ਕੰਪਿਊਟਰ ਅਧਿਆਪਕਾਂ ਵਲੋਂ 31 ਅਕਤੂਬਰ ਨੂੰ ਮੋਰਿੰਡਾ ਵਿਖੇ ਮਹਾਰੈਲੀ ਦਾ ਐਲਾਨ

ਕੰਪਿਊਟਰ ਅਧਿਆਪਕਾਂ ਵਲੋਂ 31 ਅਕਤੂਬਰ ਨੂੰ ਮੋਰਿੰਡਾ ਵਿਖੇ ਮਹਾਰੈਲੀ ਦਾ ਐਲਾਨ
ਰੈਲੀ ਵਾਲੇ ਦਿਨ ਹੀ ਮੋਰਿੰਡਾ ਵਿਖੇ ਲਗਾਇਆ ਜਾਵੇਗਾ ਪੱਕਾ ਮੋਰਚਾ 

ਪਠਾਨਕੋਟ (ਰਾਜਿੰਦਰ ਰਾਜਨ ਬਿਊਰੋ ) ਕੰਪਿਊਟਰ ਅਧਿਆਪਕ ਯੂਨੀਅਨ, ਪਠਾਨਕੋਟ ਦੀ ਇੱਕ ਹੰਗਾਮੀ ਮੀਟਿੰਗ ਜਿਲ੍ਹਾ ਪ੍ਰਧਾਨ ਅਮਨਦੀਪ ਸਿੰਘ ਅਤੇ ਜਨਰਲ ਸੱਕਤਰ ਵਿਕਾਸ ਰਾਏ ਦੀ ਅਗੁਵਾਈ ਵਿੱਚ ਹੋਈ । ਜਿਸ ਵਿੱਚ ਵੱਡੀ ਵਿੱਚ ਕੰਪਿਊਟਰ ਅਧਿਆਪਕਾਂ ਨੇ ਭਾਗ ਲਿਆ ਅਤੇ ਪੰਜਾਬ ਸਰਕਾਰ ਖਿਲਾਫ ਜੋਰਦਾਰ ਨਾਰੇਬਾਜੀ ਕੀਤੀ ਗਈ ।

Advertisements

ਜਿਲ੍ਹਾ ਪ੍ਰਦਾਨ ਅਮਨਦੀਪ ਸਿੰਘ ਨੇ ਦਸਿਆ ਕਿ ਬੀਤੇ ਦਿਨੀਂ ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਦੀ ਪੈਨਲ ਮੀਟਿੰਗ ਸਿੱਖਿਆ ਮੰਤਰੀ ਪੰਜਾਬ ਅਤੇ ਮੁੱਖ ਮੰਤਰੀ ਦੇ ਚੀਫ ਸੈਕਟਰੀ ਨਾਲ ਹੋਈ ਸੀ ਜਿਸ ਵਿੱਚ ਕੰਪਿਊਟਰ ਅਧਿਆਪਕਾਂ ਦੇ 2010 ਵਿੱਚ ਜਾਰੀ ਨੋਟੀਫਿਕੇਸ਼ਨ ਦੇ ਆਧਾਰ ਤੇ 2011 ਵਿੱਚ ਜਾਰੀ ਨਿਯੁਕਤੀ ਪੱਤਰ ਅਨੁਸਾਰ ਬਣਦੇ ਲਾਭ ਜਿਵੇਂ ਕਿ ਆਈ.ਆਰ.ਏ.ਸੀ.ਪੀ. ,ਪੰਜਾਬ ਸਿਵਲ ਸਰਵਿਸ ਰੂਲ ਲਾਗੂ ਕਰਨ ਅਤੇ ਪੇਅ-ਪ੍ਰੋਟੈਕਟ ਕਰਕੇ ਸਿੱਖਿਆ ਵਿਭਾਗ ਵਿੱਚ ਮਰਜ ਕਰਨ ਲਈ ਸਹਿਮਤੀ ਬਣੀ ਸੀ ।

Advertisements

ਪਰ ਕਾਫੀ ਸਮਾਂ ਦਿਨ ਬੀਤ ਜਾਣ ਦੇ ਬਾਦ ਵੀ ਸਰਕਾਰ ਅਤੇ ਵਿਭਾਗ ਵਲੋਂ ਕੋਈ ਹਲ ਨਹੀਂ ਕਢਿਆ ਗਿਆ । ਇਸ ਦੇ ਰੋਸ਼ ਵਜੋਂ ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਵਲੋਂ 31 ਅਕਤੂਬਰ ਨੂੰ ਮੋਰਿੰਡਾ ਵਿਖੇ ਮਹਾਰੈਲੀ ਕੀਤੀ ਜਾਵੇਗੀ ਅਤੇ ਉਸੇ ਦਿਨ ਤੋਂ ਹੀ ਯੂਨੀਅਨ ਵਲੋਂ ਮੋਰਿੰਡਾ ਵਿਖੇ ਪੰਜਾਬ ਸਰਕਾਰ ਦੇ ਖਿਲਾਫ ਪੱਕਾ ਮੋਰਚਾ ਲਗਾਇਆ ਜਾਵੇਗਾ। 
ਉਹਨਾਂ ਨੇ ਅੱਗੇ ਦਸਿਆ ਕਿ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੋਵੇਗਾ ਜਦੋਂ ਕਿਸੇ ਕਰਮਚਾਰੀ ਨੂੰ ਮਾਨਯੋਗ ਰਾਜਪਾਲ ਦੀ ਮਨਜੂਰੀ ਉਪਰੰਤ ਜਾਰੀ ਨੋਟਫਿਕੇਸ਼ਨ ਅਤੇ ਰੈਗੂਲਰ ਵਾਲੇ ਪੱਤਰ ਜਾਰੀ ਕਰਨ ਦੇ 10 ਸਾਲ ਬੀਤਣ ਦੇ ਬਾਵਜੂਦ ਰੈਗੂਲਰ ਵਾਲੇ ਲਾਭ ਨਾ ਦਿੱਤੇ ਗਏ ਹੋਣ। ਪੰਜਾਬ ਦੇ ਸਮੂਹ 7000 ਦੇ ਕਰੀਬ ਕੰਪਿਊਟਰ ਅਧਿਆਪਕ ਮੰਗ ਕਰਦੇ ਹਨ ਕਿ ਸਰਕਾਰ ਉਹਨਾਂ ਨੂੰ ਜਾਰੀ ਨਿਯੁਕਤੀ ਪੱਤਰ ਨੂੰ ਇੰਨਬਿੰਨ ਲਾਗੂ ਕਰਦਿਆਂ ਬਿਨਾਂ ਸ਼ਰਤ ਸਿੱਖਿਆ ਵਿਭਾਗ ਵਿੱਚ ਮਰਜ ਕਰੇ।

Advertisements


ਯੂਨੀਅਨ ਆਗੂਆਂ ਨੇ ਕਿਹਾ ਰੋਸ਼ ਵਜੋਂ ਸਮੂਹ ਕੰਪਿਊਟਰ ਅਧਿਆਪਕ 31 ਅਕਤੂਬਰ ਨੂੰ ਵਿਸ਼ਾਲ ਰੈਲੀ ਕਰਨਗੇ ਜਿਸ ਵਿੱਚ ਸਰਕਾਰ ਨੂੰ ਜਗਾਉਣ ਲਈ ਇੱਕ ਸਖਤ ਐਕਸ਼ਨ ਕੀਤਾ ਜਾਵੇਗਾ ਜਿਸਦੀ ਨਿਰੋਲ ਜਿੰਮੇਵਾਰੀ ਸਰਕਾਰ ਦੀ ਹੋਵੇਗੀ। ਇਸ ਮੌਕੇ ਵਿਕਾਸ ਰਾਏ, ਸੁਭਾਸ਼ ਚੰਦਰ, ਬ੍ਰਿਜਰਾਜ, ਰਪਤਿੰਦਰ, ਗੰਗਾ ਰਾਮ, ਮੋਹਿਤ, ਪ੍ਰਵੀਨ ਕੁਮਾਰ, ਨਰਿੰਦਰ ਸਿੰਘ, ਸੁਰਜੀਤ, ਮਨਜੀਤ ਸਿੰਘ, ਬੁਟਾ ਮੱਲ,ਅਸ਼ਵਨੀ, ਯੋਗੇਸ਼ਵਰ, ਅਮਨ ਸ਼ਰਮਾ, ਪ੍ਰਿੰਅਕਾ, ਕਿਰਨ, ਜੋਤੀ, ਕੰਵਲਜੀਤ, ਸੀਮਾ, ਸੁਖਵਿੰਦਰ ਕੋਰ, ਹਰਪ੍ਰੀਤ ਕੋਰ ਆਦਿ ਕੰਪਿਊਟਰ ਅਧਿਆਪਕ  ਹਾਜਰ ਸਨ ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply