ਚੰਡੀਗੜ : ਉੱਤਰ ਪ੍ਰਦੇਸ਼ ਦੀ ਤਰਜ਼ ’ਤੇ ਪੰਜਾਬ ਵਿੱਚ ਹੋਣ ਵਾਲੀ ਵਿਧਾਨ ਸਭਾ ਚੋਣਾਂ ਦੌਰਾਨ 40 ਫੀਸਦੀ ਸੀਟਾਂ ਸਿਰਫ਼ ਮਹਿਲਾਵਾਂ ਲਈ ਰਾਖਵੀਂ ਕੀਤੀ ਜਾ ਸਕਦੀਆਂ ਹਨ। ਇਸ ਸਬੰਧੀ ਜਲਦ ਹੀ ਕਾਂਗਰਸ ਪਾਰਟੀ ਵੱਡਾ ਫੈਸਲਾ ਕਰ ਸਕਦੀ ਹੈ। ਹਾਲਾਂਕਿ ਇਸ ਮਾਮਲੇ ਵਿੱਚ ਪ੍ਰਿਯੰਕਾ ਗਾਂਧੀ ਨੇ ਕੋਈ ਵੀ ਫੈਸਲਾ ਖ਼ੁਦ ਲੈਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਸੋਨੀਆ ਗਾਂਧੀ ਹੀ ਇਸ ਸਬੰਧ ਵਿੱਚ ਫੈਸਲਾ ਕਰਨਗੇ ਪਰ ਕਾਂਗਰਸ ਪਾਰਟੀ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਇਸ ਤਰਾਂ ਦੇ ਫੈਸਲੇ ਸਿਰਫ਼ ਇੱਕ ਸੂਬੇ ਲਈ ਨਹੀਂ ਲਏ ਜਾ ਸਕਦੇ ਹਨ ਅਤੇ ਇਸ ਸਬੰਧੀ ਐਲਾਨ ਹੁਣ ਸਾਰੇ ਹੀ ਸੂਬਿਆਂ ਵਿੱਚ ਕਰਨਾ ਪਏਗਾ ਨਹੀਂ ਤਾਂ ਇਸ ਦਾ ਅਸਰ ਉੱਤਰ ਪ੍ਰਦੇਸ਼ ਵਿੱਚ ਵੀ ਪਏਗਾ ਤਾਂ ਬਾਕੀ ਸੂਬਿਆਂ ਵਿੱਚ ਵੀ ਚੋਣਾਂ ਦੌਰਾਨ ਕਾਫ਼ੀ ਨੁਕਸਾਨ ਹੋਏਗਾ। ਇਸੇ ਕਰਕੇ ਜਲਦ ਹੀ ਪੰਜਾਬ ਬਾਰੇ ਵੀ ਫੈਸਲਾ ਕੀਤਾ ਜਾ ਸਕਦਾ ਹੈ।
ਇਥੇ ਹੀ ਕਾਂਗਰਸ ਪਾਰਟੀ ਦੇ ਵੱਡੇ ਲੀਡਰਾਂ ਵਲੋਂ ਕਿਹਾ ਜਾ ਰਿਹਾ ਹੈ ਕਿ ਅਗਲੇ ਸਾਲ 2022 ਵਿੱਚ ਵਿਧਾਨ ਸਭਾ ਚੋਣਾਂ 5 ਸੂਬੇ ਵਿੱਚ ਹੋਣਗੀਆਂ ਤਾਂ ਇਸ ਤਰਾਂ ਦਾ ਐਲਾਨ ਸਿਰਫ਼ ਇੱਕ ਸੂਬੇ ਤੱਕ ਹੀ ਸੀਮਤ ਨਹੀਂ ਰੱਖਿਆ ਜਾ ਸਕਦਾ ਹੈ। ਇਸ ਲਈ ਉੱਤਰ ਪ੍ਰਦੇਸ਼ ਦੇ ਨਾਲ ਹੀ ਇਹ ਫੈਸਲਾ ਜਲਦ ਹੀ ਪੰਜਾਬ ਵਿੱਚ ਵੀ ਕਰਨਾ ਪਏਗਾ।
ਜੇਕਰ ਪੰਜਾਬ ਵਿੱਚ ਕਾਂਗਰਸ ਪਾਰਟੀ ਵੱਲੋਂ 40 ਫੀਸਦੀ ਰਾਖਵਾਂਕਰਨ ਕਰ ਦਿੱਤਾ ਗਿਆ ਤਾਂ ਪੰਜਾਬ ਵਿੱਚ 117 ਵਿਧਾਨ ਸਭਾ ਵਿੱਚੋਂ 47 ਸੀਟਾਂ ’ਤੇ ਮਹਿਲਾਵਾਂ ਨੂੰ ਉਤਾਰਨਾ ਪਏਗਾ। ਇਸ ਤੋਂ ਪਹਿਲਾ ਪਿਛਲੀ ਵਿਧਾਨ ਸਭਾ ਚੋਣਾਂ ਦੌਰਾਨ 10 ਮਹਿਲਾਵਾਂ ਨੂੰ ਹੀ ਟਿਕਟ ਦਿੱਤੀ ਗਈ ਸੀ। ਇਸ ਵਾਰ ਇਹ ਫ਼ਾਰਮੂਲਾ ਲਾਗੂ ਹੋਣ ’ਤੇ 37 ਮਹਿਲਾਵਾਂ ਉਮੀਦਵਾਰ ਜਿਆਦਾ ਮੈਦਾਨ ਵਿੱਚ ਹੋਣਗੇ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp