ਹੁਸ਼ਿਆਰਪੁਰ (ਆਦੇਸ਼ ਪਰਮਿੰਦਰ ) ਸਾਬਕਾ ਕੈਬਨਿਟ ਮੰਤਰੀ ਤੀਕਸ਼ਨ ਸੂਦ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹੁਸ਼ਿਆਰਪੁਰ ਚ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਦੇ ਘਰ ਫੇਰੀ ਪਾਉਣ ਦੀ ਅਸਲ ਵਜਾ ਦਾ ਖੁਲਾਸਾ ਕੀਤਾ ਹੈ।
ਤੀਕਸ਼ਨ ਸੂਦ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਅਸਲ ਚ ਕਾਂਗ੍ਰੇਸੀ ਪੰਜਾਬ ਚ ਭਾਰੀ ਫੁੱਟ ਦਾ ਸ਼ਿਕਾਰ ਹਨ ਅਤੇ ਇਹ ਕਈ ਧੜਿਆਂ ਚ ਵੰਡੇ ਹੋਏ ਹਨ। ਓਹਨਾ ਕਿਹਾ ਕਿ ਇਹਨਾਂ ਵਿੱਚੋਂ ਇਕ ਦੀ ਅਗਵਾਈ ਨਵਜੋਤ ਸਿੰਘ ਸਿੱਧੂ ਕਰ ਰਿਹਾ ਹੈ ਅਤੇ ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਹਨ ਜਿਨ੍ਹਾਂ ਨੂੰ ਜਾਲ਼ੀਲ ਕਰਕੇ ਕੁਰਸੀ ਤੋਂ ਲਾਹ ਦਿੱਤਾ ਗਿਆ। ਓਹਨਾ ਕਿਹਾ ਕਿ ਕੈਪਟਨ ਦੀ ਮੰਝੀ ਠੋਕਣ ਤੋਂ ਬਾਅਦ ਸਿੱਧੂ ਮੁੱਖ ਮੰਤਰੀ ਬਣਨਾ ਚਾਹੁੰਦਾ ਸੀ ਪਰ ਬਣ ਨਾ ਸਕਿਆ, ਹੁਣ ਸਿੱਧੂ ਮੁਖ ਮੰਤਰੀ ਚਰਨਜੀਤ ਚੰਨੀ ਦੀ ਮੰਝੀ ਠੋਕਣ ਚਾਹੁੰਦਾ ਹੈ ਅਤੇ ਉਸ ਨਾਲ ਕਈ ਐੱਮਐੱਲਏ ਵੀ ਹਨ. ਪਰ ਹੁਣ ਚੰਨੀ ਵੀ ਆਪਣਾ ਗੁੱਟ ਪੱਕਾ ਕਰਨਾ ਚਾਹੁੰਦਾ ਹੈ. ਇਸੇ ਲਈ ਉਹ ਕੈਪਟਨ ਅਮਰਿੰਦਰ ਤੋਂ ਆਸ਼ੀਰਵਾਦ ਲੈਣ ਤੋਂ ਬਾਅਦ ਦਾਗੀ ਮੰਤਰੀਆਂ ਨਾਲ ਸੰਪਰਕ ਸਾਧਕੇ ਆਪਣੇ ਗੁੱਟ ਨੂੰ ਮਜਬੂਤ ਕਰਨਾ ਚਾਹੁੰਦਾ ਹੈ.
ਇਸੇ ਕੜੀ ਤਹਿਤ ਮੁਖ ਮੰਤਰੀ ਚਰਨਜੀਤ ਚੰਨੀ ਨੇ ਸਭ ਤੋਂ ਪਹਿਲਾਂ ਕੈਬਨਿਟ ਚੋਂ ਬਾਹਰ ਕੀਤੇ ਗਏ ਸੁੰਦਰ ਸ਼ਾਮ ਅਰੋੜਾ ਦੇ ਘਰ ਆ ਕੇ ਓਹਨਾ ਦੀਆਂ ਤਾਰੀਫਾਂ ਦੇ ਪੁਲ ਬੰਨ ਦਿੱਤੇ ਅਤੇ ਕਿਹਾ ਕਿ ਪਾਰਟੀ ਚ ਓਹਨਾ ਨੂੰ ਵੱਡੀ ਜਿੱਮੇਦਾਰੀ ਦਿੱਤੀ ਜਾਵੇਗੀ। ਓਹਨਾ ਕਿਹਾ ਕਿ ਮੁੱਖ ਮੰਤਰੀ ਕੁਰਸੀ ਬਚਾਉਣ ਲਈ ਹੁਣ ਦਾਗੀ ਮੰਤਰੀਆਂ ਦਾ ਸਹਾਰਾ ਲੈ ਰਿਹਾ ਹੈ। ਓਹਨਾ ਕਿਹਾ ਕਿ ਤੁਸੀਂ ਜਲਦ ਦੇਖੋਗੇ ਕਿ ਹੁਣ ਮੁੱਖ ਮੰਤਰੀ ਚੰਨੀ ਜਲਦ ਹੀ ਵਜੀਫਿਆਂ ਚ ਮੇਹਨਤ ਕਾਰਨ ਵਾਲੇ ਸਾਧੂ ਤੇ ਬਾਕੀ ਦਾਗੀਆਂ ਦੇ ਘਰ ਵੀ ਵਿਕਾਸ ਦੇ ਨਾ ਤੇ ਮਸਲੇ ਹੱਲ ਕਰਨ ਜਾਵੇਗਾ, ਕਿਓੰਕੇ ਹੁਣ ਪੰਜਾਬ ਚ ਇਕੋ ਗੱਲ ਚਾਲ ਰਹੀ ਹੈ ਕਿ ਘਰ -ਘਰ ਜਾ ਕੇ ਚੰਨੀ ਕਰਦਾ ਮਸਲੇ ਹੱਲ । ਓਹਨਾ ਇਹ ਵੀ ਤੰਜ ਕਸਿਆ ਕਿ ਜੇ ਦਾਗੀ ਮੰਤਰੀਆਂ ਨੂੰ ਦੁਬਾਰਾ ਬਹਾਲ ਕਰਨਾ ਹੈ ਤਾਂ ਏਨਾ ਨੂੰ ਲਾਇਨ ਹਾਜ਼ਿਰ ਕਰਨ ਦੀ ਜਰੂਰਤ ਕੀ ਸੀ.
ਓਹਨਾ ਇਹ ਵੀ ਕਿਹਾ ਕਿ ਜੇ ਕਾਂਗਰਸ ਪ੍ਰਧਾਨ ਸਿੱਧੂ ਨੇ ਦਾਗੀ ਮੰਤਰੀਆਂ ਨੂੰ ਸੰਗਠਨ ਚ ਜਗਾ ਨਾ ਦਿੱਤੀ ਤਾਂ ਹੋ ਸਕਦਾ ਹੈ ਕਿ ਹੁਸ਼ਿਆਰਪੁਰ ਤੋਂ ਸੁੰਦਰ ਸ਼ਾਮ ਅਰੋੜਾ ਦੀ ਟਿਕਟ ਵੀ ਕੱਟੀ ਜਾਵੇ।
ਇਸ ਤੋਂ ਅਲਾਵਾ ਓਹਨਾ ਕਿਹਾ ਕਿ ਬੇਹਤਰ ਹੁੰਦਾ ਜੇ ਮੁੱਖ ਮੰਤਰੀ ਚੰਨੀ ਹੁਸ਼ਿਆਰਪੁਰ ਦੀ ਬਜਾਏ ਤਰਨਤਾਰਨ ਜਾ ਕੇ ਉਸ ਪਰਿਵਾਰ ਦੀਆਂ ਬੱਚੀਆਂ ਨੂੰ ਮਿਲਦਾ ਜਿੰਨਾ ਦਾ ਬਾਪ ਸਿੰਘੁ ਬਾਰਡਰ ਤੇ ਨਿਹੰਗਾਂ ਨੇ ਕੋਹ -ਕੋਹ ਕੇ ਮਾਰ ਦਿੱਤਾ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp