ਪੰਜਾਬ : ਸਕੂਲ ‘ਚ 50 ਤੋਂ ਵੱਧ ਵਿਦਿਆਰਥੀਆਂ ਦੇ ਜ਼ਬਰਦਸਤੀ ਕੱਟੇ ਗਏ ਵਾਲ, ਪ੍ਰਿੰਸੀਪਲ ਖਿਲਾਫ਼ ਮਾਪਿਆਂ ਚ ਜਬਰਦਸਤ ਰੋਸ਼

ਬਠਿੰਡਾ : ਇਥੋਂ  ਦੇ ਪਿੰਡ ਜਲਾਲ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ‘ਚ ਸ਼ਨੀਵਾਰ ਨੂੰ  ਪ੍ਰਿੰਸੀਪਲ ਨੇ ਕਥਿਤ ਤੌਰ ’ਤੇ ਵਿਦਿਆਰਥੀਆਂ ਦੇ ਵਾਲ ਕੱਟਵਾ ਦਿੱਤੇ। ਇਸ ਮੌਕੇ ਬੱਚਿਆਂ ਦੇ ਮਾਪਿਆਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਪ੍ਰਿੰਸੀਪਲ ਨੇ ਉਨ੍ਹਾਂ ਨੂੰ ਬਿਨਾਂ ਦੱਸੇ ਸਕੂਲ ‘ਚ ਹੀ ਬੱਚਿਆਂ ਦੇ ਵਾਲ ਕੱਟ ਦਿੱਤੇ। ਇਕ ਵਿਅਕਤੀ ਨੂੰ ਬੁਲਾ ਕੇ ਕਰੀਬ 50-60 ਬੱਚਿਆਂ ਦੇ ਵਾਲ ਕੱਟਵਾਏ ਗਏ। ਉਨ੍ਹਾਂ ਕਿਹਾ ਕਿ ਪ੍ਰਿੰਸੀਪਲ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।

ਇਸ ਦੇ ਨਾਲ ਹੀ ਬੱਚਿਆਂ ਨੇ ਦੱਸਿਆ ਕਿ ਪਹਿਲਾਂ ਉਨ੍ਹਾਂ ਨੂੰ ਕਲਾਸ ‘ਚੋਂ ਬਾਹਰ ਬੁਲਾਇਆ ਗਿਆ ਅਤੇ ਬਾਅਦ ‘ਚ ਧੱਕੇ ਨਾਲ ਸਾਡੇ ਵਾਲ ਕੱਟੇ ਗਏ। ਦੂਜੇ ਪਾਸੇ ਇਸ ਸਬੰਧੀ ਪ੍ਰਿੰਸੀਪਲ ਨੇ ਦੱਸਿਆ ਕਿ ਉਹ ਹਰ ਰੋਜ਼ ਬੱਚਿਆਂ ਨੂੰ ਕਹਿੰਦੀ ਸੀ ਕਿ ਤੁਸੀਂ ਆਪਣੇ ਵਾਲ ਕਟਵਾ ਕੇ ਆਓ, ਪਰ ਬੱਚਿਆਂ ਨੇ ਵਾਲ ਨਹੀਂ ਕਟਵਾਏ | ਬੱਚਿਆਂ ਨੇ ਆਪਣੇ ਵਾਲਾਂ ‘ਤੇ ਵੱਖ-ਵੱਖ  ਡਿਜ਼ਾਈਨ ਕਰਵਾਏ ਸਨ। ਜਿਸ ਕਾਰਨ ਉਨ੍ਹਾਂ ਦੇ ਵਾਲ ਕੱਟੇ ਗਏ ਹਨ। ਇਸ ਦਾ ਵਿਰੋਧ ਕਰਨਾ ਜਾਇਜ਼ ਨਹੀਂ ਹੈ। ਸਕੂਲ ‘ਚ ਅਨੁਸ਼ਾਸਨ ਨੂੰ ਹਰ ਕੀਮਤ ’ਤੇ ਯਕੀਨੀ ਬਣਾਇਆ ਜਾਵੇਗਾ। ਵਾਲ ਕੱਟਣ ਵਾਲੇ ਵਿਅਕਤੀ ਨੇ ਕਿਹਾ ਕਿ ਪ੍ਰਿੰਸੀਪਲ ਦੇ ਕਹਿਣ ‘ਤੇ ਉਸ ਨੇ ਵਾਲ ਕੱਟੇ ਹਨ। ਇਸ ਚ ਉਸਦਾ  ਕੋਈ ਕਸੂਰ ਨਹੀਂ ਹੈ।

Advertisements

ਬੱਚਿਆਂ ਦੇ ਮਾਪਿਆਂ ਦਾ ਕਹਿਣਾ ਹੈ ਕਿ ਪ੍ਰਿੰਸੀਪਲ ਵੱਲੋਂ ਪਹਿਲਾਂ ਹੀ ਤੈਅ ਕੀਤਾ ਗਿਆ ਸੀ ਕਿ ਕਿਹੜੇ ਬੱਚਿਆਂ ਦੇ ਵਾਲ ਕੱਟਣੇ ਹਨ। ਉਸ ਨੇ ਪਹਿਲਾਂ ਨਾਈ ਨੂੰ ਸਕੂਲ ਬੁਲਾਇਆ ਅਤੇ ਉਸ ਤੋਂ ਬਾਅਦ ਹਰ ਬੱਚੇ ਨੂੰ ਕਲਾਸ ਰੂਮ ਤੋਂ ਬਾਹਰ ਲਿਆਂਦਾ ਅਤੇ ਉਨ੍ਹਾਂ ਦੇ ਵਾਲ ਕੱਟੇ ਗਏ। ਬੱਚਿਆਂ ਨੂੰ ਇਹ ਪਤਾ ਨਹੀਂ ਲੱਗਣ ਦਿੱਤਾ ਗਿਆ ਕਿ ਬਾਹਰ ਉਨ੍ਹਾਂ ਦੇ ਵਾਲ ਕੱਟੇ ਜਾ ਰਹੇ ਹਨ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply