ਹੁਸ਼ਿਆਰਪੁਰ : (ਆਦੇਸ਼ ) ਇਮਾਨਦਾਰੀ ਲਗਨ ਤੇ ਸੰਜ਼ੀਦਗੀ ਨਾਲ ਡਿਊਟੀ ਨਿਭਾਣ ਵਾਲੇ ਐਸਪੀ ਰਵਿੰਦਰਪਾਲ ਸਿੰਘ ਸੰਧੂ ਹੁਣ ਮੋਹਾਲੀ ਵਿਖੇ ਸੇਵਾਵਾੰ ਨਿਭਾਣਗੇ। ਓਹਨਾ ਹੁਸ਼ਿਆਰਪੁਰ ਚ ਨਿਰੰਤਰ ਵਾਪਰ ਰਹੀਆਂ ਚੋਰੀਆਂ, ਲੁੱਟਾਂ ਖੋਹਾਂ , ਅਗਵਾ ਵਰਗੀਆਂ ਅਨੇਕਾਂ ਘਟਨਾਵਾਂ ਨੂੰ ਆਪਣੇ ਥੋੜੇ ਜਿਹੇ ਕਾਰਜਕਾਲ ਚ ਹੀ ਨੱਥ ਪਾ ਲਈ ਸੀ ਅਤੇ ਅਨੇਕ ਅਣ -ਸੁਲਝੇ ਕੇਸ ਓਹਨਾ ਸੁਲਝਾ ਲਏ ਸਨ।
ਹੁਸ਼ਿਆਰਪੁਰ ਦੇ ਫਲ ਵਪਾਰੀ ਦੇ ਬੇਟੇ ਨੂੰ ਅਗਵਾਕਾਰਾਂ ਦੇ ਚੁੰਗਲ ਚੋਂ ਬਚਾਣਾ ਓਹਨਾ ਦੀ ਇਕ ਵੱਡੀ ਉਪਲਭਦੀ ਸੀ। ਇਸੇ ਕੇਸ ਨੂੰ ਸੁਲਝਾਣ ਲਈ ਇਕ ਰਾਤ ਤਾਂ ਉਹ ਸੁੱਤੇ ਵੀ ਨਹੀਂ ਸੀ ਅਜਿਹਾ ਓਹਨਾ ਦੇ ਸਾਥੀ ਪੁਲਿਸ ਅਫਸਰਾਂ ਦਾ ਮੰਨਣਾ ਸੀ। ਪੁਲਿਸ ਟੀਮ ਨਾਲ ਸਹਿਯੋਗ ਕਰਨਾ ਤੇ ਪੱਤਰਕਾਰਾਂ ਨਾਲ ਰਾਬਤਾ ਬਣਾਈ ਰੱਖਣ ਦੀ ਕਲਾ ਚ ਉਹ ਮਾਹਿਰ ਹਨ । ਸ਼ਾਇਦ ਕਾਮਯਾਬੀ ਵੀ ਓਹਨਾ ਦੇ ਮਗਰ -ਮਗਰ ਇਸੇ ਲਈ ਤੁਰੀ ਫਿਰਦੀ ਸੀ।
ਕਰੋਨਾ ਵਾਇਰਸ ਜਦੋਂ ਹੁਸ਼ਿਆਰਪੁਰ ਚ ਆਪਣੇ ਸਿਖਰਾਂ ਤੇ ਸੀ ਉਸ ਵੇਲੇ ਵੀ ਉਸ ਸਮੇਂ ਦੇ ਐਸਐਸਪੀ ਨਵਜੋਤ ਸਿੰਘ ਮਾਹਲ ਨਾਲ ਮਿਲਕੇ ਓਹਨਾ ਸਰਗਰਮ, ਮਹੱਤਵਪੂਰਨ ਭੂਮਿਕਾ ਨਿਭਾਈ ਸੀ. ਪ੍ਰੈਸ ਕਾਨਫਰੈਂਸ ਦੌਰਾਨ ਵੀ ਉਹ ਪੱਤਰਕਾਰਾਂ ਨੂੰ ਮਾਸਕ ਦੇਣ ਚ ਗੁਰੇਜ਼ ਨਹੀਂ ਕਰਦੇ ਸਨ ।
ਅਨੁਸ਼ਾਸ਼ਨ ਬਣਾਈ ਰੱਖੋ, ਇਕ ਦੂਜੇ ਤੇ ਨਾ ਚੜੋ, ਕੋਰੋਨਾ ਵਾਇਰਸ ਕਰਕੇ ਥੋੜੀ ਦੂਰੀ ਬਣਾਈ ਰੱਖੋ, ਇਸਦੀ ਅਪੀਲ ਵੀ ਉਹ ਪੱਤਰਕਾਰਾਂ ਨੂੰ ਪ੍ਰੈਸ ਕਾਨਫਰੈਂਸ ਦੌਰਾਨ ਅਕਸਰ ਕਰਦੇ ਸੀ ਕਿਓੰਕੇ ਉਹ ਜਾਣਦੇ ਸੀ ਕਿ ਕਈ ਪਤਰਕਾਰ ਵੀ ਕੋਰੋਨਾ ਦੇ ਸ਼ਿਕਾਰ ਹੋਏ ਸਨ।
ਸਬੱਬ ਨਾਲ ਉਹ ਵੀ ਹੁਣ ਮੋਹਾਲੀ ਚ ਐਸਐਸਪੀ ਨਵਜੋਤ ਸਿੰਘ ਮਾਹਲ ਨਾਲ ਹੀ ਡਿਊਟੀ ਨਿਭਾਣਗੇ।
ਮੇਰੇ ਵੱਲੋਂ ਤੇ ਸਮੂਹ ਸਾਥੀ ਪੱਤਰਕਾਰਾਂ ਵਲੋਂ ਓਹਨਾ ਨੂੰ ਸ਼ੁੱਭ ਕਾਮਨਾਵਾਂ।
Adesh Parminder singh
Editor
Canadian Doaba Times
EDITOR
CANADIAN DOABA TIMES
Email: editor@doabatimes.com
Mob:. 98146-40032 whtsapp