ਨਵੀਂ ਦਿੱਲੀ : ਨਿਊਜ਼ੀਲੈਂਡ ‘ਚ ਐਤਵਾਰ ਨੂੰ ਸਵੇਰ ਤੋਂ ਇੱਛਾ ਮੌਤ ਕਾਨੂੰਨ ਲਾਗੂ ਹੋ ਗਿਆ ਹੈ, ਯਾਨੀ ਹੁਣ ਲੋਕ ਆਪਣੀ ਮਰਜ਼ੀ ਨਾਲ ਮਰ ਸਕਦੇ ਹਨ। ਇਸ ਤੋਂ ਪਹਿਲਾਂ ਕੋਲੰਬਿਆ, ਕੈਨੇਡਾ, ਆਸਟਰੇਲੀਆ, ਲਗਜਮਰਬਗ, ਸਪੇਨ, ਨੀਦਰਲੈਂਡ ਤੇ ਸਵਿਟਰਜਲੈਂਡ ਵਰਗੇ ਦੇਸ਼ਾਂ ‘ਚ ਇੱਛਾ ਮੌਤ ਨੂੰ ਕਾਨੂੰਨੀ ਤੌਰ ‘ਤੇ ਦਰਜ ਕੀਤਾ ਗਿਆ ਸੀ। ਇਨ੍ਹਾਂ ਸਾਰੇ ਦੇਸ਼ਾਂ ‘ਚ ਮੌਤ ‘ਚ ਸਹਿਯੋਗ ਨਾਲ ਜੁੜੇ ਵੱਖ-ਵੱਖ ਨਿਯਮ ਤੇ ਸ਼ਰਤਾਂ ਹਨ, ਇਸ ਤਰ੍ਹਾਂ ਦੀ ਹੀ ਸ਼ਰਤ ਨਿਊਜ਼ੀਲੈਂਡ ‘ਚ ਰੱਕੀ ਗਈ ਹੈ, ਜਿੱਥੇ ਸਿਰਫ਼ ਲੋਕ ਰਾਏ ਲੈਣੀ, ਜਿਸ ‘ਚ 65 ਜਿਸ ‘ਚ 65 ਫੀਸਦੀ ਤੋਂ ਜ਼ਿਆਦਾ ਲੋਕਾਂ ਨੇ ਇਸ ਦੇ ਪੱਖ ‘ਚ ਵੋਟਾਂ ਦਿੱਤੀਆਂ।
ਨਿਊਜ਼ੀਲੈਂਡ ‘ਚ ਇਸ ਮੁੱਦੇ ‘ਤੇ ਲੰਬੇ ਸਮੇਂ ਤੋਂ ਬਹਿਸ ਚੱਲ ਰਹੀ ਹੈ ਤੇ ਆਖੀਰਕਾਰ ਕਾਨੂੰਨ ਅੱਜ ਤੋਂ ਲਾਗੂ ਵੀ ਹੋ ਰਿਹਾ ਹੈ। ਇਹ ਬੇਸ਼ੱਕ ਸੁਣਨ ‘ਚ ਥੋੜ੍ਹਾ ਅਜੀਬ ਲਗਦਾ ਹੈ ਪਰ ਕੁਝ ਲੋਕਾਂ ਲਈ ਰਾਹਤ ਭਰੀ ਖ਼ਬਰ ਹੈ। 61 ਸਾਲ ਦੇ ਸਟੂਅਰਟ ਆਮਰਸਟ੍ਰਾਂਗ ਪ੍ਰੋਸਟੇਟ ਕੈਂਸਰ ਤੋਂ ਪੀੜਤ ਹੈ, ਜੋ ਲਾਈਲਾਜ ਹੈ। ਆਮਰਸਟ੍ਰਾਂਗ ਦਾ ਕਹਿਣਾ ਹੈ ਕਿ ਹੁਣ ਉਨ੍ਹਾਂ ਨੂੰ ਚਿੰਤਾ ਨਹੀਂ ਹੈ ਕਿ ਉਨ੍ਹਾਂ ਦੀ ਮੌਤ ਕਿਵੇਂ ਹੋਵੇਗੀ, ਕਿਉਂਕਿ ਇੱਛਾ ਮੌਤ ‘ਚ ਦਰਦ ਨਹੀਂ ਹੁੰਦਾ।
ਵਿਦੇਸ਼ਾਂ ‘ਚ ਇਸ ਤਰ੍ਹਾਂ ਦੇ ਮਾਮਲਿਆਂ ਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਹਰ ਸਾਲ 950 ਲੋਕ ਆਪਲਾਈ ਕਰ ਸਕਣਗੇ, ਜਿਨ੍ਹਾਂ ‘ਚੋ 350 ਨੂੰ ਮਰਨ ‘ਚ ਮਦਦ ਕੀਤੀ ਜਾਵੇਗੀ ਪਰ ਅਸਲ ‘ਚ ਕਿੰਨੇ ਲੋਕ ਅਪਲਾਈ ਕਰਦੇ ਹਨ, ਇਸ ਦੇ ਬਾਰੇ ‘ਚ ਅੰਦਾਜਾ ਨਹੀਂ ਲਗਾਇਆ ਜਾ ਸਕਦਾ। ਇਸ ਕੰਮ ਲਈ ਡਾਕਟਰਾਂ ਨੂੰ ਬਕਾਇਦਾ ਟ੍ਰੇਨਿੰਗ ਦਿੱਤੀ ਗਈ ਹੈ, ਹਾਲਾਂਕਿ ਬਹੁਤ ਸਾਰੇ ਡਾਕਟਰ ਇਸ ਦੇ ਵਿਰੋਧ ‘ਚ ਵੀ ਉਤਰੇ ਹਨ। ਇਸ ਦਾ ਮਤਲਬ ਹੈ ਕਿ ਜੇ ਉਚਿੱਤ ਦੇਖ ਭਾਲ ਕੀਤੀ ਜਾਵੇ ਤਾਂ ਜ਼ਰੂਰੀ ਨਹੀਂ ਕਿ ਮਰੀਜ਼ ਨੂੰ ਇੱਛਾ ਮੌਤ ਦੀ ਜ਼ਰੂਰਤ ਪਵੇ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp