ਵੱਡੀ ਖ਼ਬਰ : ਬੋਰਡ ਵੱਲੋਂ ਪ੍ਰੈਕਟੀਕਲ ਦਾ ਸ਼ਡਿਊਲ ਵੀ ਜਾਰੀ, ਹਦਾਇਤਾਂ ਦੀ ਪਾਲਣਾ ਨਾ ਕਰਨ ’ਤੇ ਸਬੰਧਤ ਸਕੂਲਾਂ ਖ਼ਿਲਾਫ਼ ਹੋਵੇਗੀ ਕਾਰਵਾਈ, 50,000 ਰੁਪਏ ਦਾ ਜੁਰਮਾਨਾ ਵੀ ਭੁਗਤਣਾ ਪਵੇਗਾ

ਚੰਡੀਗੜ੍ਹ : ਸੀਬੀਐਸਈ ਸਕੂਲਾਂ ਚ 17 ਨਵੰਬਰ ਤੋਂ 10ਵੀਂ ਜਮਾਤ ਦੀਆਂ ਪਹਿਲੀਆਂ ਪ੍ਰੀਖਿਆਵਾਂ ਤੇ 16 ਨਵੰਬਰ ਤੋਂ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਸ਼ੁਰੂ ਹੋ ਰਹੀਆਂ ਹਨ । ਜਿਸ ਲਈ ਬੋਰਡ ਵੱਲੋਂ ਪ੍ਰੈਕਟੀਕਲ ਦਾ ਸ਼ਡਿਊਲ ਵੀ ਜਾਰੀ ਕਰ ਦਿੱਤਾ ਗਿਆ ਹੈ। ਅਜਿਹੇ ‘ਚ ਸਕੂਲਾਂ ਨੂੰ 23 ਦਸੰਬਰ ਤਕ ਪ੍ਰੈਕਟੀਕਲ ਅਸੈਸਮੈਂਟ ਪੂਰਾ ਕਰਨਾ ਹੋਵੇਗਾ। ਇਸ ਦੌਰਾਨ ਪ੍ਰੈਕਟੀਕਲ ਕਰਵਾਉਣ ਦੇ ਨਾਲ-ਨਾਲ ਸਕੂਲਾਂ ਨੂੰ ਇਹ ਵੀ ਧਿਆਨ ਵਿਚ ਰੱਖਣਾ ਹੋਵੇਗਾ ਕਿ ਵਿਦਿਆਰਥੀਆਂ ਦੀ ਗਿਣਤੀ ਦੇ ਨਾਲ-ਨਾਲ ਉਨ੍ਹਾਂ ਦੇ ਮੁਲਾਂਕਣ ਵਾਲੇ ਦਿਨ ਪ੍ਰੈਕਟੀਕਲ ਦੇ ਅੰਕ ਅਪਲੋਡ ਕੀਤੇ ਜਾਣ। ਸਕੂਲਾਂ ਨੂੰ ਵਿਦਿਆਰਥੀਆਂ ਦੇ ਨੰਬਰ ਅਪਲੋਡ ਕਰਨ ਲਈ ਸਮਾਂ ਸੀਮਾ ਦਾ ਵੀ ਧਿਆਨ ਰੱਖਣਾ ਹੋਵੇਗਾ।

ਜੇਕਰ ਕਿਸੇ ਕਾਰਨ ਸਕੂਲਾਂ ਵੱਲੋਂ ਨੰਬਰ ਅਪਲੋਡ ਨਹੀਂ ਕੀਤੇ ਜਾਂਦੇ ਹਨ ਤੇ ਉਸ ਤੋਂ ਬਾਅਦ ਦੂਜੀ ਟਰਮ ਦੇ ਪ੍ਰੈਕਟੀਕਲ ਆਉਂਦੇ ਹਨ ਤਾਂ ਉਨ੍ਹਾਂ ਦੇ ਹਿਸਾਬ ਨਾਲ ਉਹ ਨੰਬਰ ਅਪਲੋਡ ਕਰ ਦਿੱਤੇ ਜਾਣਗੇ। ਜੇਕਰ ਅਜਿਹਾ ਹੈ ਤਾਂ ਉਨ੍ਰਾਂ ਨੂੰ ਬੋਰਡ ਦੁਆਰਾ ਅੰਤਿਮ ਅੰਕ ਮੰਨਿਆ ਜਾਵੇਗਾ।

Advertisements

ਇੰਨਾ ਹੀ ਨਹੀਂ ਬੋਰਡ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਨਾ ਕਰਨ ’ਤੇ ਸਬੰਧਤ ਸਕੂਲ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ। ਇਸ ਕਾਰਵਾਈ ਤਹਿਤ ਸਕੂਲ ਨੂੰ 50,000 ਰੁਪਏ ਦਾ ਜੁਰਮਾਨਾ ਵੀ ਭੁਗਤਣਾ ਪਵੇਗਾ ਤੇ ਸਕੂਲ ਦੀ ਮਾਨਤਾ ‘ਤੇ ਵੀ ਪੁੱਛਗਿੱਛ ਕੀਤੀ ਜਾਵੇਗੀ। ਜਿਸ ਤਹਿਤ ਬੋਰਡ ਵੱਲੋਂ ਸਬੰਧਤ ਸਕੂਲ ਖ਼ਿਲਾਫ਼ ਅਗਲੀ ਕਾਰਵਾਈ ਕੀਤੀ ਜਾਵੇਗੀ। 

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply