ਕੱਚੇ ਅਧਿਆਪਕਾਂ ਦੇ ਤਿੰਨ ਦਿਨਾਂ ਮੋਹਾਲੀ ਐਕਸ਼ਨਾਂ ਦੀ ਡੀਟੀਐੱਫ ਵੱਲੋਂ ਹਮਾਇਤ
ਭਰਤੀਆਂ ਲਟਕਾਉਣਾ ਅਤੇ ਕੱਚੇ ਅਧਿਆਪਕਾਂ ਨੂੰ ਪੱਕੇ ਨਾ ਕਰਨਾ ਸਰਕਾਰੀ ਸਾਜਿਸ਼ ਦਾ ਹਿੱਸਾ: ਡੀਟੀਐੱਫ
ਆਪਣੀਆਂ ਸੇਵਾਵਾਂ ਰੈਗੂਲਰ ਕਰਵਾਉਣ ਲਈ ਪਿਛਲੇ ਲੰਬੇਂ ਸਮੇਂ ਤੋਂ ਮੋਹਾਲੀ ਦੇ ਵਿੱਦਿਆ ਭਵਨ ਅੱਗੇ ‘ਪੱਕਾ ਮੋਰਚਾ’ ਲਗਾ ਕੇ ਬੈਠੇ ਅਤੇ ਇੱਕ ਦਹਾਕੇ ਤੋਂ ਵੀ ਵੱਧ ਸਮੇਂ ਤੋਂ ਸਰਕਾਰੀ ਸਕੂਲਾਂ ਵਿੱਚ ਨਿਗੁਣੀਆਂ ਤਨਖਾਹਾਂ ‘ਤੇ ਕੰਮ ਕਰ ਰਹੇ ਈ.ਜੀ.ਐਸ., ਐਸ.ਟੀ.ਆਰ., ਆਈ.ਈ.ਵੀ., ਸਿੱਖਿਆ ਪ੍ਰੋਵਾਈਡਰ ਅਤੇ ਏ.ਆਈ.ਈ. ਅਧਿਆਪਕਾਂ ਦੀਆਂ ਮੰਗਾਂ ਪੂਰੀਆਂ ਕਰਨ ਦੀ ਥਾਂ, ਪੰਜਾਬ ਸਰਕਾਰ ਵੱਲੋਂ ਕੇਵਲ ਸਮਾਂ ਲੰਘਾਉਣ ਦੀ ਨੀਤੀ ਤੋਂ ਕੰਮ ਲਿਆ ਜਾ ਰਿਹਾ ਹੈ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਜਨਰਲ ਸਕੱਤਰ ਮੁਕੇਸ਼ ਕੁਮਾਰ, ਜਿਲ੍ਹਾ ਪ੍ਰਧਾਨ ਸੁਖਦੇਵ ਡਾਨਸੀਵਾਲ , ਇੰਦਰ ਸੁਖਦੀਪ ਸਿੰਘ ਓਢਰਾ ਨੇ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਕਮੀ ਹੋਣ ਦੇ ਬਾਵਜੂਦ ਨਵੀਆਂ ਭਰਤੀਆਂ ਅਤੇ ਕੱਚੇ ਅਧਿਆਪਕਾਂ ਦੀ ਰੈਗੂਲਰਾਈਜੇਸ਼ਨ ਨੂੰ ਇੱਕ ਯੋਜਨਾ ਤਹਿਤ ਲਟਕਾਇਆ ਜਾ ਰਿਹਾ ਹੈ। ਇਹ ਨਿੱਜੀਕਰਨ ਲਾਗੂ ਦੀ ਨੀਤੀ ਤਹਿਤ ਸਰਕਾਰੀ ਮਹਿਕਮਿਆਂ ਨੂੰ ਅਕਾਰ ਘਟਾਈ ਰਾਹੀਂ ਖਾਤਮੇ ਵੱਲ ਤੋਰਨ ਦੀ ਸਾਜਿਸ਼ ਹੈ, ਜਿਸ ਦਾ ਵਿਰੋਧ ਵਿੱਚ ਸਮਾਜ ਦੇ ਹਰ ਵਰਗ ਨੂੰ ਕਰਨਾ ਚਾਹੀਦਾ ਹੈ। ਇਨ੍ਹਾਂ ਆਗੂਆਂ ਨੇ ਐਲਾਨ ਕੀਤਾ ਕਿ ਕੱਚਾ ਅਧਿਆਪਕ ਯੂਨੀਅਨ ਵੱਲੋਂ 22 ਤੋਂ 24 ਨਵੰਬਰ ਤੱਕ ਤਿੰਨ ਦਿਨਾਂ ਲਈ ਸਕੂਲਾਂ ਵਿੱਚੋਂ ਛੁੱਟੀਆਂ ਲੈ ਕੇ ਮੋਹਾਲੀ ਵਿਖੇ ਕੀਤੇ ਜਾਣ ਵਾਲੇ ਐਕਸ਼ਨਾਂ ਦਾ ਡੱਟਵਾਂ ਸਹਿਯੋਗ ਦਿੱਤਾ ਜਾਵੇਗਾ। ਇਸ ਮੌਕੇ ਕਰਨੈਲ ਸਿੰਘ, ਅਜੇ ਕੁਮਾਰ, ਅਸ਼ਨੀ ਕੁਮਾਰ, ਮਨਜੀਤ ਸਿੰਘ ਬਾਬਾ, ਬਲਜੀਤ ਸਿੰਘ, ਪਰਦੀਪ ਸ਼ਰਮਾ, ਰਾਜਿੰਦਰ ਕੁਮਾਰ,ਵਰਿੰਦਰ ਕੁਮਾਰ, ਰੇਸ਼ਮ ਸਿੰਘ, ਮਨਜੀਤ ਸਿੰਘ ਦਸੂਆ, ਬਲਜਿੰਦਰ ਸਿੰਘ,ਨਿਰਮਲ ਸਿੰਘ, ਪਰਮਿੰਦਰ ਸਿੰਘ, ਜਰਨੈਲ ਸਿੰਘ, ਨੰਦ ਰਾਮ, ਮਨਜੀਤ ਸਿੰਘ ਸੈਣੀ, ਰਾਕੇਸ਼ ਕੁਮਾਰ, ਰਾਜਿੰਦਰ ਕੁਮਾਰ, ਰਮੇਸ਼ ਬੱਗਾ, ਜਸਮੀਤ ਸਿੰਘ, ਅਮਨਦੀਪ ਸਿੰਘ , ਗੁਰਪਾਲ ਸਿੰਘ, ਸਰਬਜੀਤ ਸਿੰਘ, ਪਰਵੀਨ ਕੁਮਾਰ, ਵਰਿੰਦਰ ਸਿੰਘ ਆਦਿ ਆਗੂ ਵੀ ਹਾਜ਼ਰ ਸਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp