ਜਲੰਧਰ : ਵਿਜੀਲੈਂਸ ਬਿਊਰੋ ਜਲੰਧਰ ਦੀ ਟੀਮ ਨੇ ਥਾਣਾ ਭਾਰਗੋ ਕੈਂਪ ਦੇ ਐੱਸਐੱਚਓ ਨੂੰ ਫੌਜ ਵਿੱਚੋਂ ਟੈਕਨੀਸ਼ੀਅਨ ਦੇ ਪਦ ਤੋਂ ਰਿਟਾਇਰ ਹੋਏ ਇਕ ਵਿਅਕਤੀ ਕੋਲੋਂ ਦੱਸ ਹਜ਼ਾਰ ਰੁਪਏ ਵੱਢੀ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐੱਸ ਐੱਸ ਪੀ ਵਿਜੀਲੈਂਸ ਬਿਊਰੋ ਯੂਨਿਟ ਜਲੰਧਰ ਦਲਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਉਨ੍ਹਾਂ ਨੂੰ ਦਲਜਿੰਦਰ ਸਿੰਘ ਵਾਸੀ ਨਿਊ ਮਾਡਲ ਹਾਊਸ ਜੋ ਕਿ ਫੌਜ ਵਿਚੋਂ ਟੈਕਨੀਸ਼ੀਅਨ ਦੇ ਪਦ ਤੇ ਰਿਟਾਇਰ ਹੋਇਆ ਹੈ ਨੇ ਸ਼ਿਕਾਇਤ ਦਿੱਤੀ ਸੀ ਕਿ ਫੌਜ ਵਿੱਚੋਂ ਰਿਟਾਇਰਮੈਂਟ ਤੋਂ ਬਾਅਦ ਉਹ ਇਕ ਟ੍ਰੈਵਲ ਏਜੰਸੀ ਖੋਲ੍ਹਣਾ ਚਾਹੁੰਦਾ ਸੀ ਜਿਸ ਦੀ ਵੈਰੀਫਿਕੇਸ਼ਨ ਰਿਪੋਰਟ ਲਈ ਉਸ ਨੇ ਥਾਣਾ ਭਾਰਗੋ ਕੈਂਪ ਵਿੱਚ ਦਰਖਾਸਤ ਦਿੱਤੀ ਸੀ ਪਰ ਥਾਣਾ ਭਾਰਗੋ ਕੈਂਪ ਦੇ ਸਬ ਇੰਸਪੈਕਟਰ ਬਲਬੀਰ ਕੁਮਾਰ ਨੇ ਉਸ ਦੀ ਰਿਪੋਰਟ ਨੂੰ ਨੈਗੇਟਿਵ ਲਿਖ ਕੇ ਵਾਪਸ ਭੇਜ ਦਿੱਤਾ ਤਾਂ ਉਹ ਜਾ ਕੇ ਸਬ ਇਸਪੈਕਟਰ ਬਲਬੀਰ ਕੁਮਾਰ ਨੂੰ ਮਿਲਿਆ ਜਿਸ ਨੇ ਦੱਸਿਆ ਕਿ ਜਦ ਤਕ ਉਹ ਥਾਣਾ ਮੁਖੀ ਗੁਰਦੇਵ ਸਿੰਘ ਨੂੰ ਦੱਸ ਹਜ਼ਾਰ ਰੁਪਏ ਦੀ ਵੱਢੀ ਨਹੀਂ ਦੇਵੇਗਾ ਤਦ ਤਕ ਉਸ ਦੀ ਰਿਪੋਰਟ ਪਾਜ਼ਟਿਵ ਨਹੀਂ ਭੇਜੀ ਜਾਵੇਗੀ ।
ਇਸ ਤੋਂ ਬਾਅਦ ਉਹ ਐਸਐਚਓ ਗੁਰਦੇਵ ਸਿੰਘ ਨੂੰ ਵੀ ਮਿਲਿਆ ਜਿਸ ਨੇ ਉਸ ਦੀ ਰਿਪੋਰਟ ਪਾਜ਼ਟਿਵ ਭੇਜਣ ਲਈ ਦੱਸ ਹਜ਼ਾਰ ਰੁਪਏ ਦੀ ਮੰਗ ਕੀਤੀ।ਪਰ ਦਲਜਿੰਦਰ ਸਿੰਘ ਉਨ੍ਹਾਂ ਨੂੰ ਵੱਢੀ ਨਹੀਂ ਦੇਣਾ ਚਾਹੁੰਦਾ ਸੀ ਜਿਸ ਲਈ ਉਸ ਨੇ ਇਸ ਦੀ ਸ਼ਿਕਾਇਤ ਵਿਜੀਲੈਂਸ ਦੀ ਟੀਮ ਨੂੰ ਕੀਤੀ।
ਜਿਸ ਤੇ ਡੀ ਐੱਸ ਪੀ ਦਲਬੀਰ ਸਿੰਘ ਦੀ ਅਗਵਾਈ ਹੇਠ ਵਿਜੀਲੈਂਸ ਬਿਊਰੋ ਦੀ ਟੀਮ ਨੇ ਸਰਕਾਰੀ ਗਵਾਹਾਂ ਦੇ ਨਾਲ ਵੀਰਵਾਰ ਸ਼ਾਮ ਥਾਣਾ ਭਾਰਗੋ ਕੈਂਪ ਵਿੱਚ ਟ੍ਰੈਪ ਲਗਾ ਦਿੱਤਾ ਜਿੱਦਾਂ ਹੀ ਦਲਜਿੰਦਰ ਸਿੰਘ ਨੇ ਥਾਣਾ ਮੁਖੀ ਗੁਰਦੇਵ ਸਿੰਘ ਨੂੰ ਦੱਸ ਹਜ਼ਾਰ ਰੁਪਏ ਦੀ ਵੱਢੀ ਦਿੱਤੀ ਤਾਂ ਵਿਜੀਲੈਂਸ ਦੀ ਟੀਮ ਨੇ ਛਾਪੇਮਾਰੀ ਕਰਕੇ ਐਸਐਚਓ ਨੂੰ ਗਿਰਫਤਾਰ ਕਰਕੇ ਉਸ ਦੇ ਕਬਜ਼ੇ ਵਿੱਚੋਂ ਰੰਗ ਲੱਗੇ ਦਸ ਹਜ਼ਾਰ ਰੁਪਏ ਬਰਾਮਦ ਕਰ ਲਏ।ਐੱਸ ਐੱਸ ਪੀ ਢਿੱਲੋਂ ਨੇ ਦੱਸਿਆ ਕਿ ਫੜੇ ਗਏ ਰਿਸ਼ਵਤਖੋਰ ਐਸਐਚਓ ਦੇ ਖ਼ਿਲਾਫ਼ ਭ੍ਰਿਸ਼ਟਾਚਾਰ ਐਕਟ ਦੇ ਅਧੀਨ ਮਾਮਲਾ ਦਰਜ ਕਰ ਦਿੱਤਾ ਗਿਆ ਹੈ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp