਂ ਰੱਚ ਰਹੀ ਹੈ ਜਿਸ ਨੂੰ ਪੰਜਾਬ ਦੀ ਜਨਤਾ ਕਦੀ ਵੀ ਬਰਦਾਸ਼ਤ ਨਹੀਂ ਕਰੇਗੀ।
ਪੰਜਾਬ ਦੇ ਆਗੂ ਮਾਸਟਰ ਹੀਰ ਨੇ ਪ੍ਰੈਸ ਨੂੰ ਇਹ ਵੀ ਦੱਸਿਆ ਕਿ ਸਮਾਜਿਕ ਸੰਘਰਸ਼ ਪਾਰਟੀ ਪੰਜਾਬ ਵਲੋਂ ਲੱਗਭਗ 50 ਸਾਲ ਤੋਂ
EDITOR
CANADIAN DOABA TIMES
Email: editor@doabatimes.com
Mob:. 98146-40032 whtsapp