ਹੁਸ਼ਿਆਰਪੁਰ (ਆਦੇਸ਼ ਪਰਮਿੰਦਰ )
ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਬ੍ਰਹਮ ਸ਼ੰਕਰ ਜ਼ਿਮਪਾਂ ਵਲੋਂ ਮੁੱਖਮੰਤਰੀ ਚੰਨੀ ਦੀ ਆਮਦ ਨੂੰ ਲੈ ਕੇ ਇਕ ਪ੍ਰੈੱਸ ਕਾਨਫਰੈਂਸ ਕੀਤੀ ਗਈ। ਇਸ ਦੌਰਾਨ ਓਨਾ ਨੇ ਕਾਂਗਰਸ ਪਾਰਟੀ ਦੇ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਤੇ ਕਈ ਹਮਲੇ ਕੀਤੇ। ਪ੍ਰੈੱਸ ਕਾਨਫਰੈਂਸ ਨੂੰ ਸੰਬੋਧਨ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਬ੍ਰਹਮ ਸ਼ੰਕਰ ਜ਼ਿਮਪਾਂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹੁਸ਼ਿਆਰਪੁਰ ਚ ਦਿੱਤੇ ਇਸ ਬਿਆਨ ਦਾ ਸਵਾਗਤ ਕੀਤਾ ਹੈ ਕਿ ਕੌਂਸਲਰ ਬਣਨਾ ਮੁੱਖ ਮੰਤਰੀ ਬਣਨ ਤੋਂ ਕਿਤੇ ਜ਼ਿਆਦਾ ਮੁਸ਼ਕਲ ਹੈ. ਓਹਨਾ ਕਿਹਾ ਕਿ ਇਹ ਹੋਰ ਵੀ ਵਧੀਆ ਹੈ ਕਿ ਇਹ ਬਿਆਨ ਓਹਨਾ ਮੰਤਰੀ ਦੇ ਅਹੁਦੇ ਤੋਂ ਦਾਗੀ ਹੋਣ ਕਾਰਨ ਅਹੁਦੇ ਤੋਂ ਹਟਾਏ ਗਏ ਮੰਤਰੀ ਅਰੋੜਾ ਦੇ ਘਰ ਜਾ ਕੇ ਅਜਿਹਾ ਬਿਆਨ ਦਿੱਤਾ ਹੈ ਤੇ ਸਾਬਕਾ ਮੰਤਰੀ ਦੀਆਂ ਅੱਖਾਂ ਖੋਲੀਆਂ ਹਨ।
ਓਹਨਾ ਕਿਹਾ ਕਿ ਉਹ ਕਈ ਦਹਾਕਿਆਂ ਤੋਂ ਆਪਣੀ ਮੇਹਨਤ ਤੇ ਇਮਾਨਦਾਰੀ ਸਦਕਾ ਕੌਂਸਲਰ ਬਣਦੇ ਆ ਰਹੇ ਸਨ ਅਤੇ ਮੇਹਰ ਬਣਨ ਤੇ ਟਿਕਟ ਦੇ ਦਾਵੇਦਾਰ ਵੀ ਕਾਂਗਰਸ ਪਾਰਟੀ ਚ ਸਮਝੇ ਜਾਂਦੇ ਸਨ, ਪਰ ਓਹਨਾ ਨੂੰ ਇਸ ਗੱਲ ਦਾ ਲਾਲਚ ਨਹੀਂ ਸੀ । ਇਸੇ ਕਾਰਣ ਸਾਬਕਾ ਮੰਤਰੀ ਅਰੋੜਾ ਨੂੰ ਪਤਾ ਸੀ ਕਿ ਭ੍ਰਿਸ਼ਟਾਚਾਰ ਹੋਣ ਕਾਰਣ ਓਹਨਾ ਨੂੰ ਮੰਤਰੀ ਦੇ ਅਹੁਦੇ ਤੋਂ ਹਟਾਇਆ ਜਾ ਸਕਦਾ ਹੈ ਅਤੇ ਮੌਕੇ ਤੇ ਜਾ ਕੇ ਦਾਗੀ ਹੋਣ ਕਾਰਣ ਸਿੱਧੂ ਖੇਮਾਂ ਓਹਨਾ ਦੀ ਟਿਕਟ ਵੀ ਕਟਵਾ ਸਕਦਾ ਹੈ।
ਇਸ ਸਭ ਦੇ ਚਲਦੇ ਓਹਨਾ ਨੂੰ ਕੌਂਸਲਰ ਚੋਣ ਵੇਲੇ ਪਹਿਲਾਂ ਟਿਕਟ ਨਹੀਂ ਦਿੱਤੀ ਗਈ ਤੇ ਬਾਅਦ ਚ ਪਾਰਟੀ ਵਿੱਚੋਂ ਪੁਰਾਣਾ ਟਕਸਾਲੀ ਹੋਣ ਦੇ ਬਾਵਜੂਦ ਬਾਹਰ ਕੱਢ ਦਿੱਤਾ ਗਿਆ. ਓਹਨਾ ਕਿਹਾ ਕਿ ਕੌਂਸਲਰ ਦੀ ਚੋਣ ਵੇਲੇ ਮੰਤਰੀ ਨੇ ਉਸਨੂੰ ਹਰਾਉਣ ਲਈ ਪੂਰਾ ਜ਼ੋਰ ਲਗਾਇਆ ਤੇ ਅੱਧੀ ਰਾਤ ਤਕ ਸਕੂਟਰੀ ਤੇ ਬਹਿ ਕੇ ਮੇਰੇ ਵਾਰਡ ਦੀ ਗਲੀ -ਗਲੀ ਘੁੰਮਦਾ ਰਿਹਾ ਪਰ ਮੈਂ ਫੇਰ ਵੀ ਜਿੱਤ ਗਿਆ।
ਓਹਨਾ ਫੇਰ ਕਿਹਾ ਕਿ ਉਹ ਮੁਖ ਮੰਤਰੀ ਚੰਨੀ ਦੀ ਇਸ ਸੋਚ ਨਾਲ ਸਹਿਮਤ ਹਨ ਕਿ ਕੌਂਸਲਰ ਬਣਨਾ ਮੁੱਖ ਮੰਤਰੀ ਬਣਨ ਤੋਂ ਕਿਤੇ ਜ਼ਿਆਦਾ ਮੁਸ਼ਕਲ ਹੈ।
ਜਿੱਤਣ ਵਾਸਤੇ ਮੇਹਨਤ, ਲੋਕਾਂ ਦੇ ਕੰਮ ਪਹਿਲ ਦੇ ਅਧਾਰ ਤੇ ਕਰਵਾਉਣਾ ਤੇ ਇਮਾਨਦਾਰੀ ਦੀ ਲੋੜ ਹੁੰਦੀ ਹੈ। ਓਹਨਾ ਕਿਹਾ ਕਿ ਸਾਬਕਾ ਮੰਤਰੀ ਨੂੰ ਉਹ ਖੁੱਲ੍ਹਾ ਚੈਂਲੇਂਜ ਦਿੰਦੇ ਹਨ ਕਿ ਹੁਸ਼ਿਆਰਪੁਰ ਦੇ ਕਿਸੇ ਵੀ ਵਾਰਡ ਚੋਂ ਉਹ ਚੋਣ ਜਿੱਤ ਕਿ ਦਿਖਾ ਦੇਣ। ਓਹਨਾ ਕਿਹਾ ਕਿ ਭ੍ਰਿਸ਼ਟਾਚਾਰ ਕਾਰਣ ਸਾਬਕਾ ਮੰਤਰੀ ਅਰੋੜਾ ਦੀ ਜ਼ਮਾਨਤ ਤੱਕ ਜਬਤ ਹੋ ਜਾਵੇਗੀ।
ਜ਼ਿਮਪਾ ਨੇ ਅੱਗੇ ਕਿਹਾ ਕਿ ਇਹ ਟਕਸਾਲੀ ਕਾਂਗ੍ਰੇਸੀ ਨਹੀਂ ਹੈ ਬਲਕਿ ਬਾਗੀ ਆਦਮੀ ਹੈ ਕਿਓਂਕਿ ਇਕ ਦਹਾਕਾ ਪਹਿਲਾਂ ਇਸਨੇ ਪੰਜਾਬ ਕਾਂਗਰਸ ਦੇ ਸਾਬਕਾ ਮੰਤਰੀ ਨਰੇਸ਼ ਠਾਕੁਰ ਦੇ ਖਿਲਾਫ ਆਜ਼ਾਦ ਚੋਣ ਲੜਕੇ ਪਾਰਟੀ ਨੂੰ ਮਾਤਰ 234 ਵੋਟਾਂ ਨਾਲ ਹਾਰਣ ਨੂੰ ਮਜਬੂਰ ਕਰ ਦਿੱਤਾ ਸੀ।
ਓਹਨਾ ਕਿਹਾ ਕਿ ਦਾਗੀ ਹੋਣ ਕਾਰਣ ਹੋ ਸਕਦਾ ਕਿ ਸਾਬਕਾ ਮੰਤਰੀ ਅਰੋੜਾ ਦੀ ਟਿਕਟ ਕੱਟੀ ਜਾਵੇ ਤੇ ਇਕ ਵਾਰ ਫੇਰ ਇਹ ਆਜ਼ਾਦ ਉਮੀਦਵਾਰ ਦੇ ਤੌਰ ਤੇ ਸਾਹਮਣੇ ਆਵੇ ਪਰ ਹੁਣ ਇਹ ਕਾਮਯਾਬ ਨਹੀਂ ਹੋ ਸਕਦਾ ਕਿਓੰਕੇ ਆਮ ਲੋਕ ਇਸਦੀਆਂ ਲੂੰਬੜ ਚਾਲਾਂ ਨੂੰ ਸਮਝ ਚੁੱਕੇ ਹਨ.
ਓਹਨਾ ਕਿਹਾ ਕਿ ਜੇ ਵਿਧਾਨ ਸਭਾ ਚੋਣਾਂ ਚ ਆਮ ਆਦਮੀ ਪਾਰਟੀ ਚੋਣ ਜਿੱਤ ਜਾਂਦੀ ਹੈ ਤਾਂ ਇਹ ਦਿਖਾਵਾਂਗੇ ਕਿ ਟੁੱਟੀਆਂ ਮੁੱਖ ਸੜਕਾਂ ਵਾਲੇ ਵਿਕਾਸ ਤੇ ਅਸਲੀ ਵਿਕਾਸ ਚ ਕੀ ਫਰਕ ਹੁੰਦਾ ਹੈ. ਓਹਨਾ ਪੱਤਰਕਾਰਾਂ ਨੂੰ ਇਹ ਵੀ ਕਿਹਾ ਕਿ ਪਾਰਟੀ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਕਿ ਵਿਕਾਸ, ਬਿਜਲੀ ਤੇ ਨਾਲ ਹੀ ਪ੍ਰੈਸ ਕਲੱਬ ਵੀ ਬਣਾਵਾਂਗੇ ਅਤੇ ਹਰ ਹਾਲਾਤ ਹੁਸ਼ਿਆਰਪੁਰ ਚ ਪੱਤਰਕਾਰਾਂ ਦੀ ਸਹੂਲਤ ਵਾਸਤੇ ਪ੍ਰੈਸ ਕਲੱਬ ਬਣੇਗਾ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਕਈ ਨੇਤਾ ਮੌਜੂਦ ਸਨ.
NEWS WILL BE UPDATED SOON.
EDITOR
CANADIAN DOABA TIMES
Email: editor@doabatimes.com
Mob:. 98146-40032 whtsapp