ਫਸਿਲੀਟੀ ਦੇ ਨਾਮ ਉਤੇ ਸਰਕਾਰੀ ਸੇਵਾ ਕੇਂਦਰਾਂ ਵਿਚ ਪੈਸੇ ਵਟੋਰਨੇ ਗੈਰ ਸੰਵਿਧਾਨਕ ਤੇ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ : ਧੀਮਾਨ

ਪੰਜਾਬ  ਕਾਂਗਰਸ ਸਰਕਾਰ ਸੇਵਾ ਦੇ ਨਾਮ ਉਤੇ ਲੋਕਾਂ ਦੀ ਕਰਵਾ ਰਹੀ ਆਰਥਿਕ ਲੁੱਟ, ਸੇਵਾ ਕੇਂਦਰ ਅੱਗੇ ਕੀਤਾ ਰੋਸ ਮੁਜਾਹਰਾ।
HOSHIARPUR ( Navneet )  : ਲੇਬਰ ਪਾਰਟੀ ਵਲੋਂ ਸੇਵਾ ਕੇਂਦਰਾਂ ਵਿਚ ਸੰਵਿਧਾਨਕ ਅਜ਼ਾਦੀ ਤੇ ਲੋਕ ਸੇਵਾਵਾਂ ਦਾ ਖਾਤਮਾ ਕਰਕੇ ਸੇਵਾ ਕੇਂਦਰਾਂ ਵਿਚ ਪੰਜਾਬ ਦੀ ਕਾਂਗਰਸ ਸਰਕਾਰ ਵਲੋਂ ਅਕਾਲੀ ਭਾਜਪਾ ਦੇ ਪੱਗ ਚਿਨ੍ਹਾਂ ਉਤੇ ਚਲ ਕੇ ਸਾਰੀਆਂ ਸੰਵਿਧਾਨਕ ਸੇਵਾਵਾਂ ਦਾ ਗੈਰ ਕਨੂੰਨੀ ਤੋਰ ਤੇ ਵਪਾਰੀਕਰਨ ਕਰਨ ਅਤੇ ਸੇਵਾ ਵਿਚ ਹਰ ਰੋਜ਼ ਸਰਬਰ ਡਾਉਣ ਰਹਿਣ ਅਤੇ ਅਧਾਰ ਕਾਰਡ ਬਨਾਉਣ ਵਿਚ ਮਾਹਿਲਪੁਰ ਸੇਵਾ ਕੇਂਦਰ ਵਿਚ ਪਿਛੱਲੇ 10 ਦਿਨਾਂ ਤੋਂ ਠੱਪ ਪਈਆਂ ਸੇਵਾਵਾਂ ਨੂੰ ਲੈ ਕੇ ਪਾਰਟੀ ਪ੍ਰਧਾਨ ਜੈ ਗੋਪਾਲ ਧੀਮਾਨ ਦੀ ਅਗਵਾਈ ਵਿਚ ਪੰਜਾਬ ਸਰਕਾਰ ਦੀਆਂ ਭ੍ਰਿਸ਼ਟ ਸੇਵਾਵਾਂ ਦੇ ਨਾਮ ਉਤੇ ਕੀਤੀ ਜਾ ਰਹੀ ਲੁੱਅ ਦੇ ਵਿਰੋਧ ਵਿਚ ਰੋਸ ਮੁਜਾਹਰਾ ਕੀਤਾ ਤੇ ਕਿਹਾ ਕਿ 5 ਮਿੰਟ ਦੇ ਕੰਮ ਕਰਵਾਉਣ ਲਈ 5,5 ਦਿਨ ਚੱਕਰ ਅਤੇ ਜੇਬਾਂ ਵਿਚੋਂ ਪੈਸੇ ਖਰਚ ਕਰਨੇ ਪੈਂਦੇ ਹਨ ਤੇ ਟੋਕਨ ਲੈਣ ਲਈ ਸਵੇਰੇ 7, 7 ਵਜੇ ਭੁੱਖ ਨਿਭਾਣੇ ਲਾਇਨਾ ਵਿਚ ਆ ਕੇ ਲਗਣਾ ਪੈ ਰਿਹਾ ਹੈ।

ਕਿੰਨੀ ਬਿਡੰਮਬਨਾ ਹੈ ਕਿਕ ਦੇ ਸਰਬਰ ਡਾਉਣ, ਕਿਤੇ ਨੈਟ ਬੰਦ, ਕਿਤੇ ਕੰਮ ਦੀ ਸਪੀਡ ਘੱਟ ਅਤੇ ਫਿਰ ਸਾਰਾ ਸਾਰਾ ਦਿਨ ਕੰਮ ਕਰਵਾਉਣ ਲਈ ਲੰਬਾ ਇੰਤਜਾਰ ਕਰਨਾ ਪੈਂਦਾ ਹੈ ਤੇ ਕਈ ਵਾਰੀ ਤਾਂ ਲੋਕਾਂ ਨੂੰ ਥੱਲੇ ਹੀ ਫਰਸ਼ ਉਤੇ ਬੈਠਣਾ ਪੈਂਦਾ ਹੈ।ਧੀਮਾਨ ਨੇ ਦਸਿਆ ਕਿ ਬਹੁਤ ਸਾਰੇ ਲੋਕ ਅਪਣੀ ਦਿਹਾੜੀ ਤੋੜ ਕੇ ਕੰਮ ਕਰਵਾਉਣ ਆਉਂਦੇ ਹਨ ਤੇ ਸਰਕਾਰ ਨੇ ਲੋਕਾਂ ਦੀ ਲੁੱਟ ਕਰਵਾਉਣ ਲਈ ਬੇਲੋੜੇ ਸਰਟੀਫਿਕੇਟ ਸੇਵਾ ਕੇਂਦਰਾਂ ਦੁਆਰਾ ਬਨਾਉਣ ਦੇ ਹੁਕਮ ਦਿਤੇ ਹੋਏ ਹਨ।ਧੀਮਾਨ ਨੇ ਦਸਿਆ ਕਿ ਐਸ ਸੀ, ਬੀ ਸੀ ਦਾ ਸਰਟੀਕਿਫਕੇਟ ਬਨਾਉਣ ਲਈ ਸਰਕਾਰੀ ਫੀਸ ਜੀਰੋ ਹੈ ਪਰ ਸੇਵਾ ਕੇਂਦਰ ਅੰਦਰ 50 ਰੁ: ਫਸਿਲੀਟੀ ਦੇ ਨਾਮ ਵੁਤੇ ਫੀਸ ਲਈ ਜਾਂਦੀ ਹੈ ਅਤੇ ਕਈ ਵਾਰੀ ਸਰਕਾਰ ਸੇਵਾ ਕੇਂਦਰਾਂ ਦੀਆਂ ਫੀਸਾਂ ਵਧਾਉਣ ਲਈ ਹੁਕਮ ਵੀ ਜਾਰੀ ਕਰ ਚੁੱਕੀ ਹੈ।ਕਿੰਨੀ ਘਨਾਉਣੀ ਸਰਕਾਰਾਂ ਦੀਆਂ ਚਾਲਾਂ ਹਨ ਕਿ ਸੇਵਾ ਅਤੇ ਫਸਿਲੀਟੀ ਦੇ ਨਾਮ ਉਤੇ ਸਰਕਾਰਾਂ ਜਬਰਦਸਤੀ ਲੋਕਾਂ ਦੀ ਆਰਥਿਕ ਲੁੱਟ ਕਰ ਰਹੀਆਂ ਤੇ ਇਹ ਸਭ ਕੁਝ ਯੋਜਨਾਵਧ ਤਰੀਕੇ ਨਾਲ ਲੋਕਾਂ ਦਾ ਸੋਸ਼ਨ ਕੀਤਾ ਜਾ ਰਿਹਾ ਹੈ।ਜਦੋਂ ਸੇਵਾ ਕੇਂਦਰ ਹੋਂਦ ਵਿਚ ਆਏ ਤਾਂ ਉਨ੍ਹਾਂ ਸਾਰੇ ਕੇਂਦਰਾਂ ਵਿਚ ਸਰਕਾਰੀ ਫੀਸਾਂ ਅਤੇ ਸੇਵਾ ਕੇਂਦਰਾਂ ਦੁਆਰਾ ਲਈ ਜਾਂਦੀ ਫਸਿਲੀਟੇਸ਼ਨ ਚਾਰਜ ਦੀਆਂ ਸਾਰੀਆਂ ਦਰਾਂ ਦਾ ਬੋਰਡ ਲੱਗਾ ਹੁੰਦਾ ਸੀ ਪਰ ਲੋਕਾਂ ਤੋਂ ਚੋਰੀ ਰਖਣ ਦੀ ਥਾਂ ਸਭ ਕੁਝ ਅਲੋਪ ਹੀ ਕਰ ਦਿਤਾ ਗਿਆ ਹੈ ਤਾਂ ਕਿ ਲੋਕਾਂ ਨੂੰ ਪਤਾ ਨਾ ਲੱਗ ਸਕੇ ਕਿ ਸਰਕਾਰਾਂ ਕਿਵੇਂ ਆਰਥਿਕ ਸੋਸ਼ਨ ਕਰ ਦੀਆਂ ਹਨ।

Advertisements

 

 

ਧੀਮਾਨ ਨੇ ਕਿਹਾ ਕਿ ਸਰਕਾਰੀ ਭ੍ਰਿਸ਼ਟਾਚਾਰ ਅਤੇ ਉਨ੍ਹਾਂ ਦੀ ਸਵਾਰਥੀ ਭਾਵਨਾ ਨੇ ਸਰਕਾਰੀ ਖਜ਼ਾਨੇ ਦਾ ਕਰੋੜਾਂ ਰੁਪਇਆ ਸੇਵਾ ਕੇਂਦਰਾਂ ਦੀ ਲੁੱਟ ਵਿਉਂਤਬੰਦੀ ਉਤੇ ਬਰਵਾਦ ਕੀਤਾ, ਅਜ ਵੱਡੇ ਪਧੱਰ ਤੇ ਬੰਦ ਪਏ ਸੇਵਾ ਕੇਂਦਰਾਂ ਵਿਚ ਉਲੂ ਬੋਲਦੇ ਨਜਰ ਆ ਰਹੇ ਹਨ।ਧੀਮਾਨ ਸਰਕਾਰ ਤੋਂ ਮੰਗ ਕੀਤੀ ਕਿ ਸੇਵਾ ਕੇਂਦਰਾਂ ਦੀ ਥਾਂ ਸਰਕਾਰੀ ਸਾਰੇ ਦਫਤਰਾਂ ਵਿਚ ਇਨ੍ਹਾਂ ਮੁਲਾਜਮਾ ਦੀ ਭਰਤੀ ਕੀਤੀ ਜਾਵੇ ਅਤੇ ਹਰੇਕ ਦਫਤਰ ਵਿਚ ਰੀਸੈਪਸ਼ਨ ਕਾਊਂਟਰ ਬਨਾਇਆ ਜਾਵੇ ਤੇ ਲੋਕਾਂ ਦੇ ਕੰਮ ਸਿੱਧੇ ਤੋਰ ਤੇ ਸਰਕਾਰੀ ਦਫਤਰਾਂ ਵਿਚ ਸ਼ੁਰੂ ਹੋਣ ਤੇ ਅਜਿਹਾ ਹੋਣ ਨਾਲ ਲੋਕਾਂ ਦੀ ਆਰਥਿਕ ਲੁੱਟ ਵੀ ਬੰਦ ਹੋਵੇਗੀ ਤੇ ਲੋਕਾਂ ਦੇ ਕੰਮ ਵੀ ਸਮੇਂ ਤੋਂ ਪਹਿਲਾਂ ਬਿਨ੍ਹਾਂ ਕਿਸੇ ਖਜ਼ਲ ਖਰਾਬੀ ਤੋਂ ਜਲਦੀ ਹੋਣਗੇ।ਧੀਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੇਵਾ ਕੇਂਦਰਾਂ ਵਿਚ ਲਏ ਜਾਂਦੇ ਫਸਿਲੀਟੀ ਦੇ ਨਾਮ ਉਤੇ ਫੀਸਾਂ ਦੀ ਡੱਟ ਕੇ ਵਿਰੋਧ ਕਰਨ, ਕਿਉਂਕਿ ਸਭ ਕੁਝ ਗੈਰ ਸੰਵਿਧਾਨਕ ਤਰੀਕੇ ਨਾਲ ਸਰਕਾਰੀ ਧੰਦਾ ਚਲ ਰਿਹਾ ਹੈ।ਇਸ ਮੋਕੇ, ਬਲਵੀਰ ਸਿੰਘ, ਜਰਨੈਲ ਸਿੰਘ, ਸੁਰਿੰਦਰ ਸਿੰਘ, ਕਮਲਜੀਤ, ਕੁਲਦੀਪ ਸਿੰਘ, ਦਵਿੰਦਰ ਸਿੰਘ ਆਦਿ ਹਾਜਰ ਸਨ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply