ਹੁਸ਼ਿਆਰਪੁਰ ਦੇ ਮੁਕੇਰੀਆਂ ਦੀ ਗੁਰਅਸੀਸ ਕੋਰ ਨੇ 1 ਸਾਲ 9 ਮਹੀਨੇ ਦੀ ਉਮਰ ਵਿੱਚ ਇੰਡੀਆ ਬੁੱਕ ਆਫ ਰਿਕਾਰਡ ਵਿੱਚ ਕਰਵਾਇਆ ਨਾਮ ਦਰਜ_
ਮੁਕੇਰੀਆਂ (ਜਸਵੀਰ ਪੁਰੇਵਾਲ, ਗੁਰਪ੍ਰੀਤ ਸਿੰਘ) ਮੁਕੇਰੀਆਂ ਦੇ ਪਿੰਡ ਦੇਵੀਦਾਸ ਦੀ ਗੁਰਅਸੀਸ ਕੋਰ ਨੇ 1 ਸਾਲ 9 ਮਹੀਨਿਆਂ ਦੀ ਉਮਰ ਵਿੱਚ ਇੰਡੀਆ ਬੁੱਕ ਆਫ ਰਿਕਾਰਡ ਵਿੱਚ ਆਪਣਾ ਨਾਮ ਦਰਜ ਕਰਵਾ ਕੇ ਜਿਥੇ ਮਾਤਾ ਪਿਤਾ ਦਾਦਾ ਦਾਦੀ ਅਤੇ ਪਿੰਡ ਦਾ ਨਾਮ ਰੌਸ਼ਨ ਕੀਤਾ ਉਥੇ ਹੀ ਪੂਰੇ ਇਲਾਕੇ ਦਾ ਨਾਮ ਰੌਸ਼ਨ ਕੀਤਾ।
Gurasis Kaur of Hoshiarpur entered the India Book of Records at the age of 1 year and 9 months
ਗੁਰਅਸੀਸ ਕੋਰ ਦੇ ਪਿਤਾ ਸਰਦਾਰ ਗਗਨਦੀਪ ਸਿੰਘ ਅਤੇ ਮਾਤਾ ਸੁਖਬੀਰ ਕੌਰ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਵਲੋਂ 21 ਮਹੀਨਿਆਂ ਦੀ ਉਮਰ ਵਿੱਚ ਇੰਡੀਆ ਬੁੱਕ ਆਫ ਰਿਕਾਰਡ ਵਿੱਚ ਨਾਮ ਦਰਜ ਕਰਵਾਉਣ ਨਾਲ ਉਨ੍ਹਾਂ ਦੇ ਪਿੰਡ ਸ਼ਹਿਰ ਅਤੇ ਪੂਰੇ ਇਲਾਕੇ ਦਾ ਨਾਮ ਰੌਸ਼ਨ ਹੋਇਆ ਹੈ
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਦਾਰ ਗਗਨਦੀਪ ਸਿੰਘ ਅਤੇ ਸੁਖਵੀਰ ਕੌਰ ਨੇ ਦੱਸਿਆ ਉਨ੍ਹਾਂ ਦੇ ਬੇਟੀ ਵਲੋਂ ਵੱਖ-ਵੱਖ ਫੁੱਲਾਂ ਦੇ ਨਾਮ ਅਤੇ ਉਨ੍ਹਾਂ ਦੀ ਪਹਿਚਾਣ, ਵੱਖ-ਵੱਖ ਵਹੀਕਲ ਦੇ ਨਾਮ ਨਾਲ ਉਨ੍ਹਾਂ ਦੀ ਪਹਿਚਾਣ, ਪੇਂਟਿੰਗ 20 ਤੱਕ ਵਨ ਟੂ , ਅੰਗਰੇਜ਼ੀ ਦੀ ਵਰਣਮਾਲਾ ਸੋਲਰ ਸਿਸਟਮ ਦੀ ਪਹਿਚਾਣ ਫਲਾਂ ਦੇ ਨਾਮ ਉਨ੍ਹਾਂ ਦੀ ਪਹਿਚਾਣ ਆਦਿ ਨੂੰ ਲੈਕੇ ਗੁਰਅਸੀਸ
ਨੇ ਆਪਣਾ ਨਾਮ ਦਰਜ ਕਰਵਿਆ ਹੈ ਸੁਖਵੀਰ ਕੌਰ ਕਿਹਾ ਕਿ ਉਨ੍ਹਾਂ ਨੂੰ ਇਹ ਕੁਝ ਯਾਦ ਕਰਵਾਉਣਾ ਜਾਂ ਉਨ੍ਹਾਂ ਦੀ ਪਹਿਚਾਣ ਕਰਵਾਉਣ ਲਈ ਕੋਈ ਜ਼ਿਆਦਾ ਮਿਹਨਤ ਨਹੀਂ ਕਰਨੀ ਪਈ ਸਗੋਂ ਉਨ੍ਹਾਂ ਦੀ ਬੇਟੀ ਵੱਲੋਂ ਖੇਡ ਖੇਡ ਵਿੱਚ ਇਹ ਸਭ ਕੁਝ ਯਾਦ ਕੀਤਾ ਗਿਆ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਬੇਟੀ ਉੱਤੇ ਉਨ੍ਹਾਂ ਮਾਣ ਮਹਿਸੂਸ ਹੋ ਰਿਹਾ ਹੈ
ਗੁਰਅਸੀਸ ਹੋਰਨਾਂ ਬੱਚਿਆਂ ਲਈ ਵੀ ਇੱਕ ਮਿਸਾਲ ਬਣੀ ਹੈ ਜਿਸ ਨੂੰ ਦੇਖ ਕੇ ਮਾਪੇ ਆਪਣੇ ਬੱਚਿਆਂ ਨੂੰ ਗੁਰਅਸੀਸ ਕੋਰ ਵਾਂਗੂੰ ਬਣਾਉਣ ਦੀ ਕੋਸ਼ਿਸ਼ ਕਰਨਗੇ ਤਾਂ ਜ਼ੋ ਉਨ੍ਹਾਂ ਮਾਪਿਆਂ ਨੂੰ ਆਪਣੇ ਬੱਚਿਆਂ ਤੇ ਫ਼ਿਕਰ ਮਹਿਸੂਸ ਹੋ ਸਕੇ ਗੁਰੂਅਸੀਸ ਦੀ ਇਸ ਮਿਹਨਤ ਪਿੱਛੇ ਉਸਦੀ ਮਾਂ, ਦਾਦਾ ਦਾਦੀ ਦਾ ਵੱਡਾ ਯੋਗਦਾਨ ਹੈ ਗੁਰਅਸੀਸ ਕੋਰ ਦੇ ਮਾਤਾ ਪਿਤਾ ਸਰਕਾਰੀ ਕਰਮਚਾਰੀ ਹਨ ਅਤੇ ਉਨ੍ਹਾਂ ਦਾ ਪਰਿਵਾਰ ਇੱਕ ਗੁਰਸਿੱਖ ਪਰਿਵਾਰ ਹੈ ਉਨ੍ਹਾਂ ਪਰਿਵਾਰ ਵੱਲੋਂ ਇਹ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਉਮਰ ਤੋਂ ਹੀ ਲੈਕੇ ਗੁਰਅਸੀਸ ਕੋਰ ਨੂੰ ਸਿੱਖ ਧਰਮ ਵਿੱਚ ਰੁੱਚੀ ਕਰਵਾਈ ਜਾਵੇ ਇਸ ਐਵਾਰਡ ਨੂੰ ਲੈਕੇ ਗੁਰਅਸੀਸ ਕੋਰ ਦੇ ਮਾਤਾ ਪਿਤਾ ਦਾਦਾ ਦਾਦੀ ਅਤੇ ਪੂਰੇ ਪਿੰਡ ਨੂੰ ਖੁਸ਼ੀ ਦਾ ਮਾਹੌਲ ਹੈ ਉਥੇ ਹੀ ਪੂਰੇ ਇਲਾਕੇ ਵਿੱਚ ਗੁਰਅਸੀਸ ਕੌਰ ਦੇ ਨਾਮ ਦੀ ਚਰਚਾ ਹੋ ਰਹੀ ਹੈ
EDITOR
CANADIAN DOABA TIMES
Email: editor@doabatimes.com
Mob:. 98146-40032 whtsapp