ਜ਼ਿਲ੍ਹਾ ਰੋਜ਼ਗਾਰ ਬਿਊਰੋ ’ਚ 21 ਨੂੰ ਲੱਗੇਗਾ ਰੋਜ਼ਗਾਰ ਕੈਂਪ : ਡਿਪਟੀ ਕਮਿਸ਼ਨਰ
ਕੈਂਪ ’ਚ ਇਲੈਕਟ੍ਰੀਕਲ ਇੰਜੀਨੀਅਰ, ਮਕੈਨੀਕਲ ਇੰਜੀਨੀਅਰ, ਹੈਲਪਰ, ਹੈਵੀ ਡਰਾਈਵਰ, ਆਈ.ਟੀ.ਆਈ. ਹੋਲਡਰਜ਼, ਅਪਰੈਂਟਿਸਸ਼ਿਪ, ਇਲੈਕਟ੍ਰੀਕਲ, ਸਕਿਊਰਟੀ ਗਾਰਡ, ਵਰਕਰ, ਕੁਕ ਤੇ ਇੰਸ਼ੋਰੈਂਸ ਮੈਨੇਜਰ ਆਦਿ ਪੋਸਟਾਂ ਲਈ ਹੋਵੇਗੀ ਇੰਟਰਵਿਊ
ਹੁਸ਼ਿਆਰਪੁਰ, 19 ਅਕਤੂਬਰ: ਡਿਪਟੀ ਕਮਿਸ਼ਨਰ ਨੇ ਅਪਨੀਤ ਰਿਆਤ ਨੇ ਦੱਸਿਆ ਕਿ ਕੋਵਿਡ-19 ਦੇ ਨਾਜ਼ੁਕ ਸਮੇਂ ਤੋਂ ਬਾਅਦ ਇੰਡਸਟਰੀਅਲ ਪ੍ਰੋਡਕਸ਼ਨ ਦੇ ਵੱਧਣ ਅਤੇ ਤਿਉਹਾਰਾਂ ਦਾ ਸੀਜਨ ਆਉਣ ਕਾਰਨ ਵੱਖ-ਵੱਖ ਸੈਕਟਰਾਂ ਵਿਚ ਰੋਜ਼ਗਾਰ ਦੀ ਡਿਮਾਂਡ ਵੱਧਦੀ ਜਾ ਰਹੀ ਹੈ। ਇਸ ਵਿਚ ਮੈਨੂਫੈਕਚਰਿੰਗ, ਰਿਟੇਲਜ਼, ਇੰਜੀਨੀਅਰਿੰਗ, ਸਕਿਉਰਟੀ ਅਤੇ ਆਈ.ਟੀ. ਵਰਗੇ ਵੱਖ-ਵੱਖ ਖੇਤਰਾਂ ਵਿਚ ਰੋਜ਼ਗਾਰ ਦੇ ਕਾਫੀ ਮੌਕੇ ਵਧੇ ਹਨ। ਮਾਰਕੀਟ ਦੀ ਇਸ ਡਿਮਾਂਡ ਨੂੰ ਪੂਰਾ ਕਰਨ ਅਤੇ ਨੌਜਵਾਨਾਂ ਨੂੰ ਰੋਜਗਾਰ ਮੁਹੱਈਆ ਕਰਵਾਉਣ ਲਈ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਲੋਂ 21 ਅਕਤੂਬਰ ਤੋਂ ਰੋਜ਼ਗਾਰ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਰੋਜ਼ਗਾਰ ਕੈਂਪ ਵਿਚ ਭਾਗ ਲੈਣ ਲਈ ਉਮੀਦਵਾਰ ਜ਼ਿਲ੍ਹਾ ਰੋਜ਼ਗਾਰ ਬਿਊਰੋ, ਐਮ.ਐਸ.ਡੀ.ਸੀ. ਬਿਲਡਿੰਗ, ਪਹਿਲੀ ਮੰਜ਼ਿਲ, ਸਰਕਾਰੀ ਆਈ.ਟੀ.ਆਈ. ਕੰਪਲੈਕਸ, ਜਲੰਧਰ ਰੋਡ ਹੁਸ਼ਿਆਰਪੁਰ ਵਿਚ ਸਵੇਰੇ 10 ਵਜੇ ਆਪਣਾ ਬਾਇਓਡਾਟਾ ਤੇ ਸਰਟੀਫਿਕੇਟ ਲੈ ਕੇ ਇੰਟਰਵਿਊ ਵਿਚ ਹਿੱਸਾ ਲੈ ਸਕਦੇ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਕੈਂਪ ਵਿਚ ਨਾਮੀ ਕੰਪਨੀਆਂ ਜਿਸ ਵਿਚ ਸੋਨਾਲੀਕਾ ਟਰੈਕਟਰਜ਼ ਲਿਮਟਡ (ਕੰਪਨੀ ਪੇਅ ਰੋਲ ਤੇ ਪੱਕੇ ਸਟਾਫ਼ ਦੀ ਭਰਤੀ), ਸੋਨਾਲੀਕਾ ਰੋਟਾਵੇਟਰ, ਬਜਾਜ ਅਲਾਇੰਸ ਲਾਇਫ਼ ਇੰਸ਼ੋਰੈਂਸ, ਐਸ.ਆਈ.ਐਸ. ਸਕਿਉਰਟੀ, ਪ੍ਰੀਤਿਕਾ ਇੰਜੀਨੀਅਰਿੰਗ ਮੇਹਟਿਆਣਾ ਅਤੇ ਬਲੋਨੀ ਇੰਜੀਨੀਅਰਿੰਗ ਹੁਸਿਆਰਪੁਰ ਆਦਿ ਹਿੱਸਾ ਲੈ ਰਹੀਆਂ ਹਨ। ਕੈਂਪ ਵਿਚ ਹੈਲਪਰ, ਹੈਵੀ ਡਰਾਈਵਰ, ਆਈ.ਟੀ.ਆਈ. ਹੋਲਡਰ, ਅਪਰੈਂਟਿਸਸ਼ਿਪ, ਇਲੈਕਟ੍ਰੀਕਲ, ਸਕਿਊਰਟੀ ਗਾਰਡ (ਕੇਵਲ ਲੜਕਿਆਂ ਲਈ ਜਿਨ੍ਹਾਂ ਦਾ ਕੱਦ 5 ਫੁੱਟ 7 ਇੰਚ ਹੋਵੇ), ਵਰਕਰ, ਕੁਕ ਅਤੇ ਇੰਸ਼ੋਰੈਂਸ ਮੈਨੇਜਰ ਆਦਿ ਆਸਾਮੀਆਂ ਲਈ ਇੰਟਰਵਿਊ ਲੈਣ ਤੋਂ ਬਾਅਦ ਮੌਕੇ ’ਤੇ ਹੀ ਭਰਤੀ ਕੀਤੀ ਜਾਵੇਗੀ। ਸੋਨਾਲੀਕਾ ਰੋਟਾਵੇਟਰ ਕੰਪਨੀ ਵਲੋਂ ਤਜ਼ਰਬੇਕਾਰ ਇਲੈਕਟ੍ਰੀਕਲ ਇੰਜੀਨੀਅਰ ਅਤੇ ਮਕੈਨੀਕਲ ਇੰਜੀਨੀਅਰ ਦੀ ਭਰਤੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਮਿਸ਼ਨ ਸਵੱਛ ਭਾਰਤ ਮੁਹਿੰਮ ਤਹਿਤ ਹੁਸ਼ਿਆਰਪੁਰ ਸ਼ਹਿਰ ਅੰਦਰ ਲੋਕਾਂ ਨੂੰ ਚੰਗੀ ਗਾਰਬੇਜ ਮੈਨੇਜਮੈਂਟ ਪ੍ਰਤੀ ਜਾਗਰੂਕ ਕਰਨ ਲਈ ਹਾਊਸ ਟੂ ਹਾਊਸ ਸਰਵੇ ਲਈ 12 ਮੋਟੀਵੇਟਰਜ਼ ਦੀ ਭਰਤੀ ਵੀ ਕੀਤੀ ਜਾਵੇਗੀ (ਜੋ 10ਵੀਂ ਪਾਸ ਅਤੇ ਹੁਸ਼ਿਆਰਪੁਰ ਸ਼ਹਿਰ ਦੇ ਨਿਵਾਸੀ ਹੋਣ)।
ਅਪਨੀਤ ਰਿਆਤ ਨੇ ਕਿਹਾ ਕਿ ਚਾਹਵਾਨ ਉਮੀਦਵਾਰ 5ਵੀਂ, 8ਵੀਂ, 10ਵੀਂ 12ਵੀਂ, ਗਰੈਜੂਏਟ, ਆਈ.ਟੀ.ਆਈ. (ਡੀਜ਼ਲ ਮਕੈਨਿਕ, ਮੋਟਰ ਮਕੈਨਿਕ, ਟਰੈਕਟਰ ਮਕੈਨਿਕ, ਫਿਟਰ, ਮਸ਼ੀਨਿਸਟ, ਵੈਲਡਰ), ਇਲੈਕਟ੍ਰੀਕਲ, ਅਪ੍ਰੈਂਟਿਸਸ਼ਿਪ ਦੀ ਯੋਗਤਾ ਰੱਖਦੇ ਹੋਣ। ਉਨ੍ਹਾਂ ਕਿਹਾ ਕਿ ਦਿਨ ਪ੍ਰਤੀ ਦਿਨ ਵੱਧ ਰਹੀਆਂ ਨੌਕਰੀਆਂ ਦਾ ਲਾਭ ਲੈਣ ਲਈ ਪੜ੍ਹੇ ਲਿਖੇ ਨੌਜਵਾਨ ਆਪਣੇ ਮੋਬਾਇਲ ਫੋਨ ’ਤੇ ਗੁਗਲ ਪਲੇਅ ਸਟੋਰ ਵਿਚ ਡੀ.ਬੀ.ਈ.ਈ. ਆਨਲਾਈਨ ਐਪ ਡਾਊਨਲੋਡ ਕਰਕੇ ਨੌਕਰੀਆਂ ਦੀ ਵੱਧ ਤੋਂ ਵੱਧ ਜਾਣਕਾਰੀ ਲੈਣ ਤੋਂ ਬਾਅਦ ਅਪਲਾਈ ਕਰ ਸਕਦੇ ਹਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp