ਨਵੀਂ ਦਿੱਲੀ : ਦੇਸ਼ ਦੀ ਦਵਾਈ ਕੀਮਤ ਰੈਗੂਲੇਟਰ ਐੱਨਪੀਪੀਏ ਨੇ ਡਾਇਬਟੀਜ਼ ਦੇ ਇਲਾਜ ’ਚ ਕੰਮ ਆਉਣ ਵਾਲੀਆਂ 12 ਦਵਾਈਆਂ ਦੀ ਵੱਧ ਤੋਂ ਵੱਧ ਕੀਮਤ ਤੈਅ ਕਰ ਦਿੱਤੀ ਹੈ। ਇਨ੍ਹਾਂ ਦਵਾਈਆਂ ’ਚ ਗਿਲਮੇਪਾਈਰਾਈਡ ਟੈਬਲੇਟ, ਗੁਲੂਕੋਜ਼ ਦੀ ਸੂਈ ਅਤੇ ਇੰਸੁਲਿਨ ਸਲਿਊਸ਼ਨ ਸ਼ਾਮਿਲ ਹੈ।
ਐੱਨਪੀਪੀਏ ਨੇ ਇਕ ਟਵੀਟ ਕਰਕੇ ਕਿਹਾ ਕਿ ਹਰ ਭਾਰਤੀ ਨੂੰ ਡਾਇਬਟੀਜ਼ ਜਿਹੀ ਬਿਮਾਰੀ ਦਾ ਸਸਤਾ ਇਲਾਜ ਮਿਲ ਸਕੇ, ਇਸਦੇ ਲਈ ਐੱਨਪੀਪੀਏ ਨੇ ਡਾਇਬਟੀਜ਼ ਦੇ ਇਲਾਜ ’ਚ ਕੰਮ ਆਉਣ ਵਾਲੀਆਂ 12 ਦਵਾਈਆਂ ਦੀ ਵੱਧ ਤੋਂ ਵੱਧ ਕੀਮਤ ਤੈਅ ਕਰ ਦਿੱਤੀ ਹੈ। ਇਸਦੇ ਤਹਿਤ ਗਿਲਮੇਪਾਈਰਾਈਡ ਇਕ ਐੱਮਜੀ ਦੀ ਇਕ ਟੈਬਲੇਟ ਦੀ ਵੱਧ ਤੋਂ ਵੱਧ ਕੀਮਤ 3.6 ਰੁਪਏ ਹੋਵੇਗੀ ਜਦਕਿ ਦੋ ਐੱਮਜੀ ਵਾਲੇ ਇਕ ਟੈਬਲੇਟ ਦੀ ਕੀਮਤ 5.72 ਰੁਪਏ ਹੋਵੇਗੀ।
WHAT IS DIABETES
25 ਫ਼ੀਸਦ ਸਟਰੈਂਥ ਵਾਲੇ ਇਕ ਐੱਮਐੱਲ ਗੁਲੂਕੋਜ਼ ਇੰਜੈਕਸ਼ਨ ਦੀ ਕੀਮਤ 17 ਪੈਸੇ, ਜਦਕਿ 40 ਆਈਯੂ-ਐੱਮਐੱਲ ਸਟਰੈਂਥ ਦੇ ਇਕ ਐੱਮਐੱਲ ਇੰਸੁਲਿਨ (ਘੁਲਣਸ਼ੀਲ) ਇੰਜੈਕਸ਼ਨ ਦੀ ਕੀਮਤ 15.09 ਰੁਪਏ ਤੈਅ ਕੀਤੀ ਗਈ ਹੈ। ਇਸ ਪ੍ਰਕਾਰ 40 ਆਈਯੂ-ਐੱਮਐੱਲ ਸਟਰੈਂਥ ਵਾਲੇ ਐੱਨ ਐੱਮਐੱਲ ਇੰਟਰਮੀਡੀਏਟ ਐਕਟਿੰਗ (ਐੱਨਪੀਐੱਚ) ਸਾਲਿਯੂਸ਼ਨ ਇੰਸੁਲਿਨ ਇੰਜੈਕਸ਼ਨ ਦੀ ਕੀਮਤ ਵੀ 15.09 ਰੁਪਏ ਤੈਅ ਕੀਤੀ ਗਈ ਹੈ। 40 ਆਈਯੂ-ਐੱਮਐੱਲ ਸਟਰੈਂਥ ਦੇ 30.70 ਪ੍ਰੀਮਿਕਸ ਇੰਸੁਲਿਨ ਇੰਜੈਕਸ਼ਨ ਦੀ ਵੀ ਪ੍ਰਤੀ ਇੰਜੈਕਸ਼ਨ ਇਹੀ ਕੀਮਤ ਤੈਅ ਕੀਤੀ ਗਈ ਹੈ।
ਐੱਨਪੀਪੀਏ ਨੇ ਕਿਹਾ ਕਿ 500 ਐੱਮਜੀ ਮੇਟਫਾਰਮਿਨ ਇਮੀਡੀਏਟ ਰਿਲੀਜ਼ ਟੈਬਲੇਟ ਦੀ ਕੀਮਤ ਪ੍ਰਤੀ ਟੈਬਲੇਟ 1.51 ਰੁਪ ਜਦਕਿ 750 ਐੱਮਜੀ ਵਾਲੀ ਟੈਬਲੇਟ ਦੀ ਕੀਮਤ 3.05 ਰੁਪਏ ਅਤੇ ਇਕ ਗ੍ਰਾਮ ਸਟਰੈਂਥ ਵਾਲੇ ਮੇਟਫਾਰਮਿਨ ਟੈਬਲੇਟ ਦੀ ਵੱਧ ਤੋਂ ਵੱਧ ਕੀਮਤ 3.61 ਰੁਪਏ ਰੱਖੀ ਗਈ ਹੈ। ਮੇਟਫਾਰਮਿਨ ਕੰਟਰੋਲ ਰਿਲੀਜ਼ ਇਕ ਗ੍ਰਾਮ ਵਾਲੇ ਪ੍ਰਤੀ ਟੈਬਲੇਟ ਦਾ ਵੱਧ ਤੋਂ ਵੱਧ ਮੁੱਲ 3.66 ਰੁਪਏ ਹੈ ਜਦਕਿ ਇਸਦੇ 750 ਐੱਮਜੀ ਅਤੇ 500 ਐੱਮਜੀ ਵਾਲੀਆਂ ਟੈਬਲੇਟਾਂ ਦੀ ਕੀਮਤ 2.40 ਰੁਪਏ ਅਤੇ 1.92 ਰੁਪਏ ਪ੍ਰਤੀ ਟੈਬਲੇਟ ਹੈ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp