ਨਵੀਂ ਦਿੱਲੀ : ਮੈਡੀਕਲ ਦਾਖ਼ਲੇ ਨਾਲ ਆਲ ਇੰਡੀਆ ਕੋਟੇ ਦੀਆਂ ਸੀਟਾਂ ’ਚ ਓਬੀਸੀ (ਹੋਰ ਪੱਛਡ਼ਾ ਵਰਗ) ਨੂੰ ਰਾਖਵਾਂਕਰਨ ਦੇਣ ਤੋਂ ਬਾਅਦ ਕੇਂਦਰ ਸਰਕਾਰ ਇਕ ਹੋਰ ਵੱਡਾ ਤੋਹਫ਼ਾ ਦੇ ਸਕਦੀ ਹੈ। ਤਜਵੀਜ਼ ਵਿਚ ਇਸ ਨੂੰ ਅੱਠ ਲੱਖ ਰੁਪਏ ਤੋਂ ਵਧਾ ਕੇ 10 ਲੱਖ ਰੁਪਏ ਤਕ ਸਾਲਾਨਾ ਕਰਨ ਦੀ ਸਿਫ਼ਾਰਸ਼ ਕੀਤੀ ਗਈ ਹੈ। ਹਾਲਾਂਕਿ, ਰਾਸ਼ਟਰੀ ਪੱਛਡ਼ਾ ਵਰਗ ਕਮਿਸ਼ਨ ਇਸ ਦੇ ਦਾਇਰੇ ਨੂੰ 12 ਲੱਖ ਰੁਪਏ ਤੋਂ ਜ਼ਿਆਦਾ ਕਰਨ ਦਾ ਸੁਝਾਅ ਦੇ ਚੁੱਕਾ ਹੈ। ਕਮਿਸ਼ਨ ਦਾ ਕਹਿਣਾ ਹੈ ਕਿ ਇਸ ਨਾਲ ਓਬੀਸੀ ਰਾਖਵਾਂਕਰਨ ਦਾ ਲਾਭ ਹੋਰ ਜ਼ਿਆਦਾ ਲੋਕਾਂ ਨੂੰ ਮਿਲੇਗਾ। ਓਬੀਸੀ ਵਰਗ ਵੱਲੋਂ ਇਸ ਦੀ ਮੰਗ ਵੀ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਹੈ।
ਇਸ ਦੌਰਾਨ ਉੱਤਰ ਪ੍ਰਦੇਸ਼, ਪੰਜਾਬ ਸਮੇਤ ਪੰਜ ਸੂੁਬਿਆਂ ’ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ, ਉਸ ਨੂੰ ਦੇਖਦੇ ਹੋਏ ਮੰਨਿਆ ਜਾ ਰਿਹਾ ਹੈ ਕਿ ਇਹ ਐਲਾਨ ਵੀ ਛੇਤੀ ਹੀ ਹੋ ਜਾਏਗਾ। ਕ੍ਰੀਮੀ ਲੇਅਰ ਦੀ ਆਮਦਨ ਹੱਦ ਦੇ ਦਾਇਰੇ ਦਾ ਨਿਰਧਾਰਨ ਆਖ਼ਰੀ ਵਾਰੀ 2017 ’ਚ ਹੋਇਆ ਸੀ। ਇਸ ਵਿਚ ਇਸਨੂੰ ਸਾਲਾਨਾ ਛੇ ਲੱਖ ਰੁਪਏ ਤੋਂ ਵਧਾ ਕੇ ਅੱਠ ਲੱਖ ਰੁਪਏ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਇਸ ਦੇ ਦਾਇਰੇ ’ਚ ਵਾਧਾ ਸਾਲ 2013 ’ਚ ਕੀਤਾ ਗਿਆ ਸੀ। ਇਸ ਨੂੰ ਦੇਖਦੇ ਹੋਏ ਸਾਲ 2021 ’ਚ ਇਸ ਦੀ ਹੱਦ ’ਚ ਵਾਧਾ ਹੋਣਾ ਹੈ। ਮੰਤਰਾਲੇ ਨਾਲ ਅਧਿਕਾਰੀਆਂ ਦੀ ਮੰਨੀਏ ਤਾਂ ਵਾਧੇ ਦੀ ਤਜਵੀਜ਼ ਤਾਂ ਹੈ, ਪਰ ਇਹ ਕਦੋਂ ਤੋਂ ਕਿੰਨਾ ਹੋਵੇਗਾ, ਇਸ ਨੂੰ ਲੈ ਕੇ ਹਾਲੇ ਕੁਝ ਤੈਅ ਨਹੀਂ ਹੋਇਆ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp