ਅੰਮ੍ਰਿਤਸਰ : ਇੰਡੀਗੋ ਏਅਰਲਾਈਨ 10 ਨਵੰਬਰ 2021 ਤੋਂ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਗੋਆ ਲਈ ਰੋਜ਼ਾਨਾ ਸਿੱਧੀਆਂ ਉਡਾਣ ਸ਼ੁਰੂ ਕਰੇਗੀ. ਇਸ ਸਬੰਧੀ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਕਨਵੀਨਰ ਯੋਗੇਸ਼ ਕਾਮਰਾ ਨੇ ਦੱਸਿਆ ਕਿ ਭਾਰਤ ਦੀ ਸਭ ਤੋਂ ਵੱਡੀ ਘੱਟ ਕਿਰਾਏ ਵਾਲੀ ਏਅਰਲਾਈਨ ਇੰਡੀਗੋ ਨੇ ਆਪਣੀ ਵੈੱਬਸਾਈਟ ’ਤੇ ਇਸ ਸਿੱਧੀ ਉਡਾਣ ਲਈ ਬੁਕਿੰਗ ਸ਼ੁਰੂ ਕਰ ਦਿੱਤੀ ਹੈ।
ਉਡਾਣ 6ਈ-6064 ਅੰਮ੍ਰਿਤਸਰ ਤੋਂ ਰਾਤ 10:30 ਵਜੇ ਰਵਾਨਾ ਹੋਵੇਗੀ ਅਤੇ ਅੱਧੀ ਰਾਤ 1:35 ਵਜੇ ਗੋਆ ਦੇ ਡਬੋਲਿਮ ਹਵਾਈ ਅੱਡੇ ’ਤੇ ਪਹੁੰਚੇਗੀ। ਗੋਆ ਤੋਂ ਉਡਾਣ, 6ਈ-6065, ਅੱਧੀ ਰਾਤ 12:05 ਵਜੇ ਰਵਾਨਾ ਹੋਵੇਗੀ ਅਤੇ ਸਵੇਰੇ 3:10 ਵਜੇ ਅੰਮ੍ਰਿਤਸਰ ਪਹੁੰਚੇਗੀ। ਕਾਮਰਾ ਨੇ ਦੱਸਿਆ ਕਿ ਦਿਨ ਵੇਲੇ ਗੋਆ ਦੇ ਹਵਾਈ ਅੱਡੇ ’ਤੇ ਸਲਾਟ ਦੀਆਂ ਮੁਸ਼ਕਲਾਂ ਕਾਰਨ, ਏਅਰਲਾਈਨ ਨੇ ਰੈੱਡ-ਆਈ (ਦੇਰ ਰਾਤ) ਦਾ ਸਮਾਂ ਉਡਾਣ ਦੇ ਸੰਚਾਲਨ ਲਈ ਚੁਣਿਆ ਹੈ।
ਗੋਆ ਹਵਾਈ ਅੱਡੇ ’ਤੇ ਲੈਂਡਿੰਗ/ਟੇਕ-ਆਫ ਸਲਾਟ ਦਿਨ ਵੇਲੇ ਨਵੇਂ ਸੈਕਟਰਾਂ ਨੂੰ ਚਲਾਉਣ ਲਈ ਏਅਰਲਾਈਨਾਂ ਕੋਲ ਉਪਲੱਬਧ ਨਹੀਂ ਹਨ। ਕਾਮਰਾ ਦੇ ਅਨੁਸਾਰ, ਇਸ ਸੈਕਟਰ ਦੀ ਘਰੇਲੂ ਅਤੇ ਅੰਤਰਰਾਸ਼ਟਰੀ ਯਾਤਰੀਆਂ ਦੀ ਲੰਬੇ ਸਮੇਂ ਤੋਂ ਮੰਗ ਹੈ ਅਤੇ ਅੰਮ੍ਰਿਤਸਰ ਦੀ ਸੈਰ-ਸਪਾਟਾ ਆਰਥਿਕਤਾ ਨੂੰ ਵਧਾਉਣ ’ਚ ਮਦਦ ਕਰੇਗਾ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp