ਚੰਡੀਗੜ੍ਹ, 3 ਨਵੰਬਰ
ਪੰਜਾਬ ਦੇ ਉਪ ਮੁੱਖ ਮੰਤਰੀ ਸ.ਸੁਖਜਿੰਦਰ ਸਿੰਘ ਰੰਧਾਵਾ ਨੇ ਪੰਜਾਬ ਪੁਲਿਸ ਵਿੱਚ ਗ਼ੈਰ ਪੰਜਾਬੀਆਂ ਦੀ ਹੋਈ ਭਰਤੀ ਬਾਰੇ ਸਖ਼ਤ ਨੋਟਿਸ ਲੈਂਦਿਆਂ ਸੂਬੇ ਦੇ ਡੀ.ਜੀ.ਪੀ. ਇਕਬਾਲਪ੍ਰੀਤ ਸਿੰਘ ਸਹੋਤਾ ਨੂੰ ਪਿਛਲੇ ਸਮੇਂ ਦੌਰਾਨ ਪੰਜਾਬ ਪੁਲਿਸ ਵਿੱਚ ਹੋਈ ਭਰਤੀ ਦੇ ਵੇਰਵਿਆਂ ਦੀ ਰਿਪੋਰਟ ਮੰਗੀ ਹੈ।
ਅੱਜ ਇਥੇ ਪ੍ਰੈਸ ਬਿਆਨ ਵਿੱਚ ਸ. ਰੰਧਾਵਾ ਜਿਨ੍ਹਾਂ ਕੋਲ ਗ੍ਰਹਿ ਵਿਭਾਗ ਹੈ, ਨੇ ਇਹ ਬਹੁਤ ਹੀ ਗੰਭੀਰ ਮਸਲਾ ਹੈ ਜੋ ਤਰੁੰਤ ਜਾਂਚ ਦੀ ਮੰਗ ਕਰਦਾ ਹੈ, ਇਸ ਲਈ ਉਨ੍ਹਾਂ ਨੇ ਡੀ.ਜੀ.ਪੀ. ਨੂੰ ਇਸ ਭਰਤੀ ਪ੍ਰਕਿਰਿਆ ਨਾਲ ਜੁੜੇ ਸਾਰੇ ਤੱਥ ਪੇਸ਼ ਕਰਨ ਲਈ ਆਖਿਆ ਹੈ। ਉਨ੍ਹਾਂ ਡੀ.ਜੀ.ਪੀ. ਨੂੰ ਇਹ ਰਿਪੋਰਟ ਸੱਤ ਦਿਨਾਂ ਦੇ ਅੰਦਰ ਸੌਂਪਣ ਲਈ ਆਖਿਆ ਹੈ।
ਗ੍ਰਹਿ ਮੰਤਰੀ ਸ. ਰੰਧਾਵਾ ਨੇ ਕਿਹਾ ਕਿ ਸੂਬਾ ਸਰਕਾਰ ਇਸ ਸਮੁੱਚੇ ਮਾਮਲੇ ਦੀ ਤਹਿ ਤੱਕ ਜਾਵੇਗੀ ਅਤੇ ਜੇਕਰ ਇਸ ਭਰਤੀ ਪ੍ਰਕਿਰਿਆ ਵਿੱਚ ਕੋਈ ਉਲੰਘਣਾ ਜਾਂ ਬੇਨਿਯਮੀ ਪਾਈ ਗਈ ਤਾਂ ਉਸ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ।
ਯਾਦ ਰਹੇ ਕਿ ਬੀਤੇ ਕਲ੍ਹ ਲੱਖਾ ਸਿਧਾਣਾ ਤੇ ਕਿਸਾਨ ਆਗੂਆਂ ਨੇ ਅੱਜ ਚੰਡੀਗਡ਼੍ਹਾ ਵਿਚ ਸਾਂਝੀ ਪ੍ਰੈਸ ਕਾਨਫਰੰਸ ਕਰਕੇ ਕਈ ਅਹਿਮ ਖੁਲਾਸੇ ਕੀਤੇ ਸਨ ।
ਉਨ੍ਹਾਂ ਕਿਹਾ ਕਿ ਪੰਜਾਬ ਵਿਚ ਪੁਲਿਸ ਵਿਭਾਗ ਵਿਚ ਹੋਈਆਂ ਭਰਤੀਆਂ ਵਿਚ ਵੱਡੀ ਧਾਂਦਲੀ ਹੋਈ ਹੈ। ਉਨ੍ਹਾਂ ਕਿਹਾ ਕਿ 300 ਭਰਤੀਆਂ ਹੋਈਆਂ ਹਨ,ਜਿਨ੍ਹਾਂ ਵਿਚ 5 ਡੀਐਸਪੀ, 44 ਇੰਸਪੈਕਟਰ, 21 ਸਬਇੰਸਪੈਕਟਰ, 40 ਏਐਸਆਈ, 78 ਹੈੱਡ ਕਾਂਸਟੇਬਲ ਤੇ 112 ਕਾਂਸਟੇਬਲ ਹਨ। ਇਨ੍ਹਾਂ ਵਿਚ ਸਬਇੰਸਪੈਕਟਰਾਂ ਦੀਆਂ 45 ਆਸਾਮੀਆਂ ਖਤਮ ਕਰਕੇ ਸਿਧੇ 44 ਇੰਸਪੈਕਟਰ ਭਰਤੀ ਕਰ ਲਏ ਗਏ। ਇਨ੍ਹਾਂ ਵਿਚੋਂ 24 ਇੰਸਪੈਕਟਰਾਂ ਦੀ ਭਰਤੀ ਲਈ ਮਨਜ਼ੂਰੀ ਨਹੀਂ ਲਈ ਗਈ।
ਉਨ੍ਹਾਂ ਕਿਹਾ ਕਿ ਪੰਜਾਬ ਵਿਚ ਪੁਲਿਸ ਵਿਭਾਗ ਵਿਚ ਹੋਈਆਂ ਭਰਤੀਆਂ ਵਿਚ ਵੱਡੀ ਧਾਂਦਲੀ ਹੋਈ ਹੈ। ਸਰਕਾਰ ਵੱਲੋਂ ਵੱਖ ਵੱਖ ਸੂਬਿਆਂ ਦੇ ਲੋਕ ਭਰਤੀ ਕੀਤੇ ਹਨ। ਇਹ 300 ਲੋਕਾਂ ਦੀ ਭਰਤੀ ਹੈ, ਇਨ੍ਹਾਂ ਵਿਚ ਇਕ ਵੀ ਪੰਜਾਬੀ ਨਹੀਂ। ਜਿਨ੍ਹਾਂ ਵਿਚ 5 ਡੀਐਸਪੀ, 44 ਇੰਸਪੈਕਟਰ, 21 ਸਬਇੰਸਪੈਕਟਰ, 40 ਏਐਸਆਈ, 78 ਹੈੱਡ ਕਾਂਸਟੇਬਲ ਤੇ 112 ਕਾਂਸਟੇਬਲ ਹਨ। ਇਹ ਭਰਤੀ 2014, 2016 ਤੇ 2021 ਵਿਚ ਕੀਤੀ ਗਈ। ਇਹ ਭਰਤੀ ਸੀਐਮ ਸਕਿਓਰਿਟੀ ਲਈ ਕੀਤੀ ਗਈ ਹੈ। ਇਸ ਨੂੰ ਇਕ ਵੱਖਰਾ ਵਿੰਗ ਬਣਾ ਦਿੱਤਾ ਗਿਆ। ਇਸ ਦਾ ਨਾਂ ਐਸਪੀਯੂ ਰੱਖਿਆ ਗਿਆ। ਇਸ ਬਟਾਲੀਅਨ ਵਿਚ 300 ਵਿਅਕਤੀ ਬਾਹਰਲੇ ਸੂਬਿਆਂ ਤੋਂ ਭਰਤੀ ਕੀਤੇ ਗਏ।
ਪਹਿਲਾਂ ਸੀਐਮ ਸਕਿਓਰਿਟੀ ਵਿਚ ਡੈਪੂਟੇਸ਼ਨ ’ਤੇ ਲਿਆਂਦੇ ਗਏ ਸਨ। ਇਹ 300 ਲੋਕ ਪੰਜਾਬ ਪੁਲਿਸ ਵਿਚ ਮਰਜ ਕਰ ਦਿੱਤੇ ਗਏ। ਇਸ ਨਾਲ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੂੰ ਵੱਡਾ ਨੁਕਸਾਨ ਹੋਇਆ। ਇਸ ਨਾਲ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੀ ਸੀਨੀਅਰਤਾ ਪ੍ਰਭਾਵਿਤ ਹੋਈ। ਸਰਵਿਸ ਰੂਲ ਮੁਤਾਬਕ ਜਿਸ ਵਿਅਕਤੀ ਦੀ ਸੀਨੀਅਰਤਾ ਪ੍ਰਭਾਵਿਤ ਹੁੰਦੀ ਹੈ ਉਸ ਕੋਲੋਂ ਲਿਖਤੀ ਲਿਆ ਜਾਂਦਾ ਹੈ ਕਿ ਉਸ ਨੂੰ ਕੋਈ ਇਤਰਾਜ਼ ਨਹੀਂ ਪਰ ਇਸ ਭਰਤੀ ਦੌਰਾਨ ਅਜਿਹਾ ਕੁਝ ਨਹੀਂ ਕੀਤਾ ਗਿਆ। 2007 ਦੇ ਪੁਲਿਸ ਐਕਟ ਮੁਤਾਬਕ ਸਿਰਫ ਚਾਰ ਕੈਡਰਾਂ ਵਿਚ ਭਰਤੀ ਹੋ ਸਕਦੀ ਹੈ। ਜ਼ਿਲ੍ਹਾ ਪੁਲਿਸ, ਪੀਏਪੀ, ਇੰਟੈਲੀਜੈਂਸ ਬਿਊਰੋ,ਟੈਕਨੀਕਲ ਵਿੰਗ ਹਨ। ਇਨ੍ਹਾਂ ਵਿਚ ਹੀ ਭਰਤੀ ਹੋ ਸਕਦੀ ਹੈ।
ਪਰ ਇਹ ਭਰਤੀਆਂ ਚਾਰੇ ਕੈਡਰ ਨਹੀਂ ਆਉਂਦੀਆਂ। ਇਨ੍ਹਾਂ ਵਿਚ ਸਬਇੰਸਪੈਕਟਰਾਂ ਦੀਆਂ 45 ਆਸਾਮੀਆਂ ਖਤਮ ਕਰਕੇ ਸਿਧੇ 44 ਇੰਸਪੈਕਟਰ ਭਰਤੀ ਕਰ ਲਏ ਗਏ। ਇਨ੍ਹਾਂ ਵਿਚੋਂ 24 ਇੰਸਪੈਕਟਰਾਂ ਦੀ ਭਰਤੀ ਲਈ ਮਨਜ਼ੂਰੀ ਨਹੀਂ ਲਈ ਗਈ। ਇਸ ਦੇ ਨਾਲ ਹੀ ਉਨ੍ਹਾਂ ਹੋਰ ਕਈ ਖੁਲਾਸੇ ਵੀ ਕੀਤੇ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp