ਹੈੱਡਟੀਚਰਜ/ਸੈੰਟਰ ਹੈੱਡਟੀਚਰ ਪ੍ਰਮੋਸ਼ਨਾਂ ਸਬੰਧੀ ਈ.ਟੀ.ਯੂ. ਨੇ ਮੁੜ ਕੀਤੀ ਅਧਿਕਾਰੀਆਂ ਨਾਲ ਮੀਟਿੰਗ

ਹੈੱਡਟੀਚਰਜ/ਸੈੰਟਰ ਹੈੱਡਟੀਚਰ ਪ੍ਰਮੋਸ਼ਨਾਂ ਸਬੰਧੀ ਈ.ਟੀ.ਯੂ. ਨੇ ਮੁੜ ਕੀਤੀ ਅਧਿਕਾਰੀਆਂ ਨਾਲ ਮੀਟਿੰਗ

ਡੀ.ਪੀ.ਆਈ. (ਐਲੀ.) ਪੰਜਾਬ ਵੱਲੋ ਵੀ ਜਿਲ੍ਹਾ ਸਿੱਖਿਆ ਅਫਸਰ ਅੰਮ੍ਰਿਤਸਰ ਨੂੰ ਤੁਰੰਤ ਪ੍ਰਮੋਸ਼ਨਾਂ ਕਰਨ ਲਈ ਕੀਤਾ ਪਾਬੰਧ
ਅੰਮ੍ਰਿਤਸਰ : – ਅੰਮ੍ਰਿਤਸਰ ਜਿਲ੍ਹੇ ਦੇ ਅਧਿਆਪਕਾਂ ਦੀਆਂ ਤਰੱਕੀਆਂ ਸਬੰਧੀ ਰੋਸਟਰ ਰਜਿਸਟਰ ਪ੍ਰਵਾਨਗੀਆਂ ਹੋਣ ਉਪਰੰਤ ਹੁਣ ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ (ਰਜਿ:) ਅੰਮ੍ਰਿਤਸਰ ਵੱਲੋ ਅਧਿਕਾਰੀਆਂ ਨਾਲ ਲਗਾਤਾਰ ਮੀਟਿੰਗਾਂ ਕਰਕੇ ਅੰਮ੍ਰਿਤਸਰ ਜਿਲੇ ਅੰਦਰ ਲੰਮੇ ਸਮੇਂ ਤੋਂ 200 ਦੇ ਕਰੀਬ ਹੈੱਡ ਟੀਚਰਜ /ਸੈੰਟਰ ਹੈੱਡ ਟੀਚਰਜ ਦੀਆਂ ਰੁਕੀਆਂ ਪ੍ਰਮੋਸ਼ਨਾਂ ਤੇ ਜਲਦ ਆਰਡਰ ਕਰਾਉਣ ਲਈ ਵੱਡੇ ਯਤਨ ਕੀਤੇ ਜਾ ਰਹੇ ਹਨ। ਏਸੇ ਤਹਿਤ ਅੱਜ ਈ.ਟੀ.ਯੂ. (ਰਜਿ) ਦਾ ਇੱਕ ਵੱਡੇ ਵਫਦ ਵੱਲੋਂ ਜਿਲਾ ਪ੍ਰਧਾਨ ਸਤਬੀਰ ਸਿੰਘ ਬੋਪਾਰਾਏ ਅਤੇ ਜਤਿੰਦਰ ਸਿੰਘ ਰੰਧਾਵਾ ਦੀ ਅਗਵਾਈ ਹੇਠ ਜਿਲ੍ਹਾ ਸਿੱਖਿਆ ਦਫਤਰ ਅਤੇ ਜਿਲ੍ਹਾ ਭਲਾਈ ਵਿਭਾਗ ਦਫਤਰ ਵਿਖੇ ਪਹੁੰਚ ਕੇ ਸਬੰਧਤ ਅਧਿਕਾਰੀਆਂ ਨਾਲ ਮੀਟਿੰਗਾਂ ਕੀਤੀਆਂ ਗਈਆਂ ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਯੂਨੀਅਨ ਵੱਲੋ ਉੱਚ ਅਧਿਕਾਰੀਆ ਨਾਲ ਕੀਤੀਆਂ ਮੀਟਿੰਗਾਂ ਤਹਿਤ ਅਤੇ ਹੁਣ ਫਿਰ ਡੀ.ਪੀ.ਆਈ. (ਐਲੀ.) ਵੱਲੋਂ 11ਨਵੰਬਰ ਤੱਕ ਪ੍ਰਮੋਸ਼ਨਾ ਕਰਨ ਦੇ ਲਿਖਤੀ ਆਦੇਸ਼ ਤਹਿਤ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸੁਸ਼ੀਲ ਕੁਮਾਰ ਤੁਲੀ ਤੋੰ ਮੰਗ ਕੀਤੀ ਕਿ ਅੰਮ੍ਰਿਤਸਰ ਦੇ ਅਧਿਆਪਕਾਂ ਦੀ ਤੁਰੰਤ ਸਟੇਸ਼ਨ ਚੋਣ ਕਰਵਾਕੇ ਆਰਡਰ ਦਿੱਤੇ ਜਾਣ। ਜਿਸ ਤੇ ਆਪਣੀ ਸਥਿਤੀ ਸਪੱਸ਼ਟ ਕਰਦਿਆਂ ਜਿਲ੍ਹਾ ਸਿੱਖਿਆ ਅਫਸਰ ਨੇ ਦੱਸਿਆ ਕਿ ਹੈੱਡ ਟੀਚਰਜ ਪ੍ਰਮੋਸ਼ਨਾਂ ਜਲਦ ਕਰਨ ਲਈ ਦਫਤਰ ਦ‍ਾ ਸਬੰਧਿਤ ਡੀਲਿੰਗ ਸਟਾਫ ਲਗਾਤਾਰ ਕੰਮ ਕਰ ਰਿਹਾ ਹੈ ਅਤੇ ਅਧਿਆਪਕਾਂ ਨੂੰ ਜਲਦ ਸਟੇਸ਼ਨ ਚੋਣ ਲਈ ਬੁਲਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਸੈਂਟਰ ਹੈਡ ਟੀਚਰਜ ਦੀਆਂ ਪ੍ਰੋਮੋਸ਼ਨਾ ਸਬੰਧੀ ਵੀ ਰੋਸਟਰ ਦੀ ਪ੍ਰਵਾਨਗੀ ਉਪਰੰਤ ਜਲਦ ਹੀ ਉਹ ਪ੍ਰਮੋਸ਼ਨਾਂ ਵੀ ਕਰ ਦਿੱਤੀਆਂ ਜਾਣਗੀਆਂ।
ਆਗੂਆ ਨੇ ਅੱਗੇ ਦੱਸਿਆ ਕਿ ਈ.ਟੀ. ਯੂ. (ਰਜਿ. ) ਵੱਲੋ ਹਮੇਸ਼ਾ ਐਲੀਮੈਂਟਰੀ ਅਧਿਆਪਕਾਂ ਦੀਆਂ ਪ੍ਰਮੋਸ਼ਨਾ ਲਈ ਪਿਛਲੇ ਸਮੇਂ ਤੋ ਲਗਾਤਾਰ ਸੰਘਰਸ਼ ਕਰਦਿਆਂ ਲੰਮਾ ਸਮਾਂ ਭੁੱਖ ਹੜਤਾਲ ਰੱਖ ਕੇ ਅਤੇ ਅਧਿਕਾਰੀਆਂ ਨਾਲ ਲਗਾਤਾਰ ਮੀਟਿੰਗਾਂ ਕਰਕੇ ਪ੍ਰਮੋਸ਼ਨਾ ਚਾਲੂ ਕਰਵਾਈਆਂ ਗਈਆਂ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਦੌਰਾਨ ਜਥੇਬੰਦੀ ਦੇ ਜਿਲਾ ਪ੍ਰਧਾਨ ਸਤਬੀਰ ਸਿੰਘ ਬੋਪਾਰਏ ਦੀ ਅਗਵਾਈ ਹੇਠ ਸਮੁੱਚੀ ਜਿਲਾ ਕਮੇਟੀ ਨੇ ਇਹ ਫੈਸਲਾ ਕੀਤਾ ਹੈ ਕਿ ਜੇਕਰ 11 ਤੋੰ ਪਹਿਲਾਂ ਸਾਡੇ ਅਧਿਆਪਕਾਂ ਦੇ ਆਰਡਰ ਨਹੀ ਹੁੰਦੇ ਤਾਂ ਯੂਨੀਅਨ ਇਨ੍ਹਾਂ ਪ੍ਰਮੋਸ਼ਨਾਂ ਚ ਅੜਿੱਕਾ ਬਣਨ ਵਾਲੇ ਵਿਅਕਤੀ ਖ਼ਿਲਾਫ਼ ਵੱਡਾ ਸੰਘਰਸ਼ ਵਿੱਢੇਗੀ ਜੋ ਆਰਡਰ ਹੋਣ ਦੇ ਦਿਨ ਤੱਕ ਜਾਰੀ ਰਹੇਗਾ। ਆਗੂਆ ਨੇ ਇਹ ਵੀ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਕੱਲ੍ਹ ਵੱਖ- ਵੱਖ ਯੂਨੀਅਨਾਂ ਦੇ ਨੁਮਾਇੰਦਿਆਂ ਦੀ ਇੱਕ ਮੀਟਿੰਗ ਵੀ ਬੁਲਾਈ ਗਈ ਹੈ ਤਾਂ ਜੋ ਕੋਈ ਵੀ ਅਬਜੈਕਸ਼ਨ ਨਾ ਰਹੇ। ਇਸ ਦੌਰਾਨ ਈ.ਟੀ.ਯੂ. (ਰਜਿ.) ਵੱਲੋ ਪ੍ਰਮੋਸ਼ਨਾਂ ਦੀ ਚੱਲ ਰਹੀ ਪ੍ਰਕ੍ਰਿਆ ਸਬੰਧੀ ਅਧਿਕਾਰੀਆਂ ਨਾਲ ਰਾਬਤਾ ਰੱਖਣ ਲਈ ਇੱਕ ਕਮੇਟੀ ਦਾ ਵੀ ਗਠਨ ਵੀ ਕੀਤਾ ਗਿਆ।
ਇਸ ਮੌਕੇ ਉਪਰੋਕਤ ਤੋਂ ਇਲਾਵਾ ਗੁਰਿੰਦਰ ਸਿੰਘ ਘੁੱਕੇਵਾਲੀ,ਨਵਦੀਪ ਸਿੰਘ,ਸੁਖਜਿੰਦਰ ਸਿੰਘ ਹੇਰ, ਸੁਖਦੇਵ ਸਿੰਘ ਵੇਰਕਾ, ਜਸਵਿੰਦਰਪਾਲ ਸਿੰਘ ਜੱਸ, ਲਖਵਿੰਦਰ ਸਿੰਘ ਦਹੂਰੀਆਂ, ਲਖਵਿੰਦਰ ਸਿੰਘ ਸੰਗੂਆਣਾ, ਪਰਮਬੀਰ ਸਿੰਘ ਵੇਰਕਾ, ਸੁਖਜੀਤ ਸਿੰਘ ਭਕਨਾ, ਭੁਪਿੰਦਰ ਸਿੰਘ ਠੱਠੀਆਂ, ਮਨਿੰਦਰ ਸਿੰਘ , ਜਤਿੰਦਰ ਸਿੰਘ ਲਾਵੇਂ, ਮਨਪ੍ਰੀਤ ਸਿੰਘ,ਹਰਚਰਨ ਸਿੰਘ ਸ਼ਾਹ, ਰਜਿੰਦਰ ਰਾਜਾਸਾਂਸੀ, ਗੁਰਲਾਲ ਸਿੰਘ ਸੋਹੀ, ਗੁਰਮੁੱਖ ਸਿੰਘ ਕੌਲੋਵਾਲ,ਦਵਿੰਦਰ ਕੁਮਾਰ, ਗੁਰਵਿੰਦਰ ਸਿੰਘ,ਮਨਜੀਤ ਸਿੰਘ ਬੱਗਾ, ਸੁਰਿੰਦਰ ਸਿੰਘ ,ਗੁਰਜੀਤ ਸਿੰਘ, ਨਵਦੀਪ ਸਿੰਘ ਵਿਰਕ, ਅਤੇ ਹੋਰ ਆਗੂ ਹਾਜ਼ਰ ਸਨ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply