ਪਠਾਨਕੋਟ, 1 ਨਵੰਬਰ (ਰਾਜਿੰਦਰ ਰਾਜਨ ਬਿਊਰੋ ) ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ 12 ਨਵੰਬਰ ਨੂੰ ਨੈਸ਼ਨਲ ਅਚੀਵਮੈਂਟ ਸਰਵੇ ਵਿੱਚ ਬਿਹਤਰ ਪ੍ਰਦਰਸ਼ਨ ਕਰਨ ਲਈ ਅਤੇ ਇਸ ਸਰਵੇ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਅਗਾਊਂ ਯੋਜਨਾਬੰਦੀ ਕਰਦੇ ਹੋਏ, ਜ਼ਿਲ੍ਹਾ ਪਠਾਨਕੋਟ ਵਿੱਚ ਇਸ ਟੈਸਟ ਲਈ ਲਗਾਏ ਜਾਣ ਵਾਲੇ ਫੀਲਡ ਇਨਵੈਸਟੀਗੇਟਰਾਂ ਦੀ ਇੱਕ ਰੋਜ਼ਾ ਵਰਕਸ਼ਾਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਜਸਵੰਤ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਬਲਦੇਵ ਰਾਜ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਰਾਜੇਸ਼ਵਰ ਸਲਾਰੀਆ ਦੀ ਅਗਵਾਈ ਹੇਠ ਲਗਾਈ ਗਈ।
ਇਸ ਵਰਕਸ਼ਾਪ ਵਿੱਚ ਪ੍ਰਬੰਧਕ ਦੀ ਭੂਮਿਕਾ ਨਰੇਸ਼ ਪਨਿਆੜ ਬੀਪੀਈਓ ਪਠਾਨਕੋਟ-2, ਪੰਕਜ ਅਰੋੜਾ ਬੀਪੀਈਓ ਪਠਾਨਕੋਟ-1 ਨੇ ਨਿਭਾਈ। ਵਰਕਸ਼ਾਪ ਸਬੰਧੀ ਜ਼ਿਲ੍ਹਾ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਰਕਸ਼ਾਪ ਵਿੱਚ ਰਿਸੋਰਸ ਪਰਸਨ ਸੰਜੀਵ ਸ਼ਰਮਾ ਡੀਐਮ ਸਾਇੰਸ, ਅਮਿਤ ਵਸ਼ਿਸ਼ਟ ਡੀਐਮ ਗਣਿਤ, ਵਿਨੋਦ ਅੱਤਰੀ ਡੀਐਮ ਪੰਜਾਬੀ, ਵਨੀਤ ਮਹਾਜਨ ਜ਼ਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ, ਰਾਜੇਸ਼ ਕੁਮਾਰ ਸਹਾਇਕ ਜ਼ਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਨੇ ਨਿਭਾਈ ਅਤੇ ਫੀਲਡ ਇਨਵੈਸਟੀਗੇਟਰਾਂ ਨੂੰ ਨੈਸ਼ਨਲ ਅਚੀਵਮੈਂਟ ਸਰਵੇ ਕਰਵਾਉਣ ਲਈ ਵਿਸਤਾਰ ਪੂਰਵਕ ਉਨ੍ਹਾਂ ਦੀਆਂ ਡਿਊਟੀਆਂ ਬਾਰੇ ਜਾਣਕਾਰੀ ਦਿੱਤੀ।
ਜਿਸ ਵਿੱਚ ਸੈਕਸ਼ਨ ਦੀ ਚੋਣ ਅਤੇ ਵਿਦਿਆਰਥੀਆਂ ਦੀ ਸੈਪਲਿੰਗ ਕਿਸ ਤਰ੍ਹਾਂ ਕੀਤੀ ਜਾਣੀ ਹੈ ਵਿਸਤਾਰ ਨਾਲ ਸਮਝਾਇਆ ਗਿਆ।
ਇਸ ਮੌਕੇ ਤੇ ਮੁਨੀਸ਼ ਕੁਮਾਰ ਸਿੱਖਿਆ ਸੁਧਾਰ ਟੀਮ, ਰਮੇਸ਼ ਕੁਮਾਰ ਸਿੱਖਿਆ ਸੁਧਾਰ ਟੀਮ, ਅਰੁਣ ਕੁਮਾਰ ਡੀਐਮ ਸਪੋਰਟਸ, ਅਜੇ ਕੁਮਾਰ ਭੋਗਲ ਬੀਐਮ ਸਾਇੰਸ, ਰਾਜੇਸ਼ ਸਲਵਾਨ ਬੀਐਮ ਸਾਇੰਸ, ਰਜਨੀਸ਼ ਡੋਗਰਾ ਬੀਐਮ ਸਾਇੰਸ, ਵੀਨੂ ਪ੍ਰਤਾਪ ਬੀਐਮਟੀ, ਅਧੀਰ ਮਹਾਜਨ ਬੀਐਮਟੀ, ਜ਼ਿਲ੍ਹਾ ਕੋਆਰਡੀਨੇਟਰ ਮੀਡੀਆ ਸੈਲ ਬਲਕਾਰ ਅੱਤਰੀ, ਸਟੈਨੋ ਤਰੁਣ ਪਠਾਨੀਆ ਆਦਿ ਹਾਜ਼ਰ ਸਨ।
ATRI
EDITOR
CANADIAN DOABA TIMES
Email: editor@doabatimes.com
Mob:. 98146-40032 whtsapp