NAS ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਦੇ ਉਦੇਸ਼ ਨਾਲ ਟੀਚਰ ਟ੍ਰੇਨਿੰਗ ਦੀ ਸੁਰੂਆਤ
ਦਸੂਹਾ / ਮੁਕੇਰੀਆਂ / ਹੁਸ਼ਿਆਰਪੁਰ (ਜਸਵੀਰ ਪੁਰੇਵਾਲ, ਗੁਰਪ੍ਰੀਤ ਸਿੰਘ ) ਅੱਜ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਮਾਣਯੋਗ ਜ਼ਿਲ੍ਹਾ ਸਿੱਖਿਆ ਅਫ਼ਸਰ ਗੁਰਸ਼ਰਨ ਸਿੰਘ ਹੁਸ਼ਿਆਰਪੁਰ ਦੀ ਯੋਗ ਅਗਵਾਈ ਹੇਠ madule PQ,TQ ਅਤੇ SQ ਦੀ ਟੀਚਰ ਟ੍ਰੇਨਿੰਗ ਦੀ ਸਰਕਾਰੀ ਹਾਈ ਸਕੂਲ ਘੋਗਰਾ ਵਿਖੇ ਸ਼ੁਰੂਆਤ ਕੀਤੀ ਗਈ। ਟੀਚਰ ਟ੍ਰੇਨਿੰਗ ਦੀ ਅਰੰਭਤਾ ਸਮੇਂ B N O ਸ੍ਰੀ ਜਤਿੰਦਰ ਕੁਮਾਰ ਜੀ ਨੇ ਅਧਿਆਪਕਾਂ ਨਾਲ ਵਿਭਾਗ ਦੀਆਂ ਹਦਾਇਤਾਂ ਸਾਂਝੀਆਂ ਕੀਤੀਆਂ ਗਈਆਂ ।
ਸਕੂਲ ਮੁਖੀ ਮੈਡਮ ਜਸਪ੍ਰੀਤ ਕੌਰ ਜੀ ਵੱਲੋਂ ਵੱਖ-ਵੱਖ ਸਕੂਲਾਂ ਦੇ ਅਧਿਆਪਕਾਂ ਨੂੰ ਜੀ ਆਇਆਂ ਆਖਿਆ ਗਿਆ ਉਨ੍ਹਾਂ ਨੇ NAS ਵਿੱਚੋਂ ਪੰਜਾਬ ਨੂੰ ਨੰਬਰ ਇੱਕ ਤੇ ਲਿਆਉਣ ਲਈ ਸਖਤ ਮਿਹਨਤ ਕਰਨ ਲਈ ਕਿਹਾ ਗਿਆ। ਸ੍ਰੀ ਲਖਵੀਰ ਸਿੰਘ ਬੀ ਐਮ ਅੰਗਰੇਜ਼ੀ, ਸ੍ਰੀ ਅਵਤਾਰ ਸਿੰਘ ਬੀ ਐਮ ਸਾਇੰਸ, ਸ੍ਰੀ ਸੁਖਜੀਤ ਸਿੰਘ BM math ਬਲਾਕ ਦਸੂਹਾ 2 ਨੇ ਬਤੌਰ ਰਿਸੋਰਸ ਪਰਸਨ ਦੀ ਡਿਊਟੀ ਨਿਭਾਈ।
ਇਸ ਮੌਕੇ ਸ੍ਰੀ ਮਨਜੀਤ ਸਿੰਘ , ਸੰਜੀਵ ਕੁਮਾਰ ,ਸ੍ਰੀ ਰਾਮ ਕ੍ਰਿਸ਼ਨ ਜਲੋਟਾ, ਗੁਰਪ੍ਰੀਤ ਕੌਰ, ਬਲਜੀਤ ਕੌਰ ਨਰਿੰਦਰ ਕੁਮਾਰ ,ਬਲਜੀਤ ਕੁਮਾਰ ਸੁਖਜਿੰਦਰ ਸਿੰਘ ਕਸ਼ਮੀਰ ਸਿੰਘ ਸੰਜੀਵ ਕੁਮਾਰ ਸੰਤੋਖ ਸਿੰਘ ਚਰਨਜੀਤ ਸਿੰਘ ਅਤੇ ਹੋਰ ਵੱਖ ਵੱਖ ਸਕੂਲਾਂ ਦੇ ਸਾਇੰਸ, ਮੈਥ ,ਅੰਗਰੇਜ਼ੀ ਅਤੇ ਸਮਾਜਿਕ ਸਿੱਖਿਆ ਦੇ ਅਧਿਆਪਕ ਸਾਹਿਬਾਨ ਵੱਲੋਂ ਵਿਭਾਗ ਵੱਲੋਂ ਲੱਗੀ ਟੀਚਰ ਟ੍ਰੇਨਿੰਗ ਦੀ ਖੂਬ ਸ਼ਲਾਘਾ ਕੀਤੀ ਗਈ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp