ਵੱਡੀ ਖ਼ਬਰ : ਜ਼ਿਲਾ ਹੁਸ਼ਿਆਰਪੁਰ ਚ ਡੇਂਗੂ ਦੇ ਮਰੀਜਾਂ ਦੀ ਗਿਣਤੀ 1186 ਹੋਈ, 1 ਵਿਆਕਤੀ ਦੀ ਮੌਤ ਕਰੋਨਾ ਕਾਰਣ

 ਹੁਸ਼ਿਆਰਪੁਰ 19 ਅਕਤੂਬਰ   

ਜਿਲੇ ਵਿੱਚ ਡੇਗੂ ਦੀ ਤਾਜਾ ਸਥਿਤੀ ਬਾਰੇ ਜਾਣਕਾਰੀ ਦਿੰਦੇ ਹੋਏ ਕਾਰਜਕਾਰੀ ਸਿਵਲ ਸਰਜਨ ਡਾ ਪਵਨ ਕੁਮਾਰ ਨੇ ਦੱਸਿਆ ਕਿ ਅੱਜ ਡੇਗੂ ਦੇ 170 ਸ਼ੱਕੀ ਮਰੀਜਾਂ ਦੇ ਸੈਪਲ ਲੈਣ ਨਾਲ ਅਤੇ ਦੋ ਦਿਨਾ ਵਿੱਚ 74 ਪਾਜੇਟਿਵ  ਨਵੇ ਕੇਸ ਪ੍ਰਾਪਤ ਹੋਣ ਨਾਲ ਕੁੱਲ ਕੇਸਾ ਦੀ ਗਿਣਤੀ 1186 ਹੋ ਗਈ ਹੋਈ ਹੈ । ਸਿਵਲ ਹਸਪਤਾਲ ਵਿੱਚ ਅੱਜ 5 ਮਰੀਜ ਦਾਖਿਲ ਹਨ । ਉਹਨਾਂ ਦੱਸਿਆ ਕਿ ਸਿਵਲ ਹਸਪਤਾਲ ਵਿੱਚ ਡੇਗੂ ਮਰੀਜਾਂ ਦੇ ਇਲਾਜ ਅਤੇ ਜਾਂਚ ਲਈ ਸਾਰੇ ਸਹੂਲਤਾਂ ਮੌਜੂਦ ਹਨ ਅਤੇ ਸੰਸਥਾਂ 24 ਘੇਟੇ ਮਰੀਜਾਂ ਨੂੰ ਸੇਵਾਵਾਂ ਪ੍ਰਦਾਨ ਕਰ ਰਹੇ ਹਨ । ਡੇਗੂ ਤੇ ਬਚਾਅ ਲਈ ਦਿਨ ਸਮੇ ਪੂਰੇ ਸਰੀਰ ਢੱਕਣ ਲਈ ਕਪੜੇ ਪਹਿਨੇ ਜਾਣ ਅਤੇ ਆਪਣੇ  ਘਰਾਂ ਦੇ ਆਸ ਪਾਸ ਪਾਣੀ ਨੂੰ ਇਕੱਠਾ ਨਾ ਹੋਣ ਦਿੱਤਾ ਜਾਵੇ । ਹਫਤੇ ਦੇ ਇਕ ਦਿਨ ਨੂੰ ਨਿਸ਼ਚਿਤ ਕਰਕੇ ਗਮਲਿਆਂ , ਘਰ ਦੀਆ ਛੱਤਾਂ ਤੇ ਪਏ ਸਮਾਨ ਅਤੇ ਕੂਲਰਾਂ ਆਦਿ ਦੇ ਪਾਣੀ ਨੂੰ ਬਦਲਿਆ ਜਾਵੇ ਤਾਂ ਜੋ ਡੇਗੂ ਬਿਮਾਰੀ ਫੈਲਾਉਣ ਵਾਲੇ ਮੱਛਰ ਦਾ ਲਾਰਵਾਂ ਪੈਦਾ ਹੋਣ ਤੇ ਰੋਕਿਆ ਜਾ ਸਕੇ । ਬੁਖਾਰ ਹੋਣ ਦੀ ਸੂਰਤ ਵਿੱਚ ਨਜਦੀਕੀ ਸਿਹਤ ਸੰਸਥਾਂ ਤੇ ਸਪੰਰਕ ਕੀਤਾ ਜਾ ਸਕੇ ਅਕਤੇ ਆਪਣੇ ਪੱਧਰ ਤੇ ਦਵਾਈ ਦੀ ਵਰਤੋ ਨਾ ਕੀਤੀ ਜਾਵੇ ।

Advertisements

 ਉਹਨਾਂ ਇਹ ਵੀ ਦੱਸਿਆ ਕਿ  ਅੱਜ  ਫਲੂ ਵਰਗੇ ਸ਼ੱਕੀ ਲੱਛਣਾ ਵਾਲੇ 1321 ਵੇ ਸੈਪਲ ਲੈਣ  ਨਾਲ ਅਤੇ 868 ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਕੋਵਿਡ-19 ਦੇ 01 ਪਾਜੇਟਿਵ ਕੇਸ ਹਨ ਤੇ 1 ਮਰੀਜ ਦੀ ਮੌਤ ਹੋ ਗਈ ਹੈ   ਹੁਣ ਤੱਕ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ ਜਿਲੇ ਦੇ ਸੈਪਲਾਂ ਵਿੱਚੋ 28731  ਹੈ  ਅਤੇ ਬਾਹਰਲੇ ਜਿਲਿਆ  ਤੋ 2075 ਪਾਜਟਿਵ ਕੇਸ ਪ੍ਰਾਪਤ ਹੋਣ ਨਾਲ ਕੋਵਿਡ-19 ਦੇ ਕੁੱਲ ਪਾਜਟਿਵ ਕੇਸ 30806 ਹੋ ਗਏ ਹਨ  ਜਿਲੇ ਵਿੱਚ ਅੱਜ ਤੱਕ ਕੋਵਿਡ-19 ਦੇ  ਲਏ ਗਏ ਕੁੱਲ ਸੈਪਲਾਂ ਦੀ ਗਿਣਤੀ 896010 ਹੈ ਤੇ ਲੈਬ ਤੋ ਪ੍ਰਾਪਤ ਰਿਪੋਟਾਂ ਅਨੁਸਾਰ , 866255 ਸੈਪਲ  ਨੈਗਟਿਵ ਹਨ   ਜਦ ਕਿ 1552 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ , 1279 ਸੈਪਲ ਇਨਵੈਲਡ ਹਨ  ਤੇ ਹੁਣ ਤੱਕ ਮੌਤਾਂ ਦੀ ਗਿਣਤੀ 983 ਹੈ  ਐਕਟਿਵ ਕੇਸਾ ਦੀ ਗਿਣਤੀ  15 ਹੈ, ਜਦ ਕਿ ਠੀਕ ਹੋਏ ਮਰੀਜਾਂ ਦੀ ਗਿਣਤੀ 29808  ਹੈ 

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply