ਪਾਣੀ ਬਚਾਉਣ ਤੇ ਬਿਜਲੀ ਬਿਲਾਂ ਵਿੱਚ ਕੀਤੇ ਵਾਧੇ ਵਿਰੁੱਧ ਦਿੱਤੀ ਜਾਗਰੂਕਤਾ

ਹੁਸ਼ਿਆਰਪੁਰ, (Sukhwinder ,Satwinder): ਪਾਣੀ ਬਚਾਓ, ਬਿਜਲੀ ਬਿਲਾਂ ਵਿੱਚ ਕੀਤੇ ਵਾਧੇ ਨੂੰ ਵਾਪਿਸ ਲੈਣ ਦੀ ਮੁਹਿੰਮ ਤਹਿਤ ਅੱਜ ਕਲੌਨੀ ਕੈਂਪ ਹੁਸ਼ਿਆਰਪੁਰ ਵਿਖੇ ਕਾਮਰੇਡ ਗੰਗਾ ਪ੍ਰਸਾਦਿ ਸਾਬਕਾ ਐਮ.ਸੀ. ਅਤੇ ਸੂਬਾ ਪ੍ਰਧਾਨ ਨਿਰਮਾਣ ਮਜਦੂਰ ਯੂਨੀਅਨ ਪੰਜਾਬ ਦੀ ਪ੍ਰਧਾਨਗੀ ਹੇਠ ਮੀਟੰਗ ਕੀਤੀ ਗਈ। ਇਸ ਮੀਟਿੰਗ ਵਿੱਚ ਪਾਣੀ ਵਿੱਚ ਗੰਦਗੀ ਵੱਧਣ ਅਤੇ ਇਸ ਦੇ ਡਿਗਦੇ ਪੱਧਰ ਕਾਰਨ ਪਾਣੀ ਦਾ ਸੰਕਟ ਗੰਭੀਰ ਰੂਪ ਧਾਰਨ ਕਰਦਾ ਜਾ ਰਿਹਾ ਹੈ।

 

ਜਮੀਨ ਦੇ ਅੰਦਰਲੇ ਪਾਣੀ ਦਾ ਉਦਯੋਗਿਕ ਇਕਾਈਆਂ ਵਲੋਂ ਪ੍ਰਦੂਸ਼ਤ ਕੀਤੇ ਜਾਣ ਬਾਰੇ ਆਮ ਸ਼ਹਿਰੀਆਂ ਅਤੇ ਪਿੰਡ ਵਾਸੀਆਂ ਨਾਲ ਗਲਬਾਤ ਕੀਤੀ ਗਈ ਅਤੇ ਉਨ੍ਹਾਂ ਨੂੰ ਪਾਣੀ ਦੀ ਦੁਰ ਵਰਤੋਂ ਨਾ ਕਰਨ ਬਾਰੇ ਜਾਗਰੂਕ ਕੀਤਾ ਗਿਆ। ਇਸ ਦੇ ਨਾਲ ਹੀ ਪਂਜਾਬ ਸਰਕਾਰ ਵਲੋਂ ਵਧਾਏ ਗਏ 8% ਬਿਜਲੀ ਦੇ ਬਿਲਾਂ ਬਾਰੇ ਵਿਸਥਾਰ ਨਾਲ ਗੱਲਬਾਤ ਕੀਤੀ ਗਈ ਕਿ ਪੰਜਾਬ ਵਿੱਚ ਦੂਸਰੇ ਸੂਬਿਆਂ ਨਾਲੋਂ ਬਹੁਤ ਜਿਆਦਾ ਰੇਟ ਹਨ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਦੂਸਰੇ ਰਾਜਾਂ ਦੀ ਤਰ੍ਹਾਂ ਬਿਜਲੀ ਦੇ ਰੇਟ ਫੌਰੀ ਤੌਰ ਤੇ ਅੱਧੇ ਕੀਤੇ ਜਾਣ ਅਤੇ ਬਿਜਲੀ ਦੇ ਬਿਲ਼ਾਂ ਤੇ ਲਾਏ ਜਾਂਦੇ ਹਰ ਪ੍ਰਕਾਰ ਦੇ ਟੈਕਸ ਤੇ ਸੈਸ ਖਤਮ ਕੀਤੇ ਜਾਣ, ਬਿਜਲੀ ਪੈਦਾ ਕਰਨ ਵਾਲੀਆਂ ਪ੍ਰਾਈਵੇਂਟ ਕੰਪਨੀਆਂ ਨਾਲ ਕੀਤੇ ਲੋਕ ਵਿਰੋਧੀ ਫੈਸਲੇ ਰੱਦ ਕੀਤੇ ਜਾਣ, ਬਿਜਲੀ ਬਿੱਲ ਖਪਤਕਾਰਾਂ ਨੂੰ ਹਰ ਮਹੀਨੇ ਜਾਰੀ ਕੀਤੇ ਜਾਣ, ਪਣ-ਬਿਜਲੀ ਤੇ ਸੋਲਰ ਊਰਜਾ ਦੇ ਉਤਪਾਦਨ ਵਿੱਚ ਵਾਧਾ ਕੀਤਾ ਜਾਵੇ, ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਨਹਿਰਾਂ, ਸੂਇਆਂ ਦੀ ਪਹਿਲ ਦੇ ਅਧਾਰ ਤੇ ਅਧਾਰ ਤੇ ਸਫਾਈ ਕਰਾਕੇ ਉਂਨ੍ਹਾਂ ਨੂੰ ਚਾਲੂ ਕੀਤਾ ਜਾਵੇ, ਸਾਰੇ ਪ੍ਰਾਂਤ ਵਾਸੀਆਂ ਨੂੰ ਪੀਣ ਵਾਲੇ ਪਾਣੀ ਦੀ ਮੁਫਤ ਸਪਲਾਈ ਯਕੀਨੀ ਬਣਾਈ ਜਾਵੇ, ਝੋਨੇ ਦੀ ਤੇ ਹੋਰ ਫਸਲਾਂ ਦੀ ਬਿਜਾਈ ਕਰਾ ਕੇ ਉਸ ਫਸਲ ਦੀ ਸਰਕਾਰੀ ਖ੍ਰੀਦ ਦੀ ਗਰੰਟੀ ਕੀਤੀ ਜਾਵੇ। ਇਸ ਮੌਕੇ ਦਵਿੰਦਰ ਸਿੰਘ ਕੱਕੋਂ, ਡਾ: ਸੁੱਖਦੇਵ ਸਿੰਘ ਢਿਲੋਂ, ਮਾਸਟਰ ਇੰਦਰ ਸਿੰਘ, ਕੁਲਤਾਰ ਸਿੰਘ ਕੁਲਤਾਰ ਨੇ ਵੀ ਸੰਬੋਧਨ ਕੀਤਾ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply