ਜਿਲ੍ਹੇ ਦੀਆਂ ਸਬ ਡਵੀਜਨਾਂ ਵਿਚ 12 ਸ਼ਿਕਾਇਤ ਨਿਵਾਰਣ ਕੈਂਪ ਲਗਾਏ- ਐਸ ਐਸ ਪੀ ਗੁਰਦਾਸਪੁਰ
ਗੁਰਦਾਸਪੁਰ ( ਅਸ਼ਵਨੀ ) :– ਡਾ: ਨਾਨਕ ਸਿੰਘ ਸੀਨੀਅਰ ਪੁਲੀਸ ਕਪਤਾਨ ਗੁਰਦਾਸਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਅਤੇ ਇਕਬਾਲਪ੍ਰੀਤ ਸਿੰਘ ਸਹੋਤਾ, ਆਈ ਪੀ ਐਸ , ,ਡੀ ਜੀ ਪੀ ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ਾ ਤਹਿਤ ‘ਰਾਹਤ ਕੈਂਪ ਸਕੀਮ’ ਦੀ ਸ਼ੁਰੂਆਤ ਕੀਤੀ ਗਈ । ਜਿਸ ਦੇ ਤਹਿਤ ਪੰਜਾਬ ਦੇ ਹਰੇਕ ਜਿਲ੍ਹੇ ਦੇ ਐਸ ਐਸ ਪੀ ਵੱਲੋ ਲੋਕਾਂ ਦੀਆਂ ਪੈਡਿੰਗ ਪਈਆਂ ਸ਼ਿਕਾਇਤਾ ਸੁਣ ਕੇ ਉਹਨਾ ਦੀਆਂ ਪੈਡਿੰਗ ਪਈਆਂ ਸ਼ਕਾਇਤਾਂ ਸੁਣ ਕੇ ਉਹਨਾਂ ਦਾ ਮੌਕੇ ਤੇ ਹੀ ਹੱਲ ਕੀਤਾ ਜਾਵੇਗਾ। ਇਸ ਮਿਸ਼ਨ ਤਹਿਤ ਜਿਲ੍ਹਾ ਗੁਰਦਾਸਪੁਰ ਵਿਖੇ ਜਿਲ੍ਹੇ ਦੀਆਂ ਚਾਰ ਸਬ ਡਵੀਜਨਾਂ ਵਿੱਚ 12 ਸ਼ਿਕਾਇਤ ਨਿਵਾਰਣ ਕੈਂਪ ਲਗਾਏ ਗਏ . ਇਹਨਾ ਕੈਂਪਾਂ ਵਿਚ ਐਸ ਐਸ ਪੀ ਸਮੇਤ ਜਿਲ੍ਹੇ ਦੇ ਸਾਰੇ ਗਜਟਿਡ ਅਫਸਰਾਂ ਵੱਲੋ ਦਰਖਾਸ਼ਤਾਂ ਦਾ ਨਿਪਟਾਰੇ ਲਈ ਸ਼ਮੂਲੀਅਤ ਕੀਤੀ ।
ਇਹਨਾ ਕੈਂਪਾਂ ਵਿੱਚ ਗੁਰਦਾਸਪੁਰ ਡਵੀਜਨ ਵੱਲੋ ਕੁਲ 28 ਦਰਖਾਸਤਾਂ ਦਾ ਨਿਪਟਾਰਾ ਕੀਤਾ ਗਿਆ ਜਿਹਨਾ ਵਿਚ ਥਾਣਾ ਸਿਟੀ ਦੀਆਂ 14, ਥਾਣਾ ਸਦਰ ਗੁਰਦਾਸਪੁਰ ਦੀਆਂ 9 ਅਤੇ ਥਣਾ ਤਿੱਬੜ ਦੀਆਂ 5,ਸਬ ਡਿਵੀਜਨ ਦਿਹਾਤੀ ਅਧੀਨ ਥਾਣਾ ਧਾਰੀਵਾਲ ਦੀਆਂ 20, ਥਾਣਾ ਕਾਹਨੂੰਵਾਨ ਦੀਆਂ 9 ਅਤੇ ਥਾਣਾ ਭੈਣੀ ਮੀਆਂ ਖਾਂ ਦੀਆਂ 11, ਸਬ ਡਿਵੀਜਨ ਕਲਾਨੌਰ ਅਧੀਨ ਥਾਣਾ ਕਲਾਨੌਰ ਦੀਆਂ 4 ਅਤੇ ਥਾਣਾ ਘੁੰਮਣ ਦੀਆਂ 4 ਦਰਖਾਸਤਾਂ ਅਤੇ ਸਬ ਡਿਵੀਜਨ ਦੀਨਾਨਗਰ ਅਧੀਨ ਅਧੀਨ ਥਾਣਾ ਦੀਨਾਨਗਰ ਦੀਆਂ 4,ਥਾਣਾਂ ਬਹਿਰਾਮਪੁਰ ਦੀ 1,ਥਾਣਾ ਦੌਰਾਗਲਾ 3 ਅਤੇ ਥਾਣਾ ਪੁਰਾਣਾ ਸ਼ਾਲਾ ਦੀਆਂ 4 ਦਰਖਾਸਤਾਂ ਸਮੇਤ ਕੁਲ 88 ਸ਼ਿਕਾਇਤਾਂ ਦਾ ਮੌਕੇ ਤੇ ਨਿਪਟਾਰਾ ਕੀਤਾ ਗਿਆ ।
ਉਹਨਾ ਅੱਗੇ ਦਸਿਆ ਕਿ ਇਸੇ ਤਰ੍ਹਾਂ ਹਰ ਮਹੀਨੇ ਵਿੱਚ ਹਰੇਕ ਥਾਣੇ ਵਿਚ 2 ਕੈਂਪ ਲਗਾਏ ਜਾਣਗੇ ਜਿਹਨਾ ਵਿਚ ਸੀਨੀਅਰ ਅਫਸਰਾ ਖੁਦ ਲੋਕਾਂ ਦੀਆਂ ਸ਼ਿਕਾਇਤਾ ਸੁਣਨਗੇ ਅਤੇ ਉਹਨਾ ਦਾ ਮੌਕੇ ਹੱਲ ਕਰਨਗੇ ਅਤੇ ਬਣਦਾ ਇੰਨਸਾਫ ਦਿਵਾਇਆ ਜਾਵੇਗਾ। ਇਸ ਸਕੀਮ ਤਹਿਤ ਮਿਤੀ 21 ਨਵੰਬਰ ਦਿਨ ਐਤਵਾਰ ਨੂੰ ਦੁਬਾਰਾ ਰਾਹਤ ਕੈਂਪ ਲਗਾਏ ਜਾਣਗੇ ਅਤੇ ਕੈਂਪਾਂ ਵਿਚ ਦਰਖਾਸਤਾਂ ਦੇ ਨਿਪਟਾਰੇ ਲਈ ਜਿਲ੍ਹੇ ਦੇ ਸਾਰੇ ਗਜਟਿਡ ਅਫਸਰਾਂ ਵੱਲੋ ਸ਼ਮੂਲੀਅਤ ਕੀਤੀ ਜਾਵੇਗੀ। ਪੰਜਾਬ ਸਰਕਾਰ ਵੱਲੋ ਇਹ ਇਕ ਅਹਿਮ ਉਪਰਾਲਾ ਕੀਤਾ ਗਿਆ ਹੈ , ਜਿਸ ਤਹਿਤ ਲੋਕਾਂ ਨੂੰ ਉਹਨਾ ਦੀਆਂ ਮੁਸ਼ਕਲਾਂ ਤੋ ਰਾਹਤ ਦਿਵਾਈ ਜਾਵੇਗੀ, ਇਸ ਲਈ ਲੋਕਾਂ ਨੂੰ ਇਸ ਸਕੀਤ ਦਾ ਵੱਧ ਤੋ ਵੱਧ ਫਾਇਤਾ ਲੈਣਾ ਚਾਹਿਦਾ ਹੈ ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp