ਵੱਡੀ ਖ਼ਬਰ : ਪੰਜਾਬ ਚ ਸਿਆਸੀ ਜੰਗ ਭਖਣ ਦੇ ਆਸਾਰ, ਬਹਿਬਲ ਕਲਾਂ ਗੋਲੀਕਾਂਡ ਵਿੱਚ ਸ਼ਾਮਲ ਐਸ.ਪੀ. ਬਿਕਰਮਜੀਤ ਸਿੰਘ ਨੂੰ ਕੀਤਾ ਬਹਾਲ

ਚੰਡੀਗੜ੍ਹ :
ਬਹਿਬਲ ਕਲਾਂ ਵਿਖ਼ੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੀਆਂ ਸੰਗਤਾਂ ’ਤੇ 14 ਅਕਤੂਬਰ 2015 ਨੂੰ ਗੋਲੀਆਂ ਚਲਾ ਕੇ 2 ਸਿੰਘਾਂ ਨੂੰ ਸ਼ਹੀਦ ਕਰ ਦੇਣ ਦੇ ਮਾਮਲੇ ਵਿੱਚ ਅਪਰਾਧਿਕ ਕੇਸ ਦਾ ਸਾਹਮਣਾ ਕਰ ਰਹੇ ਉਦੋਂ ਦੇ ਫ਼ਰੀਦਕੋਟ ਦੇ ਐਸ.ਪੀ.-ਡੀ. ਬਿਕਰਮਜੀਤ ਸਿੰਘ ਨੂੰ ਪੰਜਾਬ ਸਰਕਾਰ ਨੇ ਬਹਾਲ ਕਰਕੇ ਆਮ ਲੋਕਾਂ ਤੇ ਵਿਰੋਧੀ ਪਾਰਟੀਆਂ ਨੂੰ ਹੈਰਾਨ ਕਰ ਦਿੱਤਾ ਹੈ। ਵਿਰੋਧੀ ਪਾਰਟੀਆਂ ਨੂੰ ਇਕ ਵਾਰ ਫੇਰ ਸਰਗਰਮ ਹੋਣ ਦਾ ਮੁੱਦਾ ਮਿਲ ਗਿਆ ਹੈ। 

ਐਸ.ਪੀ.-ਡੀ. ਬਿਕਰਮਜੀਤ ਸਿੰਘ ਦੀ ਨਵੀਂ ਪੋਸਟਿੰਗ ਦੇ ਹੁਕਮ ਸਨਿਚਰਵਾਰ, 6 ਨਵੰਬਰ ਨੂੰ ਸਰਕਾਰ ਵੱਲੋਂ ਜਾਰੀ ਕੀਤੇ 2 ਆਈ.ਪੀ.ਐਸ. ਅਤੇ 35 ਪੀ.ਪੀ.ਐਸ.ਅਧਿਕਾਰੀਆਂ ਦੀ ਸੂਚੀ ਵਿੱਚ ਸ਼ਾਮਲ ਹੈ । ਇਸ ਸੂਚੀ ਵਿੱਚ 31 ਨੰਬਰ ’ਤੇ ਬਿਕਰਮਜੀਤ ਸਿੰਘ ਦਾ ਨਾਂਅ ਸ਼ਾਮਲ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਮੁਅੱਤਲੀ ਤੋਂ ਬਹਾਲੀ ਉਪਰੰਤ ਪੋਸਟਿੰਗ ਲਈ ਉਪਲਬਧ ਇਸ ਅਧਿਕਾਰੀ ਨੂੰ ਇਕ ਖ਼ਾਲੀ ਅਸਾਮੀ ’ਤੇ ਐਸ.ਪੀ.ਟੈਕਨੀਕਲ ਸੱਪੋਰਟ ਸਰਵਿਸਿਜ਼, ਪੰਜਾਬ, ਚੰਡੀਗੜ੍ਹ ਤਾਇਨਾਤ ਕੀਤਾ ਗਿਆ ਹੈ।

Advertisements

ਬੇਅਦਬੀਆਂ, ਬਹਿਬਲ ਕਲਾਂ ਅਤੇ ਕੋਟਕਪੂਰਾ ਮਾਮਲੇ ’ਤੇ ਪਹਿਲਾਂ ਹੀ ਕਾਂਗਰਸ ਅਤੇ ਵਿਰੋਧੀ ਧਿਰਾਂ ਦੀ ਆਪਸੀ ਦੂਸ਼ਣਬਾਜ਼ੀ ਅਤੇ ਬਿਆਨਬਾਜ਼ੀ ਤੋਂ ਇਲਾਵਾ ਕਾਂਗਰਸ ਦੀ ਭਖ਼ੀ ਹੋਈ ਅੰਦਰੂਨੀ ਜੰਗ ਵਿੱਚ ਵੱਖ-ਵੱਖ ਧਿਰਾਂ ਲਈ ਬਿਕਰਮਜੀਤ ਸਿੰਘ ਦੀ ਬਹਾਲੀ ਅਤੇ ਨਿਯੁਕਤੀ ਇਕ ਹੋਰ ਮੁੱਦਾ ਬਣ ਕੇ ਸਾਹਮਣੇ ਆਈ ਹੈ ਜਿਸ ’ਤੇ ਆਉਂਦੇ ਦਿਨਾਂ ਵਿੱਚ ਸਿਆਸਤ ਹੋਰ ਭਖ਼ ਸਕਦੀ ਹੈ।

Advertisements

ਹਾਲਾਂਕਿ ਪੋਸਟਿੰਗ ਦੇ ਹੁਕਮ ਮੌਜੂਦਾ ਸਰਕਾਰ ਨੇ ਕੀਤੇ ਹਨ ਪਰ ਅਜੇ ਇਹ ਸਪਸ਼ਟ ਨਹੀਂ ਹੈ ਕਿ ਮੁਅੱਤਲੀ ਤੋਂ ਬਹਾਲੀ ਦੇ ਹੁਕਮ ਪਿਛਲੀ ਕੈਪਟਨ ਸਰਕਾਰ ਨੇ ਕੀਤੇ ਸਨ ਜਾਂ ਫ਼ਿਰ ਮੌਜੂਦਾ ਚੰਨੀ ਸਰਕਾਰ ਨੇ ਕੀਤੇ ਹਨ ਪਰ ਇਹ ਜ਼ਰੂੂਰ ਸਾਹਮਣੇ ਆ ਰਿਹਾ ਹੈ ਕਿ ਕੈਪਟਨ ਸਰਕਾਰ ਦੌਰਾਨ ਡੀ.ਜੀ.ਪੀ. ਰਹੇ ਸ੍ਰੀ ਦਿਨਕਰ ਗੁਪਤਾ ਨੇ ਬਿਕਰਮਜੀਤ ਸਿੰਘ ਵੱਲੋਂ ਇਸ ਸੰਬੰਧ ਵਿੱਚ ਦਿੱਤੀ ਅਰਜ਼ੀ ਦੇ ਆਧਾਰ ’ਤੇ ਪੰਜਾਬ ਸਰਕਾਰ ਨੂੰ ‘ਮਨੁੱਖੀ ਪਹੁੰਚ ਅਪਨਾਉਂਦੇ ਹੋਏ’ ਬਿਕਰਮਜੀਤ ਸਿੰਘ ਦੀ ਮੁਅੱਤਲੀ ਦੇ ਹੁਕਮ ਕੈਂਸਲ ਕਰਨ ਅਤੇ ਉਸ ਦੀ ਨੌਕਰੀ ’ਤੇ ਬਹਾਲੀ ਲਈ ਬੇਨਤੀ ਕੀਤੀ ਸੀ। ਇਹ ਵੀ ਕਿਹਾ ਗਿਆ ਸੀ ਕਿ ਐਸ.ਪੀ.ਖਿਲਾਫ਼ 14 ਜੂਨ 2019 ਨੂੰ ਜਾਰੀ ਚਾਰਜਸ਼ੀਟ ਵੀ ਕੈਂਸਲ ਕਰ ਦਿੱਤੀ ਜਾਣੀ ਚਾਹੀਦੀ ਹੈ।

Advertisements

 ਆਪਣੀ ਮੁਅੱਤਲੀ ਨੂੰ ਚੁਣੌਤੀ ਦਿੰਦੇ ਹੋਏ ਬਿਕਰਮਜੀਤ ਸਿੰਘ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਦਾਖ਼ਲ ਕੀਤੀ ਹੋਈ ਹੈ ਜਿਸ ਦਾ ਨਿਪਟਾਰਾ ਅਜੇ ਹੋਣਾ ਹੈ। ਇਸ ਮਾਮਲੇ ਦੀ ਅਗਲੀ ਤਾਰੀਖ਼ ਦਸੰਬਰ ਦੇ ਪਹਿਲੇ ਹਫ਼ਤੇ ਲਈ ਨਿਰਧਾਰਿਤ ਹੈ। ਬਿਕਰਮਜੀਤ ਸਿੰਘ ਦਾ ਦਾਅਵਾ ਹੈ ਕਿ ਹਾਈ ਕੋਰਟ ਨੇ ਉਸ ਦੇ ਹੱਕ ਵਿੱਚ ਨਿਰਦੇਸ਼ ਦਿੱਤੇ ਸਨ ਜਿਸ ਕਰਕੇ ਅਗਲੀ ਤਾਰੀਖ਼ ਤੋਂ ਪਹਿਲਾਂ ਉਸਨੂੰ ਬਹਾਲ ਕੀਤਾ ਗਿਆ ਹੈ।

ਐਸ.ਪੀ. ਬਿਕਰਮਜੀਤ ਸਿੰਘ ਨੂੰ ਐਸ.ਆਈ.ਟੀ. ਦੇ ਸਾਹਮਣੇ ਪੇਸ਼ ਨਾ ਹੋਣ ਅਤੇ ਡਿਊਟੀ ਤੋਂ ਗੈਰ ਹਾਜ਼ਰ ਰਹਿਣਦੇ ਦੋਸ਼ਾਂ ਹੇਠ 2019 ਵਿੱਚ ਮੁਅੱਤਲ ਕੀਤਾ ਗਿਆ ਸੀ। ਵਿਰੋਧੀ ਪਾਰਟੀਆਂਵਿਚ ਇਸ ਮੁਦੇ ਨੂੰ ਲੈ ਕੇ ਸਿਆਸੀ ਜੰਗ ਤੇਜ ਹੋਣ ਦੇ ਆਸਾਰ ਬਣ ਗਏ ਹਨ। 

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply