ਪਾਣੀ ਬਚਾਉਣ, ਬਿਜਲੀ ਦਰ੍ਹਾਂ ਘਟਾਉਣ ਮੁਹਿੰਮ ਰਾਹੀਂ ਲੋਕਾਂ ਨੂੰ ਕੀਤਾ ਜਾਗਰੂਕ

ਹੁਸ਼ਿਆਰਪੁਰ, (Navneet) : ਪਾਣੀ ਬਚਾਓ, ਬਿਜਲੀ ਬਿਲ ਘਟਾਓ ਮੁਹਿੰਮ ਤਹਿਤ ਅੱਜ ਭੀਮ ਨਗਰ ਹੁਸ਼ਿਆਰਪੁਰ ਵਿਖੇ ਕਾਮਰੇਡ ਗੰਗਾ ਪ੍ਰਸਾਦਿ ਦੀ ਪ੍ਰਧਾਨਗੀ ਹੇਠ ਮੀਟੰਗ ਕੀਤੀਾਂ ਗਈ। ਜਿਸ ਵਿੱਚ ਮੁਹੱਲਾ ਵਾਸੀਆ ਨੇ ਵੱਡੀ ਗਿਣਤੀ ਵਿੱਚ ਹਿਸਾ ਲਿਆ। ਕਾ: ਗੰਗਾ ਪ੍ਰਸਾਦਿ ਨੇ ਮੁਹੱਲਾ ਵਾਸੀਆਂ ਨੂੰ ਸੰਬੋਧਨ ਕਰਦਿਆ ਧਰਤੀ ਹੇਠਲੇ ਪਾਣੀ ਦੇ ਡਿਗਦੇ ਪੱਧਰ ਕਾਰਨ ਪਾਣੀ ਦੇ ਸੰਕਟ ਦੇ ਗੰਭੀਰ ਖਤਰੇ ਸਬੰਧੀ ਲੋਕਾਂ ਨੂੰ ਜਾਣੂ ਕਰਾਇਆ। ਉਨ੍ਹਾਂ ਕਿਹਾ ਕਿ ਜਮੀਨ ਅੰਦਰਲੇ ਪਾਣੀ ਨੂੰ ਉਦਯੋਗਿਕ ਇਕਾਈਆਂ ਵਲੋਂ ਪ੍ਰਦੂਸ਼ਤ ਕੀਤੇ ਜਾਣ ਬਾਰੇ ਮੁਹੱਲਾ ਵਾਸੀਆਂ ਨਾਲ ਗਲਬਾਤ ਕੀਤੀ ਗਈ ਅਤੇ ਉਨ੍ਹਾਂ ਨੂੰ ਪਾਣੀ ਦੀ ਦੁਰ ਵਰਤੋਂ ਨਾ ਕਰਨ ਬਾਰੇ ਜਾਗਰੂਕ ਕੀਤਾ ਗਿਆ।

 

ਇਸ ਦੇ ਨਾਲ ਹੀ ਪਂਜਾਬ ਸਰਕਾਰ ਵਲੋਂ ਵਧਾਏ ਗਏ 8% ਬਿਜਲੀ ਦੇ ਬਿਲਾਂ ਬਾਰੇ ਵਿਸਥਾਰ ਨਾਲ ਗੱਲਨਬਾਤ ਕੀਤੀ ਗਈ ਕਿ ਪੰਜਾਬ ਵਿੱਚ ਦੂਸਰੇ ਸੂਬਿਆਂ ਨਾਲੋਂ ਬਹੁਤ ਜਿਆਦਾ ਰੇਟ ਹਨ ਉਨ੍ਹਾਂ ਜੰਮੂ ਕਸ਼ਮੀਰ ਅਤੇ ਦਿੱਲੀ ਵਰਗੇ ਰਾਜਾ ਦੀਆਂ ਸਰਕਾਰਾਂ ਦੀਆਂ ਉਦਾਹਰਣਾਂ ਦੇ ਕੇ ਬਿਜਲੀ ਪ੍ਰਤੀ ਯੂਨਿਟ ਉਨ੍ਹਾਂ ਰਾਜਾਂ ਦੇ ਬਰਾਬਰ ਕਰਨ ਅਤੇ ਬਿਜਲੀ ਦੇ ਰੇਟ ਫੌਰੀ ਤੌਰ ਤੇ ਘੱਟ ਕੀਤੇ ਜਾਣ ਦੀ ਸਰਕਾਰ ਤੋਂ ਮੰਗ ਕੀਤੀ। ਉਨ੍ਹਾਂ ਬਿਜਲੀ ਦੇ ਬਿਲ਼ਾਂ ਤੇ ਲਾਏ ਜਾਂਦੇ ਹਰ ਪ੍ਰਕਾਰ ਦੇ ਟੈਕਸ ਤੇ ਸੈਸ ਖਤਮ ਕੀਤੇ ਜਾਣ, ਬਿਜਲੀ ਪੈਦਾ ਕਰਨ ਵਾਲੀਆਂ ਪ੍ਰਾਈਵੇਂਟ ਕੰਪਨੀਆਂ ਨਾਲ ਕੀਤੇ ਲੋਕ ਵਿਰੋਧੀ ਫੈਸਲੇ ਰੱਦ ਕੀਤੇ ਜਾਣ, ਬਿਜਲੀ ਬਿੱਲ ਖਪਤਕਾਰਾਂ ਨੂੰ ਹਰ ਮਹੀਨੇ ਜਾਰੀ ਕੀਤੇ ਜਾਣ, ਪਣ-ਬਿਜਲੀ ਤੇ ਸੋਲਰ ਊਰਜਾ ਦੇ ਉਤਪਾਦਨ ਵਿੱਚ ਵਾਧਾ ਕੀਤਾ ਜਾਵੇ ਅਤੇ ਇੰਨ੍ਹਾਂ ਤੇ ਸਬ-ਸਿਡੀ ਦਿੱਤੀ ਜਾਵੇ, ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਨਹਿਰਾਂ, ਸੂਇਆਂ ਦੀ ਪਹਿਲ ਦੇ ਅਧਾਰ ਤੇ ਅਧਾਰ ਤੇ ਸਫਾਈ ਕਰਾਕੇ ਉਂਨ੍ਹਾਂ ਨੂੰ ਚਾਲੂ ਕੀਤਾ ਜਾਵੇ, ਸਾਰੇ ਪ੍ਰਾਂਤ ਵਾਸੀਆਂ ਨੂੰ ਪੀਣ ਵਾਲੇ ਸਾਫ ਪਾਣੀ ਦੀ ਮੁਫਤ ਸਪਲਾਈ ਯਕੀਨੀ ਬਣਾਈ ਜਾਵੇ, ਝੋਨੇ ਦੀ ਤੇ ਹੋਰ ਫਸਲਾਂ ਦੀ ਬਿਜਾਈ ਕਰਾ ਕੇ ਉਸ ਫਸਲ ਦੀ ਸਰਕਾਰੀ ਖ੍ਰੀਦ ਦੀ ਗਰੰਟੀ ਕੀਤੀ ਜਾਵੇ। ਕਾ: ਗੰਗਾ ਪ੍ਰਸਾਦਿ ਨੇ 6 ਅਗਸਤ ਨੂੰ ਡੀ.ਸੀ. ਦਫਤਰ ਅੱਗੇ ੇਦੱਤੇ ਜਾ ਰਹੇ ਧਰਨੇ ਵਿੱਚ ਵੀ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ। ਇਸ ਮੌਕੇ ਮੁਹੱਲਾ ਭੀਮ ਨਗਰ ਵਾਰਡ ਨੰ: 17 ਦੀ ਕੌਸਲਰ ਸ੍ਰੀ ਮਤੀ ਰੀਨਾ ਨੇ ਵੀ ਪਾਣੀ ਅਤੇ ਬਿਜਲੀ ਦੇ ਵਧੇ ਬਿਲਾਂ ਦੇ ਸਬੰਧ ਵਿੱਚ ਆਪਣੇ ਵਿਚਾਰ ਲੋਕਾਂ ਨਾਲ ਸਾਝੇ ਕੀਤੇ ਅਤੇ ਸੰਵੇਦਨਸ਼ੀਲ ਮੁਦਿਆ ਤੇ ਜਾਣਕਾਰੀ ਦੇਣ ਲਈ ਕਾ: ਗੰਗਾ ਪ੍ਰਸਾਦਿ ਨਾਲ ਪਹੁੰਚੀ ਟੀਮ ਦਾ ਧੰਨਵਾਦ ਕੀਤਾ ਤੇ ਉਨ੍ਹਾਂ ਮੁਹੱਲਾ ਵਾਸੀਆਂਥ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਅਤੇ 6 ਅਗਸਤ ਨੂੰ ਡੀ.ਸੀ. ਦਫਤਰ ਦਿੱਤੇ ਜਾ ਰਹੇ ਧਰਨੇ ਵਿੱਚ ਵੱਡੀ ਗਿਣਤੀ ਵਿੱਚ ਪਹੁੰਚਣ ਦਾ ਵਿਸ਼ਵਾਸ਼ ਦਿੱਤਾ। ਇਸ ਮੌਕੇ ਦਵਿੰਦਰ ਸਿੰਘ ਕੱਕੋਂ, ਬਲਵੀਰ ਸਿੰਘ ਸੈਣੀ, ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਵਿਜੈ ਕੁਮਾਰ, ਰਾਮ ਸਰਨ, ਰੰਜਨ, ਸਰਮੋਸ ਦੇਵੀ, ਸੰਜਾਂ ਦੇਵੀ, ਬਬਲੀ ਦੇਵੀ, ਰਿਿਸ ਰਾਣੀ, ਊਦੈ ਪ੍ਰਤਾਪ, ਤਾਪੇਸ਼ਵਰ, ਰਾਜਾ ਰਾਮ ਆਦਿ ਹਾਜਰ ਸਨ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply