17 ਸਾਲਾਂ ਦੇ ਨੌਜਵਾਨ ਨੇ ਆਪਣੇ ਘਰ ਵਿਚ ਹੀ ਤੇਜਧਾਰ ਗੰਡਾਸੇ ਨਾਲ ਆਪਣੇ ਬਜੁਰਗ ਦਾਦਾ ਤੇ ਦਾਦੀ ਦਾ ਕਤਲ ਕਰ ਦਿੱਤਾ

ਲੁਧਿਆਣਾ  : ਸਮਰਾਲਾ ਦੇ ਨੇੜਲੇ ਪਿੰਡ ਲੱਲਕਲਾਂ ‘ਚ ਅੱਜ 17 ਸਾਲਾਂ ਦੇ ਨੌਜਵਾਨ ਨੇ ਆਪਣੇ ਘਰ ਵਿਚ ਹੀ ਤੇਜਧਾਰ ਗੰਡਾਸੇ ਨਾਲ ਆਪਣੇ ਬਜੁਰਗ ਦਾਦਾ ਤੇ ਦਾਦੀ ਦਾ ਕਤਲ ਕਰ ਦਿੱਤਾ। ਕਤਲ ਕੀਤੇ ਗਏ ਬਜੁਰਗ ਜੋੜੇ ਦੀ ਪਛਾਣ ਦਰਸ਼ਨ ਸਿੰਘ (75) ਪੁੱਤਰ ਬਖਸ਼ੀਸ਼ ਸਿੰਘ ਤੇ ਸੁਰਿੰਦਰ ਕੌਰ (70) ਪਤਨੀ ਦਰਸ਼ਨ ਸਿੰਘ ਵਾਸੀ ਲੱਲਕਲਾਂ ਵਜੋਂ ਹੋਈ ਹੈ।

ਡੀ.ਐਸ.ਪੀ ਹਰਵਿੰਦਰ ਸਿੰਘ ਖਹਿਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਤਲ ਕਰਨ ਵਾਲਾ ਮਨਪ੍ਰੀਤ ਸਿੰਘ (17) ਪੁੱਤਰ ਜਤਿੰਦਰਪਾਲ ਸਿੰਘ ਗਿਆਰਵੀਂ ਜਮਾਤ ਦਾ ਵਿਦਿਆਰਥੀ ਹੈ ਤੇ ਪਿੰਡ ਲੱਲਕਲਾਂ ‘ਚ ਆਪਣੇ ਮਾਤਾ ਪਿਤਾ ਤੇ ਦਾਦਾ ਦਾਦੀ ਨਾਲ ਹੀ ਸਾਂਝੇ ਘਰ ‘ਚ ਰਹਿੰਦਾ ਹੈ। 

Advertisements

 ਮਨਪ੍ਰੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਦਾ ਉਸਦੇ ਦਾਦਾ ਦਾਦੀ ਨਾਲ ਰਿਹਾਇਸ਼ੀ ਮਕਾਨ ਤੇ ਕਿਸੇ ਪਲਾਟ ਨੂੰ ਆਪਣੇ ਨਾਂਅ ਕਰਵਾਉਣ ਲਈ ਝਗੜਾ ਚੱਲ ਰਿਹਾ ਸੀ ਤੇ ਇਸ ਸਬੰਧੀ ਅਦਾਲਤ ਵਿਚ ਕੇਸ ਵੀ ਚੱਲਦਾ ਸੀ। ਅੱਜ ਦੁਪਿਹਰ ਤੋਂ ਬਾਅਦ ਕਰੀਬ ਸਾਢੇ ਚਾਰ ਵਜੇ ਜਦੋਂ ਉਕਤ ਨੌਜਵਾਨ ਦੀ ਮਾਤਾ ਕਿਸੇ ਖਰੀਦਦਾਰੀ ਦੇ ਸਿਲਸਿਲੇ ‘ਚ ਘਰੋਂ ਬਾਹਰ ਗਈ ਤਾਂ ਉਸ ਵੇਲੇ ਮਨਪ੍ਰੀਤ ਘਰ ਵਿਚ ਇਕੱਲਾ ਸੀ।

Advertisements

ਇਸੇ ਦੌਰਾਨ ਹੀ ਦਾਦਾ ਦਾਦੀ ਨਾਲ ਹੋਈ ਕਿਸੇ ਬਹਿਸ ਦੌਰਾਨ ਮਨਪ੍ਰੀਤ ਨੇ ਗੁੱਸੇ ‘ਚ ਆਕੇ ਘਰ ਪਏ ਗੰਡਾਸੇ ਨਾਲ ਉਨਾਂ ਦੋਹਾਂ ਦੇ ਚਿਹਰੇ ਤੇ ਤਾਬੜਤੋੜ ਵਾਰ ਕਰ ਦਿੱਤੇ। ਜਿਸਦੇ ਨਾਲ ਉਹ ਮੌਕੇ ਤੇ ਹੀ ਦਮ ਤੋੜ ਗਏ। ਪੁਲਿਸ ਪ੍ਰਸ਼ਾਸਨ ਵੱਲੋਂ ਮਿ੍ਰਤਕਾਂ ਦੀਆਂ ਦੇਹਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਰਾਲਾ ਵਿਖੇ ਲਿਆਂਦਾ ਗਿਆ। ਪੁਲਿਸ ਨੇ ਕਥਿਤ ਦੋਸ਼ੀ ਮਨਪ੍ਰੀਤ ਸਿੰਘ ਦੇ ਖਿਲਾਫ਼ ਕਤਲ ਕਰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ਼ ਕਰਕੇ ਅਗ਼ਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply