ਨਸ਼ੇ ਤੇ ਲਗਾਮ ਲਈ ਡੈਪੋ ਤੇ ਬੱਡੀ ਮੁਹਿੰਮ ਨਾਲ ਜੁੜੋ – ਡਾ. ਰਾਜ ਕੁਮਾਰ 

ਕੇਂਦਰ ਸਰਕਾਰ ਪੋਸਟ ਮੈਟ੍ਰਿਕ ਸਕਾਲਰਸ਼ਿਪ ਹਰ ਗਰੀਬ ਬੱਚੇ ਨੂੰ ਦਵੇ 
Hoshairpur ,(Surinder , Gagan) : ਬੀਤੇ ਹਫਤੇ ਚੱਬੇਵਾਲ ਵਿਧਾਇਕ ਡਾ. ਰਾਜ ਕੁਮਾਰ ਦੁਆਰਾ ਬਲਾਕ-1 ਭਾਮ ਜੋਨ ਦੇ ਪਾਰਟੀ ਵਰਕਰਾਂ ਨਾਲ ਮੀਟਿੰਗ ਕੀਤੀ ਗਈ। ਇਸ ਬੈਠਕ ਵਿੱਚ ਭਾਮ ਜੋਨ ਦੇ ਜਿਲਾ ਪ੍ਰੀਸ਼ਦ ਮੈਂਬਰ ਜਸਵਿੰਦਰ ਸਿੰਘ ਠੱਕਰਵਾਲ, ਸਮੂਹ ਬਲਾਕ ਸੰਮਤੀ ਮੈਂਬਰ, ਪਾਰਟੀ ਵਰਕਰ ਅਤੇ ਸਮਰਥਕ ਸ਼ਾਮਿਲ ਹੋਏ। ਇਸ ਬੈਠਕ ਨੂੰ ਸੰਬੋਧਨ ਕਰਦੇ ਹੋਏ ਡਾ. ਰਾਜ ਨੇ ਪੰਜਾਬ ਸਰਕਾਰ ਦੀਆਂ ਵੱਖ-ਵੱਖ ਗਰੀਬ ਪੱਖੀ ਯੋਜਨਾਵਾਂ ਬਾਰੇ ਵਿਸਥਾਰਪੂਰਵਕ ਪਾਰਟੀ ਵਰਕਰਾਂ ਨਾਲ ਵਿਚਾਰ ਵਟਾਂਦਰਾ ਕੀਤਾ।

ਉਹਨਾਂ ਕਿਹਾ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਮੁੱਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੁਆਰਾ ਬਹੁਤ ਮਜਬੂਤੀ ਨਾਲ ਕੇਂਦਰ ਸਰਕਾਰ ਨਾਲ ਚੁੱਕਿਆ ਜਾ ਰਿਹਾ ਹੈ। ਕੇਂਦਰ ਦੁਆਰਾ ਪੁਰਾਣੀ ਸਕਾਲਰਸ਼ਿਪ ਸਕੀਮ ਨੂੰ ਬਦਲਦੇ ਖਰਚ ਨੂੰ 60.40 ਦੇ ਅਨੁਪਾਤ ਰਾਹੀਂ ਪੰਜਾਬ ਤੇ ਲਗਭਗ 75 ਕਰੋੜ ਦੀ ਬਜਾਏ 300 ਕਰੋੜ ਦਾ ਭਾਰ ਪਾਉਣਾ ਸਰਾਸਰ ਗਲਤ ਹੈ। ਉਹਨਾਂ ਦੱਸਿਆਂ ਕਿ ਕੈਪਟਨ ਅਮਰਿੰਦਰ ਦੁਆਰਾ ਕੇਂਦਰ ਤੋਂ ਇਸ ਦੇ ਮੁੜ ਵਿਚਾਰ ਕਰਨ ਲਈ ਆਖਿਆ ਗਿਆ ਹੈ। ਡਾ. ਰਾਜ ਨੇ ਕਿਹਾ ਕਿ ਇਹ ਮੋਦੀ ਸਰਕਾਰ ਦੀ ਸ਼ਰਮਨਾਕ ਕਦਮ ਹੈ ਕਿ ਉਹ ਪੰਜਾਬ ਦੇ ਦਲਿਤ ਬੱਚਿਆਂ ਦੀ ਆਪਣੀ ਜੁੰਮੇਵਾਰੀ ਤੋਂ ਪਿੱਛੇ ਹਟ ਰਹੀ ਹੈ।

Advertisements

 

ਜਦਕਿ ਕੇਂਦਰ ਨੂੰ ਤਾਂ ਅਜਿਹੀਆਂ ਸਕਾਲਰਸ਼ਿਪ ਸਾਰੇ ਗਰੀਬਾਂ ਤੱਕ ਪਹੁੰਚਦੀਆਂ ਕਰ ਸਿੱਖਿਆ ਉਹਨਾਂ ਤੱਕ ਪਹੁੰਚਦੀ ਕਰਨੀ ਚਾਹੀਦੀ ਹੈ। ਅਜਿਹੇ ਅਸੰਵੇਦਨਸ਼ੀਲ ਫੈਸਲਿਆਂ ਰਾਹੀਂ ਮੋਦੀ ਸਰਕਾਰ ਦਾ ਦਲਿਤ ਅਤੇ ਗਰੀਬ ਵਿਰੋਧੀ ਚਿਹਰਾ ਜਗਜਾਹਿਰ ਹੋ ਗਿਆ ਹੈ। ਡਾ. ਰਾਜ ਨੇ ਇਸ ਮੌਕੇ ਤੇ ਨਸ਼ਿਆਂ ਤੇ ਕੱਸੀ ਜਾ ਰਹੀ ਲਗਾਮ ਬਾਰੇ ਵਰਕਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਸਾਨੂੰ ਆਪਣੇ ਬੱਚਿਆ ਨੂੰ ਇਸ ਨਸ਼ੇ ਦੇ ਕੂੜ ਜਾਲ ਬਾਰੇ ਸੁਚੇਤ ਕਰਨਾ ਚਾਹੀਦਾ ਹੈ। ਸਰਕਾਰ ਦੇ ਡੈਪੋ ਪ੍ਰੋਗ੍ਰਾਮ ਦਾ ਖੁਦ ਹਿੱਸਾ ਬਣ ਅਤੇ ਬੱਚਿਆਂ ਨੂੰ ਬਡੀ ਮੁਹਿੰਮ ਚ ਸ਼ਾਮਿਲ ਹੋ ਨਸ਼ਿਆਂ ਦੇ ਖਿਲਾਫ ਸਰਕਾਰ ਦੇ ਕਦਮਾਂ ਨੂੰ ਮਜਬੂਤੀ ਦੇਣੀ ਚਾਹੀਦੀ ਹੈ। ਇਸ ਬੈਠਕ ਦੌਰਾਨ ਉਪਸਥਿਤ ਪਾਰਟੀ ਵਰਕਰਾਂ ਨੇ ਸਰਕਾਰ ਦੀਆਂ ਯੋਜਨਾਵਾਂ ਹਰ ਪਿੰਡ-ਹਰ ਪਰਿਵਾਰ ਤੱਕ ਪਹੁੰਚਾ ਕੇ ਉਹਨਾਂ ਦੀ ਮਦਦ ਕਰਨ ਦਾ ਯਕੀਨ ਦਿਵਾਇਆ। ਉਹਨਾਂ ਡਾ. ਰਾਜ ਨੂੰ ਹਮੇਸ਼ਾ ਉਹਨਾਂ ਦੇ ਨਾਲ ਖੜਨ ਅਤੇ ਸਾਥ ਦੇਣ ਲਈ, ਉਹਨਾਂ ਦੀਆਂ ਸਮੱਸਿਆਵਾ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਵਾਉਣ ਲਈ ਅਤੇ ਇਸ ਬੈਠਕ ਰਾਹੀ ਸਭਨਾਂ ਨਾਲ ਰਾਬਤਾ ਕਾਇਮ ਕਰਨ ਲਈ ਉਹਨਾਂ ਦਾ ਧੰਨਵਾਦ ਕੀਤਾ।

Advertisements

ਇਸ ਮੌਕੇ ਤੇ ਜਸਵਿੰਦਰ ਸਿੰਘ ਜਿਲਾ ਪ੍ਰੀਸ਼ਦ, ਵਿਪਨ ਪੰਚਨੰਗਲ, ਦਲਬੀਰ ਲਕਸੀਹਾਂ, ਰਵੀ ਰਹੱਲੀ, ਅਮਨਦੀਪ ਬੱਢੋ, ਗੁਰਪ੍ਰੀਤ ਭਾਮ, ਗੁਰਮੇਲ ਸਰਪੰਚ ਕੋਟ, ਹਰਜਿੰਦਰ ਕੌਰ, ਪਵਨ ਕੁਮਾਰ, ਹੈਪੀ ਡਾਂਡੀਆ, ਪਰਮਿੰਦਰ ਸਰਪੰਚ ਭਾਮ, ਮਹਿੰਦਰ ਸਿੰਘ ਪੰਚ, ਜੋਗਰਾਜ ਭਾਮ, ਰੂਪਾ ਜਸਪਾਲ, ਬਲਬੀਰ ਚੰਦ ਮਖਸੂਸਪੁਰ, ਰਣਜੀਤ ਸਿੰਘ ਰਾਣਾ ਲੰਬੜਦਾਰ ਗੋਪਾਲੀਆਂ, ਹਰਭਜਨ ਸਿੰਘ ਕੁੱਕੜਾਂ, ਮੁਖਤਿਆਰ ਸਿੰਘ, ਲਖਵੀਰ ਸਿੰਘ ਸਰਪੰਚ ਰੂਪੋਵਾਲ, ਪਰਮਿੰਦਰ ਕੌਰ ਸੰਮਤੀ ਮੈਂਬਰ, ਮਨਜੀਤ ਕੌਰ ਸੰਮਤੀ ਮੈਂਬਰ, ਮਮਤਾ ਪੰਜੋੜਾ, ਮਮਤਾ ਰਾਣੀ ਸਰਪੰਚ ਅਜਨੋਹਾ ਆਦਿ ਸੰਮਤੀ ਮੈਂਬਰ, ਪੰਚ-ਸਰਪੰਚ ਤੇ ਹੋਰ ਸ਼ਾਮਿਲ ਸਨ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply